ਚੋਣਾਂ ’ਚ ਲੋਕ ਸਭਾ ਉਮੀਦਵਾਰ ਖਰਚ ਸਕਣਗੇ 40 ਲੱਖ ਰੁਪਏ

images ਕੋਲਕਾਤਾ, 13 ਫਰਵਰੀ (ਪੀ.ਟੀ.)- ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਣ ਵਾਲੇ ਉਮੀਦਵਾਰ ਹੁਣ 40 ਲੱਖ ਰੁਪਏ ਤੱਕ ਦਾ ਚੋਣ ਖਰਚਾ ਕਰ ਸਕਣਗੇ ਜੋ ਕਿ ਪਿਛਲੇ ਖਰਚ ਹੱਦ ਨਾਲੋਂ 15 ਲੱਖ ਵੱਧ ਹੈ। ਪੱਛਮੀ ਬੰਗਾਲ ਦੇ ਜੁਆਇੰਟ ਚੀਫ ਇਲੈਕਟਰੋਲ ਆਫਿਸਰ ਸਾਈਬਲ ਬਰਮਨ ਨੇ ਕਿਹਾ ਕਿ ਇਹ ਵਾਧਾ 2011 ਵਿਚ ਕੀਤਾ ਗਿਆ ਸੀ ਜੋ ਕਿ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ’ਚ ਲਾਗੂ ਹੋ ਗਿਆ ਸੀ। ਪਰ ਇਹ ਪਹਿਲੀ ਵਾਰ ਹੈ ਕਿ ਇਸ ਵਾਰ ਆਮ ਚੋਣਾਂ ਵਿਚ ਇਸ ‘ਤੇ ਅਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 2009 ’ਚ ਲੋਕ ਸਭਾ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ 25 ਲੱਖ ਤੱਕ ਦੇ ਚੋਣ ਖਰਚੇ ਦੀ ਇਜਾਜ਼ਤ ਸੀ।

Send this to a friend