Skip to content
Independent perspectives. Global stories.
BREAKING

ਉਤਰਾਖੰਡ ‘ਚ ਹਾਲੇ ਵੀ 5748 ਲੋਕ ਲਾਪਤਾ : ਵਿਜੇ ਬਹੁਗੁਣਾ

Share this story
  • ਸਰਕਾਰ ਨਹੀਂ ਮੰਨੇਗੀ ਮ੍ਰਿਤਕ ਪਰ ਦੇਵੇਗੀ ਆਸਰਿਤਾਂ ਨੂੰ ਮੁਆਵਜ਼ਾ

ਦੇਹਰਾਦੂਨ, 15 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ ਹੈ ਕਿ ਉਤਰਾਖੰਡ ਤ੍ਰਾਸਦੀ ਵਿਚ ਹੁਣ ਵੀ 5748 ਲੋਕ ਲਾਪਤਾ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਉਤਰਾਖੰਡ ਦੇ 924 ਲੋਕ ਲਾਪਤਾ ਹਨ।
vijay
ਬਹੁਗੁਣਾ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਜਲਦ ਤੋਂ ਜਲਦ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਤਰਾਖੰਡ ਤ੍ਰਾਸਦੀ ਦੇ ਸੋਮਵਾਰ ਨੂੰ ਇਕ ਮਹੀਨਾ ਪੂਰਾ ਹੋ ਗਿਆ ਹੈ। ਉਤਰਾਖੰਡ ਵਿਚ ਹੜ੍ਹ ਦੀ ਤਬਾਹੀ 15 ਜੂਨ ਨੂੰ ਆਈ ਸੀ।ਰਾਜ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਕਿਹਾ ਕਿ ਦੂਸਰੇ ਰਾਜਾਂ ਦੇ ਮ੍ਰਿਤਕਾਂ ਦੇ ਬਾਰੇ ਵਿਚ ਸਬੰਧਤ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ। ਮ੍ਰਿਤਕ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਸਹੁੰ-ਪੱਤਰ ਦੇ ਨਾਲ ਤੁਰੰਤ ਮੁਆਵਜ਼ਾ ਦੇ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵਿਅਕਤੀ ਜਿੰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਇਹ ਰਾਸ਼ੀ ਵਾਪਸ ਕਰਨੀ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕਾਂ ਦੇ ਆਸਰਿਤ ਪਰਿਵਾਰਾਂ ਨੂੰ ਸਰਕਾਰ ਜਿਹੜੇ ਪੈਸੇ ਦੇ ਰਹੀ ਹੈ, ਉਹ ਮੁਆਵਜਾ ਨਹੀਂ, ਸਹਾਇਤਾ ਰਾਸ਼ੀ ਹੈ। ਲਾਪਤਾ ਵਿਅਕਤੀਆਂ ਦੇ ਆਸਰਿਤਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ 1.50 ਲੱਖ ਰੁਪਏ ਰਾਜ ਸਰਕਾਰ ਦੇਵੇਗੀ ਅਤੇ ਤਰਸਦੀ ਦੌਰਾਨ ਅਨਾਥ ਹੋਏ ਬੱਚਿਆਂ ਨੂੰ ਵੀ 5-5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

WRITTEN BY