ਮਿਲਕਫੈਡ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਪ੍ਰਤੀ ਪ੍ਰੇਰਿਤ ਕਰਕੇ ਆਰਥਿਕ ਪੱਖੋਂ ਕਰਦੈ ਮਜ਼ਬੂਤ : ਡੀ.ਸੀ.

ਫਰੀਦਕੋਟ, 10 ਅਪ੍ਰੈਲ (ਗੁਰਜੀਤ ਰੋਮਾਣਾ)- ਵੇਰਕਾ ਮਿਲਕਫੈਡ ਪੰਜਾਬ ਦੇ ਸਹਿਕਾਰਤਾ ਵਿਭਾਗ ਦੀ ਸ਼ਾਨ ਹੈ ਜੋ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦਿਆਂ ਪ੍ਰਤੀ ਪ੍ਰੇਰਿਤ ਕਰਕੇ ਆਰਥਿਕ ਪਖੋਂ ਮਜ਼ਬੂਤ ਕਰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਨੇ ਕੀਤਾ।ਉਨ੍ਹਾਂ ਦਸਿਆ ਕਿ ਵੇਰਕਾ ਮਿਲਕਫੈਡ ਜੋ ਕਿ ਚਿਟੇ ਇਨਕਲਾਬ ਦਾ ਪ੍ਰਤੀਕ ਹੈ। ਦੁਧ ਉਤਪਾਦਕ ਕਿਸਾਨਾਂ ਤੋਂ ਦੁਧ ਉਤਪਾਦਕ ਸਹਿਕਾਰੀ ਸਭਾਵਾਂ ਰਾਂਹੀ ਦੁਧ ਪ੍ਰਾਪਤ ਕਰਕੇ ਉਹਨਾਂ ਨੂੰ ਦੁਧ ਦੇ ਚੰਗੇ ਭਾਅ ਮੁਹਈਆ ਕਰਵਾਉਂਦੀ ਹੈ। ਵੇਰਕਾ ਫਰੀਦਕੋਟ ਡੇਅਰੀ 330 ਪਿੰਡਾਂ ਵਿਚੋਂ ਦੁਧ ਉਤਪਾਦਕ ਸਹਿਕਾਰੀ ਸਭਾਂਵਾਂ ਅਤੇ 118 ਪ੍ਰੋਗੈਸਿਵ ਡੇਅਰੀ ਫਾਰਮਰਾਂ ਤੋਂ 5 ਦੁਧ ਸ਼ੀਤਲ ਕੇਂਦਰਾਂ (ਬਾਜਾਖਾਨਾ, ਦੋਦਾ, ਔਲਖ, ਸਾਦਿਕ ਅਤੇ ਬਾਘਾਪੁਰਾਣਾ) ਰਾਂਹੀ ਦੁਧ ਇਕਠਾ ਕਰਦੀ ਹੈ। 330 ਸਭਾਂਵਾਂ ਵਿਚ ਲਗਭਗ 10,000 ਦੁਧ ਉਤਪਾਦਕ ਦੁਧ ਸਪਲਾਈ ਕਰ ਰਹੇ ਹਨ।
ਸ੍ਰੀ ਪਰਾਸ਼ਰ ਨੇ ਦਸਿਆ ਕਿ ਵੇਰਕਾ ਮਿਲਕਫੈਡ ਦੁਧ ਉਤਪਾਦਕ ਸਹਿਕਾਰੀ ਸਭਾਵਾਂ ਉਪਰ ਦੁਧ ਦੀ ਟੈਸਟਿੰਗ ਵਿਚ ਪਾਰਦਰਸ਼ਤਾ ਲਿਆਉਣ ਅਤੇ ਦੁਧ ਦੀ ਗੁਣਵਤਾ ਨੂੰ ਬਰਕਰਾਰ ਰਖਣ ਲਈ 28 ਦੁਧ ਉਤਪਾਦਕ ਸਹਿਕਾਰੀ ਸਭਾਵਾਂ ਉਪਰ ਸਿਵਲ ਕੰਮ ਲਈ 2 ਲਖ ਰੁਪਏ ਅਤੇ ਬਲਕ ਮਿਲਕ ਕੂਲਰ ( 17 1000 ਲੀਟਰ, 11 2000 ਲੀਟਰ ਸਮਰਥਾ ) ਸੋਲਰ ਵਾਟਰ ਹੀਟਰ ( 300 ਲੀਟਰ ਸਮਰਥਾ ) ਆਦਿ 100 ਫੀਸਦੀ ਸਬਸਿਡੀ ਤੇ ਮੁਹਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦਸਿਆ ਕਿ ਐਨ.ਪੀ.ਡੀ.