ਸਿਹਤ ਵਿਭਾਗ ਦੇ ਦਫਤਰੀ ਸਟਾਫ ਨੇ ਕਾਲੇ ਬਿਲੇ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ

ਤਲਵੰਡੀ ਸਾਬੋ, 5 ਅਪ੍ਰੈਲ (ਰਾਮ ਰੇਸ਼ਮ ਨਥੇਹਾ)- ਅੱਜ ਸਥਾਨਕ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤਲਵੰਡੀ ਸਾਬੋ ਦੇ ਸਮੂਹ ਕਲੈਰੀਕਲ ਸਟਾਫ ਵਲੋਂ ਪੰਜਾਬ ਹੈਲਥ ਡਿਪਾਰਟਮੈਂਟ ਸੁਬਾਰਡੀਨੇਟ ਆਫੀਸਰ ਕਲੈਰੀਕਲ ਐਸੋਸੀਏਸ਼ਨ ਦੇ ਸਦੇ ਤੇ ਆਪਣੀਆਂ ਜਾਇਜ ਮੰਗਾਂ ਲਈ ਕਾਲੇ ਬਿਲੇ ਲਗਾ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਸ਼੍ਰੀ ਬਿਕਰ ਸਿੰਘ ਜਨਰਲ ਸਕਤਰ ਜਿਲਾ ਬਠਿੰਡਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੇ ਡੀ.ਏ. ਦਾ 22 ਮਹੀਨਿਆਂ ਦਾ ਬਕਾਇਆ, ਮਿਤੀ 01/01/2017 ਤੋਂ ਡੀ.ਏ. ਦੀਆਂ ਕਿਸਤਾਂ ਨਾ ਦੇਣਾ ਅਤੇ ਮੁਲਾਜਿਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਲਗਾਏ ਗਏ ਟੈਕਸ ਦੇ ਸਬੰਧ ਵਿਚ ਕਾਲੇ ਬਿਲੇ ਲਾ ਕੇ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ? ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਕੀਤਾ ਜਾਵੇ। ਇਸ ਮੌਕੇ ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀ ਰਾਜੀਵ ਕੁਮਾਰ, ਵੀਰਪਾਲ ਕੌਰ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।

Send this to a friend