ਨਾਭਾ, 6 ਅਪ੍ਰੈਲ (ਕਰਮਜੀਤ ਸੌਮਲ, ਸਿਕੰਦਰ)- ਸਰਕਾਰ ਵੱਲੋਂ ਗੈਗਸਟਰਾ ਨੂੰ ਫੜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਜਿਸ ਦੇ ਤਹਿਤ ਨਾਭਾ ਵਿਖੇ 29 ਮਾਰਚ 2016 ਨੂੰ ਗੈਗਸਟਰ ਤੀਰਥ ਢਿਲਵਾ ਨੇ ਉਸ ਵਕਤ ਜੇਲ ਵਿਚ ਬੰਦ ਗੈਗਸਟਰ ਪਲਵਿੰਦਰ ਸਿੰਘ ਓਰਫ ਪਿੰਦਾ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੋਰਾਨ ਗੈਗਸਟਰ ਤੀਰਥ ਢਿਲਵਾ ਨੇ ਪਿਲਸ ਉਪਰ ਤਾਬੜ ਤੋੜ ਗੋਲੀਆ ਚਲਾਕੇ ਅਤੇ ਪਿਲਸ ਮੁਲਾਜਮਾ ਦੀਆ ਅਖਾ ਵਿਚ ਮਿਰਚਾ ਪਾਕੇ ਪਲਵਿੰਦਰ ਸਿੰਘ ਪਿੰਦਾ ਨੂੰ ਛੁਡਵਾਕੇ ਰਫੂ ਚਕਰ ਹੋ ਗਿਆ ਸੀ ਅਤੇ ਉਸ ਤੋ ਬਾਅਦ ਹੀ ਪਲਵਿੰਦਰ ਸਿੰਘ ਪਿੰਦੇ ਨੇ ਬਾਹਰ ਰਹਿ ਕੇ ਜੇਲ ਬਰੇਕ ਦੀ ਸਾਜਿਸ ਬਣਾਈ ਅਤੇ ਉਸ ਤੋ ਬਾਅਦ ਜੇਲ ਬਰੇਕ ਨੂੰ ਇੰਜਾਮ ਦੇਣ ਵਿਚ ਕਾਮਯਾਬ ਹੋਏ। ਨਾਭਾ ਦੇ ਸਰਕਾਰੀ ਹਸਪਤਾਲ ਵਿਚ ਗੈਗਸਟਰ ਤੀਰਥ ਢਿਲਵਾ ਵਲੋ ਗੈਗਸਟਰ ਪਲਵਿੰਦਰ ਪਿੰਦਾ ਨੂੰ ਛੁਡਵਾਕੇ ਲੈ ਕੇ ਜਾਣ ਦੇ ਮਾਮਲੇ ਵਿਚ ਨਾਭਾ ਪੁਲੀਸ ਨੇ 3 ਦਿਨਾ ਰਿਮਾਡ ਤੋ ਬਾਅਦ ਅਜ ਫਿਰ ਗੈਗਸਟਰ ਤੀਰਥ ਢਿਲਵਾ ਨੂੰ ਨਾਭਾ ਦੀ ਮਾਨਯੋਗ ਅਦਾਲਤ ਵਿਚ ਪੇਸ ਕੀਤਾ ਜਿਥੇ ਅਦਾਲਤ ਨੇ ਤੀਰਥ ਢਿਲਵਾ ਨੂੰ ਪਟਿਆਲਾ ਦੀ ਜੇਲ ਵਿਚ 14 ਦਿਨ ਲਈ ਜੂਡੀਸਅਲ ਕਸਟਡੀ ਵਿਚ ਭੇਜ ਦਿਤਾ ਗਿਆ ਹੈ। ਇਸ ਮੋਕੇ ਤੇ ਤਫਤੀਸੀ ਅਧਿਕਾਰੀ ਮਨਮੋਹਨ ਸਿੰਘ ਨੇ ਦਸਿਆ ਕਿ ਗੈਗਸਟਰ ਤੀਰਥ ਢਿੰਲਵਾ ਨੇ ਜੇਲ ਵਿਚ ਬੰਦ ਗੈਗਸਟਰ ਪਲਵਿੰਦਰ ਪਿੰਦਾ ਨੂੰ ਸਰਕਾਰੀ ਹਸਪਤਾਲ ਵਿਚੋ ਪੁਲਿਸ ਮੁਲਾਜਿਮ ਤੇ ਗੋਲੀਆ ਚਲਾਕੇ ਉਸ ਨੂੰ ਛੁਡਵਾਕੇ ਲੈ ਗਿਆ ਸੀ ਇਸ ਕੇਸ ਵਿਚ ਹੀ ਇਸ ਨੂੰ ਅਦਾਲਤ ਵਿਚ ਪੇਸ ਕਰਕੇ 14 ਦਿਨਾ ਜੂਡੀਸਅਲ ਰਿਮਾਡ ਤੇ ਭੇਜ ਦਿਤਾ ਹੈ।ਤੀਰਥ ਨੇ ਜੋ ਵਾਰਦਾਤ ਵੇਲੇ ਪਿਸਤੋਲ ਵਰਤਿਆ ਸੀ ਉਸ ਕੋਲੋ ਪਹਿਲਾ ਹੀ ਖੰਨਾ ਪਿਲਸ ਨੇ ਬਰਾਮਦ ਕਰ ਲਿਆ ਸੀ।