ਰਾਹੁਲ ਅਤੇ ਸੋਨੀਆ ਦੀ ਅਗਵਾਈ ’ਚ ਵਿਰੋਧੀ ਧਿਰ ਦਾ ਸੰਸਦ ਭਵਨ ਕੰਪਲੈਕਸ ’ਚ ਜ਼ੋਰਦਾਰ ਪ੍ਰਦਰਸ਼ਨ

10 ਤੋਂ ਵਧ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਲਿਆ ਹਿੱਸਾ

ਨਵੀਂ ਦਿੱਲੀ, 5 ਅਪ੍ਰੈਲ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ.ਪੀ.ਏ. ਮੁਖੀ ਸੋਨੀਆ ਗਾਂਧੀ ਦੀ ਅਗਵਾਈ ‘ਚ 10 ਤੋਂ ਵਧ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਸੰਸਦ ਭਵਨ ਕੰਪਲੈਕਸ ‘ਚ ਬੈਂਕ ਘੁਟਾਲੇ ਵਰਗੇ ਵਖ-ਵਖ ਮੁਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਦਲਾਂ ਦੇ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ‘ਚ ਗਾਂਧੀਜੀ ਦੀ ਮੂਰਤੀ ਦੇ ਸਾਹਮਣੇ ਬੈਂਕ ਘੁਟਾਲੇ, ਕਿਸਾਨਾਂ ਦੇ ਮੁਦੇ, ਬੇਭਰੋਸਗੀ ਪ੍ਰਸਤਾਵ, ਅਨੁਸੂਚਿਤ ਜਾਤੀ ਅਤੇ ਜਨਜਾਤੀ ਅਤਿਆਚਾਰ ਰੋਕੂ ਐਕਟ ‘ਤੇ ਸੁਪਰੀਮ ਕੋਰਟ ਦੇ ਫੈਸਲੇ ਅਤੇ ਇਸ ਨੂੰ ਲੈ ਕੇ ਸਰਕਾਰ ਦੇ ਰਵਈਏ ਅਤੇ ਜਨਤਕ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਮੁਦਿਆਂ ਨੂੰ ਲੈ ਕੇ ਸੰਯੁਕਤ ਪ੍ਰਦਰਸ਼ਨ ਕੀਤਾ।ਵਿਰੋਧ ਪ੍ਰਦਰਸ਼ਨ ਕਰਨ ਵਾਲੇ ਵਿਰੋਧੀ ਦਲਾਂ ਨੇ ਨੇਤਾਵਾਂ ’ਚ ਸ਼੍ਰੀ ਰਾਹੁਲ ਗਾਂਧੀ ਅਤੇ ਸ਼੍ਰੀਮਤੀ ਸੋਨੀਆ ਗਾਂਧੀ ਤੋਂ ਇਲਾਵਾ ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਮਲਿਕਾਰਜੁਨ ਖੜਗੇ, ਅਹਿਮਦ ਪਟੇਲ, ਕੁਮਾਰੀ ਸੈਲਜਾ, ਤ੍ਰਿਣਮੂਲ ਕਾਂਗਰਸ ਦੇ ਕਲਿਆਣ ਵਨਰਜੀ, ਸਮਾਜਵਾਦੀ ਪਾਰਟੀ ਦੀ ਜਯਾ ਬਚਨ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਡੀ. ਰਾਜਾ, ਦ੍ਰਵਿੜ ਮੁਨੇਤਰ ਕੜਗਮ ਦੇ ਤ੍ਰਿਚੀ ਸ਼ਿਵਾ ਸਮੇਤ ਕਈ ਮੁਖ ਲੋਕ ਸ਼ਾਮਲ ਸਨ। ਵਿਰੋਧੀ ਦਲਾਂ ਦੇ ਨੇਤਾਵਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਸੰਸਦ ’ਚ ਲੋਕ ਮਹੱਤਵ ਦੇ ਮੁਦਿਆਂ ‘ਤੇ ਚਰਚਾ ਕਰਵਾਉਣ ਤੋਂ ਬਚ ਰਹੀ ਹੈ। ਧਰਨੇ ‘ਚ ਸ਼ਾਮਲ ਸਾਰੇ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਬੁਧਵਾਰ ਨੂੰ ਰਾਜ ਸਭਾ ਦੇ ਸਪੀਕਰ ਐਮ. ਵੈਂਕਈਆ ਨਾਇਡੂ ਅਤੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਵਿਰੋਧੀ ਧਿਰ ਸੰਸਦ ‘ਚ ਚਰਚਾ ਅਤੇ ਸਾਰੇ ਬਿਲਾਂ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ।

Send this to a friend