Skip to content
Independent perspectives. Global stories.
BREAKING

ਭਾਜਪਾ ਸੰਸਦ ਦੇ ਇਜਲਾਸ ਦੇ ਨਾਕਾਮ ਰਹਿਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ : ਜਾਖੜ

Share this story

ਚੰਡੀਗੜ੍ਹ/ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੰਸਦ ਦੇ ਬਾਹਰ ਐਨਡੀਏ ਭਾਈਵਾਲਾਂ ਵੱਲੋਂ ਲਾਏ ਗਏ ਧਰਨੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਨੇ ਅੱਜ ਇਥੇ ਕਿਹਾ ਕਿ ਭਾਜਪਾ ਕੋਲ ਵਿਰੋਧੀ ਧਿਰ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਸਾਹਸ ਨਾ ਹੋਣ ਕਾਰਨ ਇਹ ਸਿੱਧੇ ਤੌਰ ’ਤੇ ਸੰਸਦ ਦੇ ਇਜਲਾਸ ਦੇ ਨਾਕਾਮ ਰਹਿਣ ਲਈ ਜ਼ਿੰਮੇਵਾਰ ਹੈ। ਸੱਤਾ ਧਿਰ ਵੱਲੋਂ ਧਰਨਾ ਦੇਣ ਨੂੰ ਬੇਤੁਕੀ ਕਾਰਵਾਈ ਦੱਸਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਐਨਡੀਏ ਨੂੰ ਹੁਣ ਇਹ ਸਾਫ ਹੋ ਗਿਆ ਹੈ ਕਿ ਉਨ੍ਹਾਂ ਦੇ ਰਾਜ ਦਾ ਅੰਤ ਸ਼ੁਰੂ ਹੋ ਚੁੱਕਾ ਹੈ ਅਤੇ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਨੇ 2019 ’ਚ ਹੋਣ ਵਾਲੀਆਂ ਚੋਣਾਂ ਦੇ ਨਤੀਜੇ ਦਾ ਅੰਦਾਜ਼ਾ ਲਗਾਉਂਦਿਆਂ ਹੁਣ ਤੋਂ ਹੀ ਵਿਰੋਧੀ ਧਿਰ ਦੀ ਭੂਮਿਕਾ ਲਈ ਅਭਿਆਸ ਆਰੰਭ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਕੋਲ ਕਿਸਾਨਾਂ ਦੀ ਮੰਦਹਾਲੀ, ਨੀਰਵ ਮੋਦੀ ਘੁਟਾਲਾ, ਰਾਫੇਲ ਸੌਦਾ, ਦਲਿਤਾਂ ’ਤੇ ਅੱਤਿਆਚਾਰ ਵਰਗੇ ਮੁੱਦਿਆਂ ਅਤੇ ਇਸ ਦੇ ਰਾਜਕਾਲ ਦੀਆਂ ਹੋਰਨਾਂ ਨਾਕਾਮੀਆਂ ਲਈ ਕੋਈ ਜਵਾਬ ਨਹੀਂ ਹੈ। ਸੰਸਦ ਨੂੰ ਸੁੱਚੇਜ ਢੰਗ ਨਾਲ ਚਲਾਉਣ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਇਹ ਕਹਿੰਦਿਆਂ ਸ੍ਰੀ ਜਾਖੜ ਨੇ ਅੱਗੇ ਕਿਹਾ ਕਿ ਐਨਡੀਏ ਭਾਈਵਾਲ ਪਾਰਟੀਆਂ ਬਹਿਸ ਤੋਂ ਭੱਜਣਾ ਚਾਹੁੰਦੀਆਂ ਸਨ ਇਸ ਲਈ ਉਨ੍ਹਾਂ ਪੋਲ ਖੁੱਲ੍ਹਣ ਕਾਰਨ ਹੋਣ ਵਾਲੀ ਨਿਮੋਸ਼ੀ ਤੋਂ ਡਰਦਿਆਂ ਸੰਸਦ ਵਿੱਚ ਪੂਰਾ ਗੜਬੜੀ ਵਾਲਾ ਮਹੌਲ ਬਣਾਇਆ।
ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਨੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ ਕਰਦਿਆਂ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਜੋ ਕੋਈ ਹੋਰ ਸੂਬਾ ਨਹੀਂ ਕਰ ਸਕਿਆ।

WRITTEN BY