ਮਾਨਸਾ, 10 ਅਪ੍ਰੈਲ (ਨਛੱਤਰ ਕਾਹਨਗੜ੍ਹ, ਵਕੀਲ ਬਾਂਸਲ)- ਜਰਨਲ ਸਮਾਜ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਸ਼ਹਿਰ ਦੇ ਸਾਰੇ ਬਾਜਾਰ ਪੂਰਨ ਤੌਰ ਤੇ ਬੰਦ ਰਹੇ। ਇੱਥੋਂ ਤੱਕ ਕਿ ਜਰੂਰੀ ਸੇਵਾਵਾਂ ਅਧੀਨ ਖੁੱਲੀਆਂ ਰਹਿਣ ਵਾਲੀਆਂ ਮੈਡੀਕਲ ਦੁਕਾਨਾਂ ਤੇ ਹੋਰ ਅਦਾਰੇ ਵੀ ਬੰਦ ਦਿਖਾਈ ਦਿੱਤੇ।ਸਰਕਾਰੀ ਅਦਾਰੇ ਭਾਵੇਂ ਖੁੱਲ੍ਹੇ ਰਹੇ ਪ੍ਰੰਤੂ ਇੰਨਾਂ ਅੰਦਰ ਰੌਣਕ ਗਾਇਬ ਸੀ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਸੰਸਥਾਵਾਂ ਦੇ ਆਗੂਆਂ ਦੀ ਅਗਵਾਈ ਹੇਠ ਸ਼ਹਿਰ ਵਿੱਚ ਸ਼ਾਤਮਈ ਢੰਗ ਨਾਲ ਮਾਰਚ ਵੀ ਕੀਤਾ ਗਿਆ।