ਜੋਧਪੁਰ, 5 ਅਪ੍ਰੈਲ (ਪੀ.ਟੀ.)- ਰਾਜਸਥਾਨ ਦੀ ਜੋਧਪੁਰ ਅਦਾਲਤ ਵਲੋਂ 1998 ਵਿਚ ਕਾਲਾ ਹਿਰਨ ਮਾਰਨ ਦੇ ਮਾਮਲੇ ਵਿਚ ਨਾਮਜਦ ਸਲਮਾਨ ਖਾਨ ਨੂੰ ਅਜ ਦੋਸ਼ੀ ਐਲਾਨਦਿਆਂ 5 ਸਾਲ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸਲਮਾਨ ਖਾਨ ਦੇ ਬਾਕੀ ਸਾਥੀ ਜਿਨ੍ਹਾਂ ਵਿਚ ਸੋਨਾਲੀ ਬੇਂਦਰੇ, ਸੇਫ਼ ਅਲੀ ਖਾਨ ਅਤੇ ਤਬੂ ਵੀ ਨਾਮਜਦ ਸਨ, ਨੂੰ ਅਦਾਲਤ ਨੇ ਬਰੀ ਕਰ ਦਿਤਾ ਹੈ।26 27 ਸਤੰਬਰ 1998 ਦੀ ਰਾਤ ਨੂੰ ਕੀਤੇ ਗਏ ਕਾਲੇ ਹਿਰਨ ਦੇ ਸ਼ਿਕਾਰ ਨੂੰ ਓਥੋਂ ਦੇ ਬਿਸ਼ਨੋਈ ਸਮਾਜ ਦੇ ਕੁਝ ਲੋਕਾਂ ਨੇ ਆਪਣੇ ਅਖੀਂ ਦੇਖ ਲਿਆ ਸੀ ਅਤੇ ਓਹਨਾਂ ਨੇ ਹੀ ਸਲਮਾਨ ਖਾਨ ਖਿਲਾਫ਼ ਇਹ ਮਾਮਲਾ ਦੇਜ ਕਰਵਾਇਆ ਸੀ।ਸਲਮਾਨ ਨੂੰ ਅਦਾਲਤ ਨੇ ਜ਼ਮਾਨਤ ਨਹੀਂ ਦਿੱਤੀ ਅਤੇ ਉਨ੍ਹਾਂ ਨੂੰ ਜੋਧਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।