ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਕੇਂਦਰ ਸਰਕਾਰ ਨੇ ਐਸ.ਸੀ/ਐਸ.ਟੀ. ਐਕਟ ਮਾਮਲੇ ’ਚ ਸੁਪਰੀਮ ਕੋਰਟ ’ਚ ਜਵਾਬ ਦਾਖਲ ਕੀਤਾ ਹੈ।ਕੇਂਦਰ ਸਰਕਾਰ ਨੇ ਐਕਟ ‘ਤੇ ਸੁਪਰੀਮ ਕੋਰਟ ਨੂੰ ਆਪਣਾ ਆਦੇਸ਼ ਵਾਪਸ ਲੈਣ ਦੀ ਮੰਗ ਕੀਤੀ।ਕੇਂਦਰ ਨੇ ਕਿਹਾ ਕਿ ਐਸ.ਸੀ/ਐਸ.ਟੀ. ਐਕਟ ‘ਤੇ ਆਦੇਸ਼ ਨੇ ਦੇਸ਼ ਦੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਇਆ ਹੈ।ਇਹ ਕਾਨੂੰਨ ਦੇ ਉਲਟ ਹੈ ਤੇ ਇਸ ਨਾਲ ਕਾਨੂੰਨ ਦਾ ਘਾਣ ਹੋਇਆ ਹੈ।