ਟ੍ਰਾਈਸਿਟੀ ਦੇ 12 ਹਜ਼ਾਰ ਵਿਦਿਆਰਥੀਆ¡ ਨੇ ਅੱਜ ਦਿੱਤਾ ਜੇ.ਈ.ਈ. ਮੇਨ ਦਾ ਪੇਪਰ

ਲਗਪਗ 11.50 ਲਖ ਵਿਦਿਆਰਥੀ ਜੇ.ਈ.ਈ. ਮੇਨ 2018 ਲਈ ਰਜਿਸਟਰ ਹੋਏ ਹਨ; ਔਫਲਾਈਨ ਮੋਡ ਲਈ ਲਗਭਗ 10 ਲਖ ਅਤੇ ਔਨਲਾਈਨ ਮੋਡ ਲਈ 1.5 ਲਖ ਤੋਂ ਵਧ
ਮੋਹਾਲੀ – ਟ੍ਰਾਈਸਿਟੀ ਦੇ ਕੁਲ 12 ਹਜ਼ਾਰ ਉਮੀਦਵਾਰ¡ ਅਜ ਚੰਡੀਗੜ ਦੇ ਕੁਲ 36 ਕੇਂਦਰਾਂ ਵਿਚ ਕੇਂਦਰੀ ਬੋਰਡ ਆਫ ਸੈਕੰਡਰੀ ਸਿਖਿਆ (ਸੀ.ਬੀ.ਐਸ.ਈ.) ਦੁਆਰਾ ਕਰਵਾਏ ਗਏ ਜੂਆਇੰਟ ਐਂਟਰੈਸ ਪ੍ਰੀਖਿਆ (ਜੇ ਈ ਈ) ਮੇਨ ਵਿੱਚ ਸ਼ਾਮਿਲ ਹੋਏ। ਇੰਡੀਅਨ ਇੰਸਟੀਟਿਊਟ ਆਫ ਤਕਨਾਲੋਜੀ (ਆਈਆਈਟੀ), ਨੈਸ਼ਨਲ ਇੰਸਟੀਚਿਊਟ ਆਫ ਤਕਨਾਲੋਜੀ ਐਨਆਈਟੀਜ਼), ਇੰਡੀਅਨ ਇੰਸਟੀਟਿਊਟ ਆਫ ਇਨਫਰਮੇਸ਼ਨ ਟੈਕਨੋਲੋਜੀ (ਆਈਆਈਆਈਟੀਜ਼) ਅਤੇ ਕੁਝ ਹੋਰ ਕੇਂਦਰੀ ਵਿਤ ਤਕਨੀਕੀ ਸੰਸਥਾਵਾਂ (ਸੀ.ਐਫ.ਟੀ.ਆਈ.) ਵਿਚ ਦਾਖਲੇ ਦੇ ਲਈ ਅਜ ਦੇਸ਼ ਭਰ ਦੇ ਲਗਪਗ 10 ਲਖ ਵਿਦਿਆਰਥੀ ਦੇਸ਼ ਭਰ ਵਿਚ 36 ਰਾਜਾਂ ਅਤੇ ਕੇਂਦਰ ਸ਼ਾਸਤ ਖੇਤਰਾਂ ਅਤੇ ਕਸਬਿਆਂ ਤੇ 248 ਸ਼ਹਿਰਾਂ ਵਿੱਚ ਇਹ ਪ੍ਰੀਖਿਆ ਦੇਣ ਲਈ ਪਹੁੰਚੇ। ਰੋਪੜ ਦੇ ਗੁਰਸੇਵਕ ਅਤੇ ਯਮੁਨਾਨਗਰ ਦੀ ਪ੍ਰਿਯਾ ਨੇ ਗਲਬਾਤ ਕਰਦੇ ਕਿਹਾ ਕਿ ਪੇਪਰ ਤਿੰਨ ਭਾਗ ਫਿਜ਼ਿਕਸ, ਕੈਮਿਸਟਰੀ ਅਤੇ ਗਣਿਤ ਵਿੱਚ ਵੰਡਿਆ ਹੋਇਆ ਸੀ ਹਰ ਸੇਕਸ਼ਨ ਵਿੱਚ 30 ਸਵਾਲ ਸਨ । ਉਸ ਨੇ ਕਿਹਾ ਕਿ ਫਿਜ਼ਿਕਸ ਅਤੇ ਗਣਿਤ ਦਾ ਪੇਪਰ ਲੰਬਾ ਅਤੇ ਔਖਾ ਸੀ ਜਦਕਿ ਕੈਮਿਸਟਰੀ ਦਾ ਪੇਪਰ ਸੌਖਾ ਸੀ । ਇਸ ਦੌਰਾਨ ਚੰਡੀਗੜ ਅਧਾਰਿਤ ਆਰੀਅਨਜ਼ ਗਰੂੱਪ ਨੇ ਵੀ ਇੰਜੀਨੀਅਰਿੰਗ ਦੇ ਚਾਹਵਾਨ ਲਈ ਇੌਕ ਵਿਸ਼ੇਸ਼ ਸਕਾਲਰਸ਼ਿਪ ਹੈਲਪਲਾਈਨ ਸ਼ਰੂ ਕੀਤੀ ਗਈ । ਚਾਹਵਾਨ ਵਿਦਿਆਰਥੀ ਜੋ ਇੰਜਨੀਅਰਿੰਗ ਕੋਰਸ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ ਉਹ ਆਰੀਅਨਜ਼ ਦੇ ਐਡਮਿਸ਼ਨ ਨੰਬਰਾ 9876299888, 9876599888 ਤੇ ਕਾੱਲ ਦੇ ਸਕਦੇ ਹਨ। ਆਰੀਅਨਜ਼ ਕਾਲੇਜ ਆੱਫ ਇੰਜੀਨੀਅਰਿੰਗ ਦੇ ਡਾਏਰੈਕਟਰ, ਪ੍ਰੋਫੈਸਰ ਬੀ.ਐਸ.ਸਿੱਧੂ ਨੇ ਕਿਹਾ ਨੇ ਬੋਲਦੇ ਹੋਏ ਕਿਹਾ ਕਿ ਸਖ਼ਤ ਮਿਹਨਤ ਦੇ ਬਾਵਜੂਦ, ਬਹੁਤ ਸਾਰੇ ਵਿਦਿਆਰਥੀ ਆਈ.ਆਈ.ਟੀ. ਜਾਂ ਇੰਜੀਨੀਅਰਿੰਗ ਕਾਲਜਾਂ ਵਿਚ ੇ ਸੀਟ ਨਹੀਂ ਪ੍ਰਾਪਤ ਕਰ ਪਾਂੳਦੇ ਜਾਂ ਸਰੋਤਾਂ ਦੀ ਘਾਟ ਜਾਂ ਵਿਤੀ ਸੀਮਾਵਾਂ ਕਾਰਨ ਇੰਜਨੀਅਰਿੰਗ ਦੀ ਪੜਾਈ ਨਹੀ ਕਰ ਪਾਉਂਦੇ। ਇਸੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਰੀਅਨਜ਼ ਨੇ ਵਿਸ਼ੇਸ਼ ਜੇਈਈ ਉਮੀਦਵਾਰਾਂ ਦੇ ਲਈ ਇਸ ਜੇਈਈ ਸਕਾਲਰਸ਼ਿਪ ਦੀ ਪਹਿਲ ਕੀਤੀ ਹੈ। ਜਿਸ ਵਿੱਚ 50% ਸਕਾਲਰਸ਼ਿਪ ਆਰੀਅਨਜ਼ ਵੱਲੋਂ ਦਿੱਤੀ ਜਾਵੇਗੀ ਅਤੇ ਬਾਕੀ 50% ਸਿੱਖਿਆ ਲੋਨ ਦੇ ਰੂਪ ਵਿੱਚ ਫਾਈਨਾਂਸ ਕੀਤੀ ਜਾਵੇਗੀ। ਕਟਾਰੀਆ ਨੇ ਅੱਗੇ ਕਿਹਾ ਕਿ ਮੈਰਿਟ ਕਮ ਮੀਨਸ ਦੇ ਅਧੀਨ ਪੂਰੇ ਦੇਸ਼ ਤੋ 200 ਵਿਦਿਆਰਥੀਆਂ ਨੂੰ ਇਸ ਸਕਾਲਰਸ਼ਿਪ ਦੇ ਲਈ ਚੁਣਿਆ ਜਾਵੇਗਾ ਅਤੇ ਆਰੀਅਨਜ਼ ਦੁਆਰਾ ਯੋਗ ਅਤੇ ਜਰੂਰਤਮੰਦ ਵਿਦਿਆਰਥੀਆਂ ਨੂੰ ਆਰੀਅਨਜ਼ ਵਿੱਚ 3.20 ਕਰੋੜ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗਰੁਪ ਡਾ. ਕਿਰਨ ਬੇਦੀ ਸਕਾਲਰਸ਼ਿਪ ਸਕੀਮ, ਬੇਟੀ ਬਚਾਓ, ਬੇਟੀ ਪੜਾਓ ਸਕੀਮ, ਡਾ. ਕਲਾਮ ਮੈਮੋਰੀਅਲ ਰੀਇਗਨਾਈਟਡ ਸਕਾਲਰਸ਼ਿਪ ਸਕੀਮ, ਸਵਰਗੀ ਸ੍ਰੀ ਐਮ.ਆਰ. ਕਟਾਰੀਆ ਮੈਮੋਰੀਅਲ ਸਕਾਲਰਸ਼ਿਪ, ਰੋਸ਼ਨ ਸਕਾਲਰਸ਼ਿਪ ਸਕੀਮ ਆਦਿ ਉਤੇ ਵਿਦਿਆਰਥੀ ਨੂੰ ਦਾਖਲ ਕਰ ਰਿਹਾ ਹੈ।

Send this to a friend