ਡੀ ਸਕੀਮ ਅਧੀਨ 34 ਸਭਾਵਾਂ ਨੂੰ ਆਟੋਮੈਟਿਕ ਮਿਲਕ ਕੂਲੈਕਸ਼ਨ ਯੂਨਿਟ ( ਏ.ਐਮ.ਸੀ.ਯੂ) , 100 ਸਭਾਵਾਂ ਨੂੰ ਮਿਲਕ ਐਨਲਾਈਜਰ 100 ਫੀਸਦੀ ਉਪਦਾਨ ਤੇ ਮੁਹਈਆ ਕਰਵਾਏ ਗਏ ਹਨ। ਨੈਸ਼ਨਲ ਡੇਅਰੀ ਪਲਾਟ-1 ਦੀ ਵਿਲੇਜ਼ ਬੇਸਡ ਮਿਲਕ ਪ੍ਰੋਕਿਊਰਮੈਂਟ ਸਿਸਟਮ ਸਕੀਮ ਅਧੀਨ 143 ਸਭਾਵਾਂ ਨੂੰ ਡਾਟਾ ਪ੍ਰੋਸੈਸਰ ਮੁਹਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਵੇਰਕਾ ਫਰੀਦਕੋਟ ਡੇਅਰੀ ਵਲੋਂ 104 ਪ੍ਰੋਗਰੈਸਿਵ ਡੇਅਰੀ ਫਾਰਮਰਾਂ ਨੂੰ ਦੁਧ ਚੁਆਈ ਮਸ਼ੀਨਾਂ ਸਬਸਿਡੀ ਤੇ ਦਿਤੀਆ ਗਈਆਂ ਹਨ। ਨਬਾਰਡ ਸਕੀਮ ਅਧੀਨ 5 ਆਟੋਮੈਟਿਕ ਮਿਲਕ ਕੂਲੈਕਸ਼ਨ ਯੂਨਿਟ ਵੀ 100 ਫੀਸਦੀ ਸਬਸਿਡੀ ਤੇ ਦਿਤੇ ਗਏ ਹਨ।
ਇਸ ਮੌਕੇ ਜਿਲ੍ਹਾ ਜਨਰਲ ਮੈਨੇਜਰ ਸ੍ਰੀ ਉਤਮ ਕੁਮਾਰ ਨੇ ਦਸਿਆ ਕਿ ਵੇਰਕਾ ਫਰੀਦਕੋਟ ਡੇਅਰੀ ਵਲੋਂ ਦੁਧ ਉਤਪਾਦਕ ਕਿਸਾਨਾਂ ਲਈ ਜਾਗਰੂਕਤਾ ਅਤੇ ਪਸੂਆਂ ਦੀ ਨਸਲ ਵਿਚ ਸੁਧਾਰ ਕਰਨ ਸਬੰਧੀ ਹਰ ਮਹੀਨੇ ਵਖ ਵਖ ਪਿੰਡਾਂ ਵਿਚ 5 ਕੈਂਪ ਲਗਾਏ ਜਾਂਦੇ ਹਨ। ਵੇਰਕਾ ਫਰੀਦਕੋਟ ਡੇਅਰੀ ਵਲੋਂ ਪਸੂਆਂ ਦੀ ਨਸਲ ਵਿਚ ਸੁਧਾਰ ਕਰਨ ਲਈ ਵਧੀਆ ਨਸਲ ਦੇ ਟੀਕੇ ਸਬਸਿਡੀ ਉਪਰ ਅਤੇ ਦੁਧ ਪਾਉਣ ਵਾਲੇ ਦੁਧ ਉਤਪਾਦਕਾਂ ਨੂੰ ਐਲ.ਐਨ 2 ਗੈਸ 100 ਫੀਸੀਦ ਸਬਸਿਡੀ ਤੇ ਦਿਤੀ ਜਾਦੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਇਸ ਸਮੇਂ ਜ਼ਿਲ੍ਹਾ ਫਰੀਦਕੋਟ ਵਿਖੇ ਜਨਤਕ ਥਾਵਾਂ ਤੇ 12 ਵੇਰਕਾ ਬੂਥ ਸਥਾਪਿਤ ਕੀਤੇ ਗਏ ਹਨ। ਇੰਨ੍ਹਾਂ ਬੂਥਾਂ ਤੇ ਤੇ ਲੋਕਾਂ ਨੂੰ ਉਚ ਮਿਆਰ ਦੇ ਦੁਧ ਤੋਂ ਬਣੇ ਪਦਾਰਥ ਅਤੇ ਮਠਿਆਈਆਂ ਆਦਿ ਉਚਿਤ ਰੇਟਾਂ ਤੇ ਉਪਲਬਧ ਕਰਵਾਏ ਜਾ ਰਹੇ ਹਨ, ਜਦਕਿ ਵੇਰਕਾ ਮਾਰਕੇ ਦੀ ਪਸ਼ੂ ਖੁਰਾਕ, ਮਿਨਰਲ ਮਿਕਸਚਰ, ਪਸ਼ੂ ਚਾਟ, ਹਰੇ ਚਾਰੇ ਦੀ ਬੀਜ ਵਾਜਬ ਰੇਟਾਂ ਦੇ ਉਪਲਬਧ ਕਰਵਾਉਣ ਲਈ ਵਚਨਬਧ ਹੈ।

Send this to a friend