ਬਰੇਟਾ, 10 ਅਪ੍ਰੈਲ (ਸੁਖਜਿੰਦਰ ਸੰਘਰੇੜੀ, ਜੈਲ ਕੌਰ)- ਭਾਰਤ ਬੰਦ ਦੇ ਸੱਦੇ ਦਾ ਸਥਾਨਕ ਸਹਿਰ ਅੰਦਰ ਭਰਵਾਂ ਅਸਰ ਵੇਖਣ ਨੂੰ ਮਿਲਿਆ । ਸ਼ਹਿਰ ਦੇ ਵੱਖ ਵੱਖ ਬਜਾਰ ਪੂਰੀ ਤਰਾਂ ਬੰਦ ਰਹੇ ।ਜਰਨਲ ਸਮਾਜ ਦੇ ਭਾਈਚਾਰੇ ਵੱਲੋਂ ਸ਼ਹਿਰ ਅੰਦਰ ਮਾਰਚ ਕੱਢਿਆ ਗਿਆ ਅਤੇ ਅੰਦਰਲੀ ਅਨਾਜ ਮੰਡੀ ਵਿਖੇ ਰੈਲੀ ਦੌਰਾਨ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਰਿਜਰਵੇਸ਼ਨ ਜਾਤੀ ਦੇ ਅਧਾਰ ਤੇ ਨਹੀ ਹੋਣੀ ਚਾਹੀਦੀ, ਬਲਕਿ ਆਰਥਿਕ ਅਧਾਰ ਦੇ ਅਨੁਸਾਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਣਯੋਗ ਸੁਪਰੀਮ ਕੋਰਟ ਵੱਲੋ ਪਿਛਲੇ ਦਿਨੀ ਦਿੱਤੇ ਫੈਸਲੇ ਵਿੱਚ ਕੋਈ ਬਦਲਾਅ ਨਹੀ ਹੋਣਾ ਚਾਹੀਦਾ। ਇਸ ਸਮੇਂ ਜਰਨਲ ਸਮਾਜ ਵੱਲੋਂ ਨਾਇਬ ਤਹਿਸੀਲਦਾਰ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਵੀ ਦਿੱਤਾ ਗਿਆ। ਕੋਈ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸ਼ਹਿਰ ਦੀਆ ਕਈਂ ਥਾਵਾਂ ਤੇ ਪੁਲਿਸ ਤਾਇਨਾਤ ਕੀਤੀ ਹੋਈ ਸੀ।