ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਸਾਜ਼ਸੀ ਢੰਗਾਂ ਰਾਹੀ ਡਿੱਗਣ ਅਤੇ ਡੇਗਣ ਦਾ ਅਕਾਲੀ ਦਲ (ਅ) ਨੂੰ ਗਹਿਰਾ ਦੁੱਖ : ਮਾਨ

image ਫ਼ਤਹਿਗੜ੍ਹ ਸਾਹਿਬ, 15 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-‘‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਦਿੱਲੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਥੋੜ੍ਹੇ ਵਿਚ ਮਨੁੱਖਤਾ ਪੱਖੀ ਦ੍ਰਿੜਤਾ ਨਾਲ ਉਹ ਕੰਮ ਕੀਤੇ ਹਨ, ਬੀਤੇ ਸਮੇਂ ਦੀਆਂ ਦਿੱਲੀ ਤੇ ਸੈਟਰ ਦੀਆਂ ਸਰਕਾਰਾਂ ਤੇ ਹੁਕਮਰਾਨ ਨਹੀਂ ਕਰ ਸਕੇ । ਹਿੰਦੂਸਤਾਨ ਦਾ ਮਸਹੂਰ ਜਰਨੈਲ ਟੀਪੂ ਸੁਲਤਾਨ ਹੋਇਆ ਹੈ, ਜਿਸ ਨੇ ਕਿਹਾ ਸੀ ਕਿ ‘‘ਸ਼ੇਰ ਦੀ ਇਕ ਦਿਨ ਦੀ ਜਿੰਦਗੀ ਗਿੱਦੜ ਦੇ ਸੌ ਦਿਨ ਜਿਊਣ ਨਾਲੋ ਬਿਹਤਰ ਹੁੰਦੀ ਹੈੂ । ਕੇਜਰੀਵਾਲ ਸਰਕਾਰ ਨੇ ਬਿਲਕੁਲ ਉਪਰੋਕਤ ਟੀਪੂ ਸੁਲਤਾਨ ਦੇ ਕਥਨਾਂ ਤੇ ਅਮਲ ਕਰਕੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕੋਈ ਇਨਸਾਨ ਸੱਚਾਈ ਤੇ ਦ੍ਰਿੜਤਾ ਨਾਲ ਪਹਿਰਾ ਦੇਕੇ ਮਨੁੱਖਤਾ ਤੇ ਇਨਸਾਫ਼ ਪੱਖੀ ਕੰਮਾਂ ਨੂੰ ਨੇਪਰੇ

ਚਾੜਨ ਲਈ ਤੁਰ ਪਵੇ ਤਾਂ ਮੰਜ਼ਿਲ ਖੁਦ ਉਸੇ ਪੈਰ ਚੁੰਮਦੀ ਹੈ । ਕੇਜਰੀਵਾਲ ਸਰਕਾਰ ਨੇ ਸਿੱਖ ਕੌਮ ਨੂੰ ਇਨਸਾਫ਼ ਅਤੇ ਰਾਹਤ ਦੇਣ ਲਈ ਜੋ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਦੀ ਅਣਮਨੁੱਖੀ ਸਜ਼ਾ ਬਾਰੇ ਆਪਣੀ ਨੇਕ ਸਲਾਹ ਲੈਫਟੀਨੈਟ ਗਵਰਨਰ ਦਿੱਲੀ ਅਤੇ ਹਿੰਦ ਦੇ ਪ੍ਰੈਜੀਡੈਟ ਨੂੰ ਦੇ ਕੇ ਫ਼ਾਂਸੀ ਤੁੜਵਾ ਦਿੱਤੀ ਹੈ, ਉਹ ਨਿਰਪੱਖਤਾ ਵਾਲਾ ਅਤੇ ਇਨਸਾਫ਼ ਦੇਣ ਵਾਲਾ ਸੰਲਾਘਾਯੋਗ ਉਦਮ ਹੋਇਆ ਹੈ । ਦੂਸਰਾ ਜੋ ਬੀਜੇਪੀ, ਆਰ.