ਡੀ.ਟੀ.ਓ. ਦਫਤਰ ਵਿਖੇ ਹਾਈ ਸਕਿਉਟਰੀ ਨੰਬਰ ਪਲੇਟਾਂ ਬਣਾਉਣ ਆਏ ਲੋਕਾਂ ਕੀਤੀ ਭੰਨ-ਤੋੜ

image ਅੰਮ੍ਰਿਤਸਰ, 13 ਫਰਵਰੀ (ਮਨਿੰਦਰ ਗੌਰੀ) – ਜਿਲ੍ਹਾ ਅੰਮ੍ਰਿਤਸਰ ਡੀ.ਟੀ.ਓ ਦਫਤਰ ਵਿਖੇ ਹਾਈ ਸਕਿਊਰਟੀ ਨੰਬਰ ਪਲੇਟਾਂ ਬਣਾਉਣ ਆਏ ਲੋਕਾਂ ਵੱਲੋਂ ਅੱਜ ਤਕਰੀਬਨ 11 ਵਜੇ ਭੰਨ ਤੋੜ ਕੀਤੀ ਗਈ। ਇਹ ਘਟਨਾ ਉਦੋਂ ਹੋਈ ਜਦੋਂ ਅਧਿਕਾਰੀਆਂ ਨੇ ਫਾਰਮ ਲੈਣੇ ਸ਼ੁਰੂ ਕੀਤੇ ਸਨ। ਅਚਾਨਕ ਕੰਪਿਊਟਰ ਸਿਸਟਮ ‘ਸਰਵਰ’ ਵਿਗੜਨ ਕਾਰਨ ਲੋਕਾਂ ਦੀ ਲੰਮੀ ਲਾਈਨ ਡੀ.ਟੀ.ਓ ਦਫਤਰ ਦੇ ਬਾਹਰ ਤੱਕ ਲੱਗੀ ਹੋਈ ਸੀ ਤਾਂ ਲੋਕਾਂ ਦੀ ਭੀੜ ਵਿਚੋਂ ਕਿਸੇ ਵਿਅਕਤੀ ਨੇ ਖਿੜਕੀ ਤੇ ਇੱਟ ਚੁੱਕ ਕੇ ਮਾਰ ਦਿੱਤੀ। ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੁੱਟ ਗਿਆ। ਪੱਤਰਕਾਰਾਂ ਨੇ ਜਦੋਂ ਉਥੇ ਲੋਕਾਂ ਨਾਲ ਗੱਲ ਕੀਤੀ ਤਾਂ ਮੋਜੂਦ ਮਨਦੀਪ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ, ਸੰਤੋਖ ਸਿੰਘ, ਨਿਰਵੈਰ ਸਿੰਘ, ਬਲਜਿੰਦਰ ਸਿੰਘ, ਨਵਦੀਪ ਸਿੰਘ ਆਦਿ ਨੇ ਕਿਹਾ

ਕਿ ਅਸੀਂ ਸਵੇਰੇ 7 ਵਜੇਂ ਤੋਂ ਲਾਈਨ ਵਿੱਚ ਲੱਗੇ ਹੋਏ ਹਾਂ ਸਾਨੂੰ ਤਿੰਨ-ਚਾਰ ਦਿਨ ਆਉਂਦਿਆਂ ਹੋ ਗਏ ਹਨ। ਏਜੰਟ ਅੰਦਰ ਜਾ ਕੇ ਫਾਰਮ ਜਮ੍ਹਾਂ ਕਰਵਾ ਆਉਂਦੇ ਹਨ। ਅਸੀਂ ਲਾਈਨਾਂ ਵਿੱਚ ਹੀ ਖੜ੍ਹੇ ਰਹਿ ਜਾਂਦੇ ਹਾਂ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜੋ ਪ੍ਰਕਿਰਿਆ ਹੈ ਤਹਿਸੀਲ ਪੱਧਰ ਤੇ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਸਾਨੀ ਨਾਲ ਨੰਬਰ ਪਲੇਟਾਂ ਬਣਵਾ ਸਕਣ। ਇਸ ਸੰਬੰਧ ਵਿੱਚ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਵਰ ਬੰਦ ਹੋ ਗਿਆ ਸੀ ਤਾਂ ਇਸ ਲਈ ਲੋਕ ਭੜਕ ਗਏ ਸਨ। ਅਸੀਂ ਤਾਂ ਆਪਣਾ ਕੰਮ ਕਰ ਰਹੇ ਹਾਂ। ਫਿਰ ਵੀ ਏਜੰਟਾਂ ਅਤੇ ਉਚ-ਅਧਿਅਕਾਰੀਆਂ ਦੀਆਂ ਸਿਫਾਰਸ਼ਾਂ ਤੇ ਰੁਤਬੇ ਨਾਲ ਲੋਕ ਆਪਣੇ ਫਾਰਮ ਜਮ੍ਹਾ ਕਰਵਾਉਂਦੇ ਦੇਖੇ ਗਏ। ਅਧਿਕਾਰੀ ਬੇਵੱਸ ਹੋ ਜਾਂਦੇ ਹਨ ਕਿ ਕਿਸ ਦੀ ਗੱਲ ਸੁਣੀਏ ਤੇ ਕਿਸ ਦੀ ਨਾਂ।

Send this to a friend