ਅਮਰਿੰਦਰ ਦੀ ਬਦਲਾਖੋਰ ਤੇ ਝੂਠ ਬੋਲਣ ਦੀ ਆਦਤ ਕਾਰਨ ਉਸ ਤੋਂ ਪ੍ਰਧਾਨਗੀ ਤੇ ਮੁੱਖ ਮੰਤਰੀ ਦੀ ਕੁਰਸੀ ਖੁੱਸੀ : ਬਾਦਲ

index ¦ਬੀ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਦਲਾਖੋਰੀ ਵਾਲੀ ਸਿਆਸਤ , ਝੂਠ ਬੋਲਣ ਅਤੇ ਵਿਰੋਧੀਆਂ ’ਤੇ ਉਲ ਜਲੂਲ ਦੋਸ਼ ਲਾਉਣ ਦੀ ਆਦਤ ਕਾਰਨ ਹੀ ਉਸ ਦੀ ਕਾਂਗਰਸ ਪਾਰਟੀ ਦੀ ਸੂਬਾ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਖੁਸੀ ਹੈ।ਅੱਜ ਲਾਲਬਾਈ ਵਿਖੇ ਸਵਰਨਸੁਧਾ ਜੈਨ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ  ਤੋਂ ਬਾਅਦ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਮਰਿੰਦਰ ਸਿੰਘ ਵਰਗਾ ਝੂਠਾ ਵਿਅਕਤੀ ਆਪਣੀ ਜਿੰਦਗੀ ਵਿੱਚ ਨਹੀਂ ਵੇਖਿਆ ਜਿਸ ਦੀ ਇਸ ਆਦਤ ਨੇ ਨਾ ਕੇਵਲ ਕਾਂਗਰਸ ਸਗੋਂ ਰਾਜ ਦੀ ਸਿਆਸਤ ਨੂੰ ਵੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਬਲਿਊ ਸਟਾਰ ਅਪ੍ਰੇਸ਼ਨ ਵੇਲੇ

ਰਾਜ ਵਿੱਚ ਕਰਫਿਊ ਲੱਗਾ ਸੀ ਅਤੇ ਉਹ ਆਪਣੇ ਪਿੰਡ ਤੋਂ ਹਰਿਆਣਾ ਵਿੱਚ ਦਾਖਲ ਹੋਏ ਸਨ ਅਤੇ ਉਨ੍ਹਾਂ ਨੂੰ ਦੋ ਦਿਨ ਬਾਅਦ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ 1984 ਦੇ ਬਲਿਊ ਸਟਾਰ ਅਪ੍ਰੇਸ਼ਨ ਅਤੇ ਰਾਜ ਦੇ ਲੋਕ ਮਸਲਿਆਂ ਲਈ ਕੈਪਟਨ ਅਮਰਿੰਦਰ ਸਿੰਘ ਇੱਕ ਦਿਨ ਵੀ ਜੇਲ੍ਹ ਨਹੀਂ ਗਿਆ ਜਦਕਿ ਉਨ੍ਹਾਂ ਵਲੋਂ ਕੱਟੀ ਗਈ ਦਹਾਕਿਆਂ ਬੱਧੀ ਜੇਲ੍ਹ ਬਾਰੇ ਸਾਰੀ ਦੁਨੀਆਂ ਜਾਣਦੀ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਬਲਿਊ ਸਟਾਰ ਅਪ੍ਰੇਸ਼ਨ ਲਈ ਜਿੰਮੇਵਾਰ ਪਾਰਟੀ ਜਿਸ ਦਾ ਉਹ ਪ੍ਰਧਾਨ ਵੀ ਰਿਹਾ ਹੈ ਅਤੇ ਉਸ ਦਾ ਮੁੱਖ ਮੰਤਰੀ ਵੀ, ਉਸੇ ਪਾਰਟੀ ਵਿਚ ਹੁਣ ਵੀ ਅਹੁਦੇ ਮਾਣ ਰਿਹਾ ਹੈ। ਜੇ ਉਹ ਏਨਾ ਹੀ ਸੱਚਾ ਸੀ ਤਾਂ ਉਸ ਨੇ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠੇ ਹੋਏ ਅਜਿਹੇ ਬਿਆਨ ਕਿਉਂ ਨਹੀਂ ਦਿੱਤੇ? ਉਨ੍ਹਾਂ ਕਿਹਾ ਕਿ ਹੁਣ ਤਾਂ ਉਹ ਅਜਿਹੇ ਝੂਠੇ ਵਿਅਕਤੀ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦੇਣਾ ਚਾਹੁਦੇ ਕਿਉਂਕਿ ਇਸ ਨੇ ਅਜਿਹਾ ਕਰਕੇ ਰਾਜ ਅਤੇ ਰਾਜ ਦੇ ਲੋਕਾਂ ਦਾ ਭਾਰੀ ਨੁਕਸਾਨ ਕਰਵਾਇਆ ਹੈ।
ਜੈਨ ਹਸਪਤਾਲ ਦੇ ਉਦਘਾਟਨ ਦੇ ਮੋਕੇ ਹੋਏ ਸਮਾਗਮ ਦੌਰਾਨ ਉਨ੍ਹਾਂ ਨੇ ਸਵੈ ਸੇਵੀ ਸੰਸਥਾਵਾਂ ਨੂੰ ਲੋਕ ਭਲਾਈ ਕਾਰਜਾਂ ਵਿੱਚ ਅੱਗੇ ਆ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਹੋਰ ਸਵੈ ਸੇਵੀ ਸੰੋਸਥਾਵਾਂ ਸਿਹਤ ਅਤੇ ਸਿੱਖਿਆ ਵਰਗੇ ਲੋਕ ਭਲਾਈ ਦੇ ਅਹਿਮ ਕਾਰਜਾਂ ਵਿੱਚ ਮਹੱਤਵ ਪੂਰਨ ਹਿੱਸਾ ਪਾ ਸਕਦੀਆਂ ਹਨ ਕਿਉਂਕਿ ਇਸ ਸਮੇਂ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਲੋਕਾਂ ਦੀ ਸੇਵਾ ਕੀਤੇ ਜਾਣ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਰਾਜ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਪੂਰੀ ਤਰ੍ਹਾਂ ਬਚਨਵੱਧ ਹੈ ਅਤੇ ਇਸ ਦਿਸ਼ ਵੱਲ ਕਈ ਮਹੱਤਵਪੂਰਨ ਕਦਮ ਪੁੱਟੇ ਗਏ ਹਨ। ਕੈਂਸਰ ਨਾਲ ਨਿਪਟਣ ਲਈ ਵੱਡੀ ਪੱਧਰ ’ਤੇ ਕਦਮ ਚੁੱਕੇ ਗਏ ਹਨ ਅਤੇ ਕਈ ਵੱਡੇ ਵੱਡੇ ਹਸਪਤਾਲ ਸਰਕਾਰੀ ਪੈਨਲ ’ਤੇ ਲਿਆਂਦੇ ਹਨ ਜਿੱਥੇ ਜਾ ਕੇ ਮਰੀਜ ਨੂੰ ਦਾਖਲ ਹੀ ਹੋਣਾ ਹੈ ਅਤੇ ਉਸ ਦਾ ਸਾਰਾ ਖਰਚਾ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਨੇੜੇ ਮੁੱਲਾਂਪੁਰ ਵਿਖੇ ਕੈਸਰ ਦਾ ਇੱਕ ਬਹੁਤ ਵੱਡਾ ਹਸਪਤਾਲ ਖੋਲਿਆ ਜਾ ਰਿਹਾ ਹੈ ਜੋ ਕੈਂਸਰ ਦੇ ਇਲਾਜ ਲਈ ਮੀਲ ਪੱਥਰ ਸਥਾਪਤ ਹੋਵੇਗਾ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ 200 ਦਵਾਈਆਂ ਮੁਫਤ ਮੁਹਈਆ ਕਰਵਾਉਣ ਨੂੰ ਯਕੀਨੀ ਬਣਾਇਆ ਹੈ ਤਾਂ ਜੋ ਰਾਜ ਦੇ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੀ ਉਨ੍ਹਾਂ ਨੇ ਅਨੇਕਾਂ ਕਦਮ ਚੁੱਕੇ ਹਨ ਜਿਨ੍ਹਾਂ ਵਿੱਚ ਗਰੀਬ ਅਤੇ ਹੁਸ਼ਿਆਰ ਬੱਚਿਆਂ ਨੂੰ ਸਕਾਲਰਸ਼ਿਪ ਸਕੀਮ ਵੀ ਸ਼ਾਮਲ ਹੈ।
ਉਨ੍ਹਾਂ ਕਿਹਾ ਉਨ੍ਹਾਂ ਨੇ ਰਾਜ ਵਿੱਚ ਸਰੇ ਧਰਮਾਂ ਦੇ ਸਤਿਕਾਰ ਨੂੰ ਯਕੀਨੀ ਬਣਾਇਆ ਹੈ ਅਤੇ ਪੰਜਾਬ ਵਿੱਚ ਅਮਨ, ਭਾਈਚਾਰਾ ਅਤੇ ਸ਼ਾਂਤੀ ਕਾਇਮ ਕੀਤੀ ਹੈ ਅਤੇ ਵਿਸ਼ਵ ਬੈਂਕ ਨੇ ਵੀ ਇਸੇ ਕਰਕੇ ਹੀ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਾਸੰਦੀਦਾ ਸੂਬਾ ਐਲਾਨਿਆ ਹੈ।
ਇਸ ਮੌਕੇ ਇਸ ਸਮਾਗਮ ਤੋਂ ਬਾਅਦ ਪਿੰਡ ਫਤਿਹਪੁਰ ਮਨੀਆਂ ਨਾਲ ਸਬੰਧਤ ਕਾਂਗਰਸ ਪਾਰਟੀ ਛੱਡ ਕੇ ਵੱਡੀ ਸੰਖਿਆ ਵਿਚ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਨੇ ਪਾਰਟੀ ਵਿਚ ਆਉਣ ਵਾਲਿਆਂ ਨੂੰ ਸਿਰੋਪਾਓ ਭੇਂਟ ਕਰਕੇ ਪਾਰਟੀ ਵਿਚ ਜੀ ਆਇਆਂ ਨੂੰ ਆਖਿਆ।
ਇਸ ਤੋਂ ਪਹਿਲਾ ਜੈਨ ਸਮਾਜ ਦੇ ਗੁਰਨੀ ਸ੍ਰੀ ਸੁਧਾ ਜੀ ਮਹਾਰਾਜ ਅਤੇ ਗੁਰਨੀ ਸ੍ਰੀ ਕਿਰਨ ਜੀ ਮਹਾਰਾਜ ਨੇ ਧਾਰਮਿਕ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਉਹਨਾਂ ਹਸਪਤਾਲ ਨੂੰ 10 ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ ਜੇ ਐਸ ਚੀਮਾ, ਡਿਪਟੀ ਕਮਿਸ਼ਨਰ ਪਰਮਜੀਤ ਸਿੰਘ, ਚੇਅਰਮੈਨ ਤੇਜਿੰਦਰ ਸਿੰਘ ਮਿਡੂ ਖੇੜਾ, ਅਵਤਾਰ ਸਿੰਘ ਵਣਵਾਲਾ, ਰਣਯੋਧ ਸਿੰਘ ¦ਬੀ, ਮਨਜੀਤ ਸਿੰਘ ਲਾਲਬਾਈ, ਸ੍ਰੀ ਰਾਕੇਸ਼ ਜੈਨ, ਸ੍ਰੀ ਕਰਤਾਰ ਸਿੰਘ, ਸ੍ਰੀ ਵਿਪਨ ਜੈਨ, ਸ੍ਰੀ ਪ੍ਰਵੀਨ ਜੈਨ, ਸ੍ਰੀ ਦਿਨੇਸ਼ ਗਰਗ ਟੋਨੀ, ਵੀ ਹਾਜਰ ਸਨ।

Send this to a friend