ਰੂਪਨਗਰ, 11 ਅਪ੍ਰੈਲ(ਲਾਡੀ ਖਾਬੜਾ)- ਜ਼ਿਲ੍ਹੇ ਦੇ ਸਕੂਲਾਂ, ਕਾਲਜਾਂ, ਤਕਨੀਕੀ ਸੰਸਥਾਵਾਂ, ਹਸਪਤਾਲਾਂ, ਯੂਨੀਵਰਸਿਟੀਆਂ ਅਤੇ ਸਰਕਾਰੀ ਦਫਤਰਾਂ ਵਿਚ ਵਿਕਲਾਂਗ/ਦਿਵਿਆਂਗ ਵਿਅਕਤੀਆਂ ਨੂੰ ਦਿਤੀਆਂ ਜਾਂਦੀਆਂ ਸਹੂਲਤਾਂ ਅਤੇ ਉਨਾਂ ਦੇ ਹਕਾਂ ਬਾਰੇ ਜਾਣਕਾਰੀ ਦਰਸਾਉਂਦੇ ਬੋਰਡ ਲਗਵਾਏ ਜਾਣ।ਇਹ ਹਦਾਇਤ ਕਰਦਿਆਂ ਸ਼੍ਰੀਮਤੀ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਕਿਹਾ ਕਿ ਇੰਨਾਂ ਬੋਰਡਾਂ ਵਿਚ ਰਾਈਟਸ ਆਫ ਪਰਸਨਜ਼ ਵਿਜ ਡਿਸਏਬਿਲਟੀ ਐਕਟ 2016 ਵਿਚ ਦਰਜ ਹਕਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਵੀ ਦਿਤੀ ਜਾਵੇ, ਤਾਂ ਜੋ ਲੋੜਵੰਦ ਵਿਅਕਤੀ ਆਪਣੇ ਹਕਾਂ ਤੋਂ ਜਾਣੂ ਹੋ ਕੇ ਇਹ ਹਕ ਪ੍ਰਾਪਤ ਕਰ ਸਕਣ।