ਬੋਹਾ, 5 ਅਪ੍ਰੈਲ (ਸੰਤੋਖ ਸਾਗਰ)-ਬੋਹਾ ਦੇ ਨੇਕ ਦਿਲ ਇੰਨਸਾਨ ਗੁਰਦੀਪ ਸਿੰਘ ਭੁੱਲਰ(47) ਉਰਫ ਹੈਪੀ ਦੀ ਸ਼ੜਕ ਦੁਰਘਟਨਾ ਨੇ ਕੀਮਤੀ ਜਾਨ ਲੈ ਲਈ ਹੈ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਅਤੇ ਦਰਸ਼ਨ ਘਾਰੂ ਨੇ ਦੱਸਿਆ ਕਿ ਬੀਤੀ ਰਾਤ ਲੱਗਭੱਗ ਸਾਢੇ ਦਸ ਵਜੇ ਗੁਰਦੀਪ ਸਿੰਘ ਹੈਪੀ ਅਤੇ ਬਿੱਟੂ ਮਾਨਸਾ (ਦੋਵੇਂ ਪੰਜਾਬ ਪੁਲੀਸ ਦੇ ਮੁਲਾਜਮ) ਅਦੇਸ਼ ਹਸਪਤਾਲ ਭੁੱਚੋਮੰਡੀ ਦੇ ਨਜਦੀਕ ਪਟਰੌਲ ਪੰਪ ਤੋ ਜਿੰਨ ਕਾਰ ਵਿੱਚ ਤੇਲ ਪਵਾਕੇ ਰੋਡ ਉਪਰ ਚੜ ਰਹੇ ਸੀ ਕਿ ਅਚਨਚੇਤ ਇੱਕ ਨਿੱਜੀ ਬੱਸ ‘ਦਸ਼ਮੇਸ਼ ਫਾਜਿਲਕਾ’ ਬੱਸ ਨੇ ਜਬਰਦਸਤ ਫੇਟ ਮਾਰ ਦਿੱਤੀ ।ਫੇਟ ਏਨੇ ਜੋਰ ਨਾਲ ਕਾਰ ਵਿੱਚ ਲੱਗੀ ਕਿ ਗੁਰਦੀਪ ਸਿੰਘ ਹੈਪੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਬਿੱਟੂ ਮਾਨਸਾ ਨੂੰ ਬਹੁਤ ਗੰਭੀਰ ਸੱਟਾਂ ਲੱਗਣ ਕਾਰਨ ਅਦੇਸ਼ ਹਸਪਤਾਲ ਭੁੱਚੋਮੰਡੀ ਦਾਖਲ ਕਰਵਾ ਦਿੱਤਾ ਹੈ।ਗੁਰਦੀਪ ਸਿੰਘ ਅਪਣੇ ਪਿੱਛੇ ਪਰਿਵਾਰ ਵਿੱਚ ਬੇਟੀ ਸਟੈਫਨਪ੍ਰੀਤ ਕੌਰ ਅਤੇ ਪਤਨੀ, ਭਰਾ ਅਤੇ ਭਰਜਾਈ ਨੂੰ ਛੱਡ ਗਏ ਹਨ। ਗੁਰਦੀਪ ਸਿੰਘ ਭੁੱਲਰ ਬੋਹਾ ਇਲਾਕੇ ਵਿੱਚ ਕਬੱਡੀ ਦਾ ਬਿਹਤਰ ਖਿਡਾਰੀ ਹੋਣ ਦੇ ਅਦਾਰ ਤੇ ਪੰਜਾਬ ਪੁਲੀਸ ਵਿੱਚ ਭਰਤੀ ਹੋਇਆ ਸੀ। ਗੁਰਦੀਪ ਸਿੰਘ ਭੁੱਲਰ ਮਿਲਾਪੜੇ ਸੁਭਾਅ ਦਾ ਮਾਲਕ ਹੋਣ ਕਾਰਨ 17 ਸਾਲਾਂ ਤੋਂ ਵਿਜੀਲੈਂਸ ਵਿਭਾਗ ਦੇ ਅਫਸਰ ਏ.ਆਈ.ਜੀ. ਕਮਲਦੀਪ ਸਿੰਘ ਨਾਲ ਬਤੌਰ ਗੰਨਮੈਨ ਦੇ ਤੌਰ ਤੇ ਨੌਕਰੀ ਦੀ ਸੇਵਾ ਨਿਭਾਅ ਰਿਹਾ ਸੀ। ਇੱਕ ਨੇਕ ਦਿਲ ਇੰਨਸਾਨ ਗੁਰਦੀਪ ਸਿੰਘ ਹੈਪੀ ਦੇ ਅਚਨਚੇਤ ਰੋਡ ਐਕਸੀਡੈਂਟ ਕਾਰਨ ਦਿੱਤੇ ਵਿਛੋੜੇ ਤੇ ਪ੍ਰੈਸ ਕਲੱਬ ਬੋਹਾ, ਸਮੁੱਚਾ ਪੰਜਾਬ ਪੁਲੀਸ ਵਿਭਾਗ ਅਤੇ ਗਾਦੜਪੱਤੀ ਬੋਹਾ ਖੇਤਰ ਦੇ ਲੋਕਾਂ ਨੇ ਦੁੱਖ ਪ੍ਰਗਟ ਕੀਤਾ। ਐਸ.ਐਸ.ਪੀ ਦਫਤਰ ਮਾਨਸਾ ਤੋਂ ਕਮਲਜੀਤ ਸਿੰਘ ਟੋਨੀ, ਰਾਜੂ ਅਹਿਮਦਪੁਰ, ਨਗਰ ਬੋਹਾ ਦੇ ਪੱਤਵੰਤੇ, ਰਿਸ਼ਤੇਦਾਰ ਗੁਰਦੀਪ ਸਿੰਘ ਹੈਪੀ ਦੇ ਘਰ ਦੁੱਖ ਸਾਝਾਂ ਕਰਨ ਪਹੁੰਚੇ।