ਐਸ.ਐਸ, ਬਾਦਲ ਦਲੀਆਂ ਤੇ ਕਾਂਗਰਸ ਵਰਗੀਆਂ ਜਮਾਤਾਂ ਦੀ ਮੁਖਾਲਫਿਤ ਕਰਕੇ 1984 ਦੇ ਕਤਲੇਆਮ ਦੀ ਇਕ ਵਾਰੀ ਫਿਰ ਤਫ਼ਤੀਸ ਸੁਰੂ ਕਰਵਾ ਦਿੱਤੀ ਹੈ ਇਸ ਨਾਲ ਸਿੱਖ ਕੌਮ ਦੇ ਹਿਰਦਿਆ ਨੂੰ ਕੁਝ ਠੰਡ ਪਈ ਹੈ ਅਤੇ ਉਹਨਾਂ ਦੇ ਡੁੰਘੇ ਜਖਮਾਂ ਉਤੇ ਮੱਲ੍ਹਮ ਲਗਾਉਣ ਦਾ ਉਦਮ ਹੋਇਆ ਹੈ । ਕਿਉਕਿ ਇਸ ਹੋਏ ਅਮਲਾਂ ਨਾਲ ਜਿਹੜੇ ਸਿੱਖਾਂ ਨੂੰ ਡਰ ਸੀ ਕਿ ਕਾਂਗਰਸ ਤੇ ਬੀਜੇਪੀ ਸਰਕਾਰ ਨੇ ਸਿੱਖ ਕੌਮ ਦੇ ਕਾਤਲ ਦੋਸ਼ੀਆਂ ਵਿਰੁੱਧ ਅੱਜ ਤੱਕ ਮੁਕੱਦਮੇ ਦਰਜ ਨਹੀਂ ਹੋਣ ਦਿੱਤੇ ਸੀ, ਉਹਨਾਂ ਦੋਸ਼ੀਆਂ ਵਿਰੁੱਧ ਸ੍ਰੀ ਕੇਜਰੀਵਾਲ ਵੱਲੋਂ ਬਣਾਈ ਐਸ.ਆਈ.ਟੀ. ਇਹ ਮੁਕੱਦਮੇ ਦਰਜ ਕਰ ਦੇਵੇਗੀ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਕੇਜਰੀਵਾਲ ਨੂੰ ਆਪਣੀ ਸਰਕਾਰ ਤੋ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਵਾਲੀਆਂ ਉਪਰੋਕਤ ਮੁਤੱਸਵੀ ਜਮਾਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲੀਆਂ ਵੱਲੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਡੇਗਣ ਲਈ ਰਚੀਆਂ ਸਾਜ਼ਿਸਾਂ ਨੂੰ ਜਮਹੂਰੀਅਤ ਅਤੇ ਇਨਸਾਫ਼ ਵਿਰੋਧੀ ਕਰਾਰ ਦਿੰਦੇ ਹੋਏ ਅਤੇ ਸ੍ਰੀ ਕੇਜਰੀਵਾਲ ਸਰਕਾਰ ਦੇ ਸ਼ੇਰ ਵਾਲੀ ਜਿੰਦਗੀ ਜਿਊਣ ਦੇ ਅਮਲਾਂ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਮਹੂਰੀਅਤ ਦਾ ਤਕਾਜ਼ਾ ਹੈ ਕਿ ਜੋ ਤਾਕਤਾਂ ਜਾ ਪਾਰਟੀਆਂ ਕਿਸੇ ਸਰਕਾਰ ਜਾਂ ਹਕੂਮਤ ਨੂੰ ਤੁੜਵਾਉਦੀਆਂ ਹਨ, ਉਹ ਫਿਰ ਨਵੀ ਸਰਕਾਰ ਬਣਾਉਣ ਦਾ ਦਾਅਵਾ ਵੀ ਕਰਦੀਆਂ ਹਨ ਅਤੇ ਸਰਕਾਰ ਬਣਾਉਦੀਆਂ ਵੀ ਹਨ । ਇਹ ਇਕ ਜਮਹੂਰੀਅਤ ਦੀ ਜਿੰਮੇਵਾਰੀ ਹੈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ, ਆਰ.ਐਸ.ਐਸ. ਤੇ ਕਾਂਗਰਸ ਪਾਰਟੀ ਨੇ ਰਲਕੇ ਤੁੜਵਾਈ ਹੈ ਜਿਸਦਾ ਮਤਲਬ ਹੈ ਕਿ ਹੁਣ ਇਹ ਦੋਨੋ ਪਾਰਟੀਆਂ ਰਲਕੇ ਨਵੀ ਦਿੱਲੀ ਦੀ ਸਰਕਾਰ ਬਣਾਉਣ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮਹਿਸੂਸ ਵੀ ਕਰਦਾ ਹੈ ਤੇ ਸਪੱਸਟ ਵੀ ਕਰਦਾ ਹੈ ਕਿ ਬੀਜੇਪੀ, ਆਰ.ਐਸ.ਐਸ. ਤੇ ਕਾਂਗਰਸ ਦੀ ਪਾਲਸੀਆ ਵਿਚ ਕੋਈ ਰਤੀ ਭਰ ਵੀ ਫਰਕ ਨਹੀ ਹੈ । ਤਿੰਨੇ ਪਾਰਟੀਆਂ, ਆਰ.ਐਸ.ਐਸ. ਦੇ ਹੈ¤ਡਕੁਆਰਟਰ ਨਾਗਪੁਰ ਤੋ ਬਣਨ ਵਾਲੀ ਪਾਲਸੀ ਦੀ ਪਾਲਣਾਂ ਵੀ ਕਰਦੀਆਂ ਹਨ ਅਤੇ ਇਸ ਨੂੰ ਲਾਗੂ ਵੀ ਕਰਦੀਆਂ ਹਨ । ਆਪ੍ਰੇਸ਼ਨ ਬਲਿਊ ਸਟਾਰ 1984 ਦੇ ਫ਼ੌਜੀ ਹਮਲੇ ਦੀ ਮੰਦਭਾਵਨਾ ਇਸੀ ਨਾਗਪੁਰ ਤੋ ਉਭਰੀ ਸੀ ਜਿਸ ਸੋਚ ਨੂੰ ਸਾਰੀਆਂ ਹਿੰਦੂਤਵ ਦੀਆਂ ਪਾਰਟੀਆਂ ਨੇ ਰਲਕੇ ਕਰਵਾਇਆ । ਜਿਸ ਵਿਚ ਬਾਦਲ ਦਲੀਏ ਰਵਾਇਤੀ ਅਕਾਲੀ ਵੀ ਸਾਮਿਲ ਹਨ । ਜੋ 1984 ਦੇ ਵਿਚ ਦਿੱਲੀ, ਕਾਨਪੁਰ, ਬਕਾਰੋ, ਕਲਕੱਤੇ, ਬੰਗਲੋਰ, ਹਰਿਆਣਾ, ਮੁੰਬਈ ਆਦਿ ਹਿੰਦ ਦੇ ਵੱਖ-ਵੱਖ ਸਥਾਨਾਂ ਤੇ ਜਿਥੇ-ਜਿਥੇ ਵੀ ਸਿੱਖ ਕੌਮ ਦਾ ਕਤਲੇਆਮ ਹੋਇਆ, ਉਥੇ ਇਹੀ ਨਾਗਪੁਰ ਦੀ ਸੋਚ ਭਾਰੂ ਰਹੀ । ਅੱਜ ਜੋ ਬਾਦਲ ਦਲੀਏ 23 ਫਰਵਰੀ ਨਰਿੰਦਰ ਮੋਦੀ ਨੂੰ ਪੰਜਾਬ ਦੀ ਧਰਤੀ ਤੇ ਸੱਦਕੇ ਸਿੱਖਾਂ ਦੇ ਅਤੇ ਘੱਟ ਗਿਣਤੀ ਕੌਮਾਂ ਦੇ ਅੱਲ੍ਹੇ ਜਖ਼ਮਾਂ ਨੂੰ ਕੁਰੇਦਣ ਦੀ ਬਜਰ ਗੁਸਤਾਖੀ ਕਰਨ ਜਾ ਰਹੇ ਹਨ, ਕਿਉਂਕਿ ਮੋਦੀ ਨੇ ਸੰਨ 2002 ਦੇ ਵਿਚ 2 ਹਜ਼ਾਰ ਤੋ ਉ¤ਤੇ ਮੁਸਲਮਾਨਾਂ ਦੀ ਗੁਜਰਾਤ ਵਿਚ ਕਤਲੇਆਮ ਕੀਤਾ ਅਤੇ ਪਿਛਲੇ ਸਾਲ ਸੰਨ 2013 ਵਿਚ ਗੁਜਰਾਤ ਵਿਚੋਂ 60 ਹਜ਼ਾਰ ਸਿੱਖ ਜਿੰਮੀਦਾਰ ਨੂੰ ਆਪਣੀਆਂ ਜ਼ਮੀਨਾਂ-ਜਾਇਦਾਦਾਂ ਤੋ ਉਜਾੜ ਦਿੱਤਾ ਹੈ, ਇਹ ਸੋਚ ਤੇ ਅਮਲ ਵੀ (ਨਾਗਪੁਰ) ਦੀ ਸੋਚ ਤੋ ਹੀ ਉਭਰੇ ਹਨ । ਬਾਦਲ ਦਲੀਏ ਜੋ ਸਿੱਖ ਕੌਮ ਉਤੇ ਜੁਲਮ ਕਰ ਰਹੇ ਹਨ । ਅੱਜ ਤੱਕ ਜੋ ਸਿੱਖਾਂ ਦੀ ਨਸ਼ਲਕੁਸੀ ਅਤੇ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਨਹੀਂ ਖੜਾਏ ਗਏ ਅਤੇ ਜਿਨ੍ਹਾਂ ਜਾਲਮ ਪੁਲਿਸ ਅਫ਼ਸਰਾਂ ਸ੍ਰੀ ਸੁਮੇਧ ਸੈਣੀ, ਐਸ.ਐਸ. ਵਿਰਕ ਨੇ ਸਿੱਖ ਕੌਮ ਦਾ ਅਤੇ ਮਨੁੱਖਤਾ ਦਾ ਘਾਣ ਕੀਤਾ, ਉਹਨਾਂ ਨੂੰ ਸਾਡੇ ਪਿਆਰੇ ਪੰਜਾਬ ਵਿਚ ਤਾਇਨਾਤ ਕਰਨ ਦੇ ਦੁੱਖਦਾਇਕ ਅਮਲ ਵੀ ਆਰ.ਐਸ.ਐਸ. ਦੇ ਨਾਗਪੁਰ ਦੇ ਸੈਟਰ ਦੀ ਦੇਣ ਹੈ । ਹੁਣ ਜਦੋ ਮਨੁੱਖਤਾ ਪੱਖੀ ਤੇ ਇਨਸਾਫ਼ ਪਸੰਦ ਕੇਜਰੀਵਾਲ ਸਰਕਾਰ ਨੂੰ ਇਸ ਨਾਗਪੁਰ ਦੀ ਸੋਚ ਨੇ ਦਿੱਲੀ ਵਿਚੋ ਸਾਜ਼ਿਸਾਂ ਰਾਹੀ ਫਾਰਗ ਕਰ ਦਿੱਤਾ ਹੈ ਤਾਂ ਹੁਣ ਇਹਨਾਂ ਤਿੰਨੇ ਪਾਰਟੀਆਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਤੇ ਬਾਦਲ ਦਲੀਆਂ ਦਾ ਜਮਹੂਰੀ ਫਰਜ ਹੈ ਕਿ ਇਹ ਹੁਣ ਜਿੰਮੇਵਾਰੀ ਸਾਂਭਣ ਅਤੇ ਲੋਕਾਂ ਦੀਆਂ ਭਾਵਨਾਵਾਂ ਤੇ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਪਹਿਰਾ ਦੇਣ ਵਾਲੀ ਸਰਕਾਰ ਕਾਇਮ ਕਰਨ ।

Send this to a friend