ਪੀਰਖਾਨਾ ਤੇ ਡੇਰੇ ਦੇ ਵਿਵਾਦ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਲਗਾਈ ਕੰਡਿਆਲੀ ਤਾਰ

ਮੌੜ ਮੰਡੀ, 7 ਅਪ੍ਰੈਲ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਦੇ ਪੀਰਖਾਨਾ ਤੇ ਡੇਰਾ ਬਾਬਾ ਹਨੂੰਮਾਨਗੜ੍ਹੀਆ ਵਿਚਕਾਰ ਚੱਲ ਰਹੇ ਵਿਵਾਦ ਨੂੰ ਲੈ ਕੇ ਪ੍ਰਸਾਸ਼ਨ ਨੇ ਪੁਲਿਸ ਦੀ ਮਦਦ ਨਾਲ ਕੰਡਿਆਲੀ ਤਾਰ ਲਗਾ ਦਿੱਤੀ। ਡੇਰਾ ਸਮਰਥਕਾਂ ਵੱਲੋਂ ਪ੍ਰਸ਼ਾਸ਼ਨ ਦੀ ਇਸ ਕਾਰਵਾਈ ਦਾ ਮੌਕੇ ਤੇ ਵਿਰੋਧ ਕਰਨਾ ਚਾਹਿਆ ਪ੍ਰੰਤੂ ਪੁਲਿਸ ਨੇ ਡੇਰਾ ਸਮਰਥਕਾਂ ਨੂੰ ਸਮਝਾ ਬੁਝਾ ਕੇ ਰੋਕ ਦਿੱਤਾ। ਇਸ ਮੌਕੇ ਡੇਰਾ ਸਮਰਥਕ ਜਗਧੀਰ ਸਿੰਘ ਸਾਬਕਾ ਕੌਂਸਲਰ ਅਤੇ ਰਣਜੀਤ ਸਿੰਘ ਨੇ ਪ੍ਰਸ਼ਾਸ਼ਨ ’ ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਡੇਰਾ ਸਮਰਥਕਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਡੇਰੇ ਦੇ ਸਹਮਣੇ ਲੰਗਰ ਲਗਾਉਣਾ ਸੀ ਪ੍ਰੰਤੂ ਅੱਜ ਐਸ. ਡੀ. ਐਮ. ਮੌੜ ਬਲਵਿੰਦਰ ਸਿੰਘ ਵੱਲੋਂ ਪੁਲਿਸ ਦੀ ਮੱਦਦ ਨਾਲ ਉਕਤ ਜਗ੍ਹਾ ‘ ਤੇ ਕੰਡਿਆਲੀ ਤਾਰ ਲਗਾ ਦਿੱਤੀ , ਜਿਸ ਕਾਰਨ ਪ੍ਰਸ਼ਾਸ਼ਨ ਨੇ ਗਰੀਬ ਵਰਗ ਦੀ ਸ਼ਰਧਾ ਨੂੰ ਠੇਸ ਪਹੁੰਚਾ ਦਿੱਤੀ ਹੈ । ਉਨ੍ਹਾਂ ਅੱਗੇ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸ਼ਨ ਨੇ ਧਾਰਾ 145 ਲਗਾ ਕੇ ਜਗ੍ਹਾ ’ ਤੇ ਪੂਰਨ ਤੌਰ ’ ਤੇ ਪਾਬੰਦੀ ਲਗਾਈ ਹੋਈ ਹੈ । ਦੂਜੇ ਪਾਸੇ ਪ੍ਰਸ਼ਾਸ਼ਨ ਖੁਦ ਹੀ ਉਕਤ ਜਗ੍ਹਾ ’ ਤੇ ਕੰਡਿਆਲੀ ਤਾਰ ਲਗਾ ਕੇ ਧਾਰਾ 145 ਦੀ ਉ¦ਘਣਾ ਕਰ ਰਿਹਾ ਹੈ । ਉਨ੍ਹਾਂ ਕੈਪਟਨ ਸਰਕਾਰ ਤੋ ਮੰਗ ਕੀਤੀ ਕਿ ਉਹ ਇਸ ਮਾਮਲੇ ਦਾ ਉਚ ਪੱਧਰੀ ਜਾਂਚ ਕਰਵਾਏ ਅਤੇ ਗਰੀਬ ਲੋਕਾਂ ਨੂੰ ਇਨਸਾਫ ਦਿਵਾਏ , ਤਾਂ ਜੋ ਅੱਗੇ ਤੋ ਕੋਈ ਵੀ ਅਧਿਕਾਰੀ ਆਪਣੀ ਡਿਓੂਟੀ ਦੌਰਾਨ ਅਣਗਹਿਲੀ ਨਾ ਵਰਤੇ । ਇਸ ਸਬੰਧੀ ਜਦ ਐਸ. ਡੀ. ਐਮ. ਬਲਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹਨਾਂ ਦੋਵਾਂ ਧਿਰਾਂ ਦਾ ਝਗੜਾ ਖਤਮ ਕਰਨ ਲਈ ਸਹਿਮਤੀ ਨਾਲ ਕੰਡਿਆਲੀ ਤਾਰ ਲਗਾ ਦਿੱਤੀ ਹੈ ਅਤੇ ਡੇਰੇ ਲਈ ਆਉਣ ਜਾਣ ਵਾਸਤੇ ਪੀਰਖਾਨੇ ਦਾ ਗੇਟ ਖੁਲਵਾ ਦਿੱਤਾ ਹੈ । ਹੁਣ ਕੋਈ ਵੀ ਧਿਰ ਇਸ ਜਗ੍ਹਾ ’ਚ ਦਖਲ ਅੰਦਾਜ਼ੀ ਨਹੀ ਕਰੇਗਾ। ਉਨ੍ਹਾਂ ¦ਗਰ ਸਬੰਧੀ ਕਿਹਾ ਕਿ ¦ਗਰ ਲਗਾਉਣ ਲਈ ਇਸ ਦੇ ਆਸ ਪਾਸ ਬਹੁਤ ਖਾਲੀ ਜਗ੍ਹਾ ਪਈ ਹੈ ਅਤੇ ¦ਗਰ ਉਥੇ ਲਗਾ ਸਕਦੇ ਹਨ । ਇਸ ਮੌਕੇ ਡੀ. ਐਸ. ਪੀ. ਸੁਰਿੰਦਰ ਕੁਮਾਰ, ਤਹਿਸੀਲਦਾਰ ਸਰੋਜ ਰਾਣੀ ਅਗਰਵਾਲ, ਮੌੜ ਦੇ ਥਾਣਾ ਮੁਖੀ ਮਨੋਜ ਕੁਮਾਰ ਸ਼ਰਮਾਂ, ਥਾਣਾ ਬਾਲਿਆਵਾਲੀ ਦੇ ਮੁਖੀ ਸੰਦੀਪ ਸਿੰਘ ਭਾਟੀ ਤੋ ਇਲਾਵਾ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।

Send this to a friend