ਖੰਨਾ, 8 ਅਪ੍ਰੈਲ (ਕੇ ਐਲ ਸਹਿਗਲ)- ਸਥਾਨਕ ਅਮਲੋਹ ਰੋਡ ਸਥਿਤ ਨਵੀਂ ਸਬਜ਼ੀ ਮੰਡੀ ਵਿੱਚ ਸ਼ਿਵ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਿਜੇ ਚੋਪੜਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਦੌਰਾਨ ਸ਼੍ਰੀ ਚੋਪੜਾ ਨੇ ਪਾਰਟੀ ਵਿੱਚ ਕੁੱਝ ਨਵੇਂ ਨਿਯੁਕਤ ਕੀਤੇ ਗਏ ਅਹੁੱਦੇਦਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਬੋਲਦਿਆਂ ਚੋਪੜਾ ਨੇ ਕਿਹਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਖੰਨਾ ਸ਼ਹਿਰ ਅਤੇ ਪਿੰਡਾਂ ਵਿੱਚ ਇਕਾਈਆਂ ਨੂੰ ਗਠਿਤ ਕੀਤੀਆਂ ਜਾਣਗੀਆਂ। ਇਸ ਮੌਕੇ ਰਾਜੇਸ਼ ਕੁਮਾਰ ਬਿੰਦਾ ਨੂੰ ਸ਼ਹਿਰੀ ਪ੍ਰਧਾਨ ਖੰਨਾ ਅਤੇ ਪਵਨਦੀਪ ਨੂੰ ਪਿੰਡ ਦੈਹਿੜੂ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਨੋਦ ਕੁਮਾਰ ਰਾਜੂ, ਵਰਿੰਦਰ ਕੁਮਾਰ, ਰਵੀ ਕੁਮਾਰ, ਕ੍ਰਿਸ਼ਨ ਲਾਲ, ਲਕਸ਼ੇੈ ਅਰੋੜਾ, ਹੈਪੀ ਦੈਹਿੜੂ, ਮੀਤੂ ਗਾਂਧੀ, ਮੋਹਨ ਲਾਲ, ਮੋਨੂੰ ਅਤੇ ਪਾਰਸ ਆਦਿ ਵੀ ਹਾਜ਼ਰ ਸਨ।