ਦਿੜਬਾ ਮੰਡੀ , 11 ਅਪ੍ਰੈਲ (ਸਤਪਾਲ ਖਡਿਆਲ)- ਸਿਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਨਾਨਕ ਸ਼ਾਹ ਫਕੀਰ ਫਿਲਮ ਕਿਸੇ ਵੀ ਹਾਲਤ ਵਿਚ ਰਿਲੀਜ ਨਹੀਂ ਹੋਣ ਦਿਤੀ ਜਾਵੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਸੇਵਾ ਲਹਿਰ ਦੇ ਜਿਲਾ ਜਥੇਦਾਰ ਬਰਮਾਂ ਸਿੰਘ ਜਨਾਲ ਨੇ ਪਹਿਰੇਦਾਰ ਦੇ ਪਤਰਕਾਰ ਨਾਲ ਗਲਬਾਤ ਕਰਦਿਆ ਕਿਹਾ ਉਹਨਾ ਕਿਹਾ ਕਿ ਸਿਖ ਨਾਂ ਤਾ ਕਿਸੇ ਕਾਲਪਨਿਕ ਫੋਟੋ ਦਾ ਪੁਜਾਰੀ ਹੈ, ਅਤੇ ਸਾਡੇ ਗੁਰੂ ਸਾਹਿਬਾਨਾਂ ਨੇਂ ਸਿਰਫ ਸ਼ਬਦ ਗੁਰੂ ਨਾਲ ਸੰਗਤ ਨੂੰ ਜੋੜਿਆ ਹੈ, ਉਹਨਾਂ ਕਿਹਾ ਕਿ ਸ਼ਰਾਬ ਬੀੜੀਆਂ ਪੀਣ ਵਾਲੇ ਭਾਈ ਮਰਦਾਨੇ ਦਾ ਰੋਲ ਕਿਵੇਂ ਨਿਭਾਅ ਸਕਦਾ ਹੈ ਜੋ ਕਿ ਇਸ ਫਿਲਮ ਵਿਚ ਦਿਖਾਇਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੀ ਸੁਤੀ ਜਮੀਰ ਜਗਾ ਕੇ ਗੁਰੂ ਸਹਿਬਾਨ ਦੇ ਨਾਮ ਤੇ ਫਿਲਮ ਬਣਾ ਕੇ ਵਪਾਰ ਕਰਨ ਵਾਲਿਆ ਖਿਲਾਫ ਸਖਤ ਐਕਸ਼ਨ ਲੈਣਾਂ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਫਿਲਮ ਚਲਾਈ ਗਈ ਤਾ ਉਸਦੀ ਪੂਰੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ,ਨਾਲ ਹੀ ਉਹਨਾ ਸਮੂਹ ਸਿਖ ਸੰਗਤ ਨੂੰ ਫਿਲਮ ਦੇ ਵਿਰੋਧ ਵਿਚ ਵਡੀ ਗਿਣਤੀ ਵਿਚ ਇਕਤਰ ਹੋਣ ਦੀ ਅਪੀਲ ਕੀਤੀ, ਕਿ ਤਾਂ ਜੋ ਸਿਖ ਸਿਧਾਂਤਾ ਅਤੇ ਪਰੰਪਰਾਵਾਂ ਤੇ ਹੋ ਰਹੇ ਹਮਲਿਆਂ ਨੂੰ ਰੋਕਿਆ ਜਾ ਸਕੇ!