ਪਤਨੀ ਕੋਈ ਪ੍ਰਾਪਰਟੀ ਨਹੀਂ, ਪਤੀ ਨਾਲ ਰਹਿਣ ਲਈ ਨਹੀਂ ਕਰ ਸਕਦਾ ਮਜ਼ਬੂਰ: ਸੁਪਰੀਮ ਕੋਰਟ

ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਅਦਾਲਤ ਨੇ ਦਿੱਤਾ ਅਹਿਮ ਫੈਸਲਾ


ਨਵੀਂ ਦਿ¤ਲੀ, 8 ਅਪ੍ਰੈਲ- ਸੁਪਰੀਮ ਕੋਰਟ ਨੇ ਆਪਣੇ ਇਕ ਆਦੇਸ਼ ’ਚ ਕਿਹਾ ਹੈ ਕਿ ਪਤਨੀ ‘ਚਲ ਸੰਪਤੀ’ ਜਾਂ ‘ਕੋਈ ਜਾਇਦਾਦ‘ ਨਹੀਂ ਹੈ। ਜੇਕਰ ਪਤਨੀ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਪਤੀ ਉਸ ਨੂੰ ਆਪਣੇ ਨਾਲ ਰ¤ਖਣ ਲਈ ਮਜ਼ਬੂਰ ਨਹੀਂ ਕਰ ਸਕਦਾ।ਇਕ ਮਹਿਲਾ ਦੇ ਵ¤ਲੋਂ ਪਤੀ ਦੀ ਕਰੂਰਤਾ ਦਾ ਦੋਸ਼ ਲਗਾਉਂਦੇ ਹੋਏ ਦਾਇਰ ਕ੍ਰਿਮਿਨਲ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਆਦੇਸ਼ ਦਿ¤ਤਾ। ਮਹਿਲਾ ਨੇ ਆਪਣੇ ਦੋਸ਼ ‘ਚ ਕਿਹਾ ਸੀ ਕਿ ਪਤੀ ਉਸ ‘ਤੇ ਨਾਲ ਰਹਿਣ ਦਾ ਦਬਾਅ ਬਣਾ ਰਿਹਾ ਹੈ, ਪਰ ਉਹ ਖੁਦ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਹੈ।ਜਸਟਿਸ ਮਦਨ ਬੀ ਲੋਕੁਰ ਅਤੇ ਜਸਟਿਸ ਦੀਪਕ ਗੁਪਤਾ ਦੀ ਅਦਾਲਤ ‘ਚ ਮੌਜੂਦ ਮਹਿਲਾ ਦੇ ਪਤੀ ਨੇ ਕਿਹਾ, ਉਹ ਕੋਈ ਚ¤ਲ ਸੰਪਤੀ ਨਹੀਂ ਹੈ। ਤੁਸੀਂ ਉਸ ਨੂੰ ਮਜ਼ਬੂਰ ਨਹੀਂ ਕਰ ਸਕਦੇ। ਜੇਕਰ ਤੁਹਾਡੀ ਪਤਨੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਤੁਸੀਂ ਉਸ ਨੂੰ ਆਪਣੇ ਨਾਲ ਨਹੀਂ ਰ¤ਖ ਸਕਦੇ।
ਅਦਾਲਤ ਨੇ ਮਹਿਲਾ ਦੇ ਵਕੀਲ ਦੇ ਰਾਹੀਂ ਪਤੀ ਦੇ ਨਾਲ ਨਹੀਂ ਰਹਿਣ ਦੀ ਇ¤ਛਾ ਵਾਲੇ ਬਿਆਨ ਦੇ ਮ¤ਦੇ ਨਜ਼ਰ ਪਤੀ ਨੂੰ ਆਪਣੇ ਫੈਸਲੇ ‘ਤੇ ਫਿਰ ਵਿਚਾਰ ਕਰਨ ਨੂੰ ਕਿਹਾ ਹੈ, ਅਦਾਲਤ ਨੇ ਕਿਹਾ, ਤਹਾਨੂੰ ਇਸ ਦੇ ਲਈ ਪੁਨਰ ਵਿਚਾਰ ਕਰਨਾ ਬੇਹਤਰ ਹੋਵੇਗਾ।ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਕਾਨੂੰਨਦਾਨ ਕਾਫੀ ਅਹਿਮੀਅਤ ਦੇ ਰਹੇ ਹਨ।

Send this to a friend