ਐਸ.ਏ.ਐਸ. ਨਗਰ/ਖਰੜ, 7 ਅਪ੍ਰੈਲ (ਧਾਮੀ ਸ਼ਰਮਾ)- ਸ੍ਰੀ ਹਰਬੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ (ਜਾਂਚ) ਨੇ ਦਸਿਆ ਕਿ ਸ੍ਰੀ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਦੇ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਮਾੜੇ ਅਨਸਰਾਂ ਖਿਲਾਫ ਵਿਡੀ ਮੁਹਿੰਮ ਤਹਿਤ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਮਿਤੀ 02-04-2018 ਨੂੰ ਏ.ਐਸ.ਆਈ. ਮੇਵਾ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਨਿਝਰ ਚੌਕ ਖਰੜ ਵਿਖੇ ਗੈਂਗਸਟਰ ਬਹਾਦਰ ਖਾਨ ਨੂੰ ਨਾਕਾਬੰਦੀ ਕਰਕੇ ਮੁਕਦਮਾ ਨੰ. 203 ਮਿਤੀ 16-09-17 ਅ/ਧ 382 ਆਈ.ਪੀ.ਸੀ 25-54-59 ਅਸਲਾ ਐਕਟ ਤਹਿਤ ਥਾਣਾ ਸਿਟੀ ਖਰੜ ਵਿਚ ਗ੍ਰਿਫਤਾਰ ਕੀਤਾ ਸੀ, ਜੋ ਪੁਲਿਸ ਰਿਮਾਂਡ ‘ਤੇ ਸੀ।ਅਜ ਮਿਤੀ 05-04-18 ਨੂੰ ਏ.ਐਸ.ਆਈ. ਮੇਵਾ ਸਿੰਘ ਸੀ.ਆਈ.ਏ ਸਟਾਫ ਪੁਲਿਸ ਪਾਰਟੀ ਨੇ ਦੋਸ਼ੀ ਬਹਾਦਰ ਖਾਨ ਤੋਂ ਪੁਛ-ਗਿਛ ਦੇ ਆਧਾਰ ‘ਤੇ 01 ਹੋਰ ਪਿਸਟਲ 30 ਬੋਰ ਅਤੇ 2 ਰੌਦ 30 ਬੋਰ ਬ੍ਰਾਮਦ ਕੀਤੇ ਹਨ। ਬਹਾਦਰ ਖਾਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਇਕ ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਦੋਸ਼ੀ ਤੋਂ ਹੋਰ ਪੁਛ-ਪੜਤਾਲ ਕੀਤੀ ਜਾ ਰਹੀ ਹੈ ਤੇ ਕੇਸ ਦੀ ਤਫਤੀਸ਼ ਜਾਰੀ ਹੈ।