ਪਰਮੇਸ਼ਵਰ ਨਾਲ ਅਭੇਦ ਹੋ ਗਏ ਅਵਤਾਰੀ ਮਹਾਪੁਰਖਾਂ ਦੀ ਮਹਿਮਾ ਕਥਨ ਤੋਂ ਪਰੇ ਹੁੰਦੀ ਹੈ। ਉਹਨਾਂ ਦੇ ਜੀਵਨ ਅੰਦਰ ਪਰਮਾਤਮਾ ਹੀ ਪਰਮਾਤਮਾ ਵਸਿਆ ਦ੍ਰਿਸ਼ਟੀਗੋਚਰ ਹੁੰਦਾ ਹੈ। ਪਰਮਾਤਮਾ ਲਈ ਮਨ ਅੰਦਰ ਅਤੁ¤ਟ ਤੇ ਅਨਿੰਨ ਪ੍ਰੀਤ ਉਹਨਾਂ ਨੂੰ ਸੰਪੂਰਣ ਸ਼ਕਤੀਆਂ ਦਾ ਸੁਆਮੀ ਬਣਾ ਦਿੰਦੀ ਹੈ ਰਾਮ ਕੋ ਬਲੁ ਪੂਰਨ ਭਾਈ। ਆਪਣੀਆਂ ਇਨ੍ਹਾਂ ਸ਼ਕਤੀਆਂ ਨਾਲ ਉਹ ਲੋਕਾਈ ਦੇ ਦੁ¤ਖਾਂ ਦਾ ਨਿਦਾਨ ਕਰਦੇ ਤੇ ਸੰਸਾਰ ਨੂੰ ਤਾਰਦੇ ਹਨ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ। ਗੁਰੂ ਸਾਹਿਬਾਨ ਬੇਅੰਤ ਗੁਣਾਂ ਤੇ ਸਮਰਥਾ ਦੇ ਅਥਾਹ ਸਾਗਰ ਸਨ। ਉਹਨਾਂ ਦੇ ਗੁਣ ਤੇ ਸਮਰਥਾ ਪਰਮਾਤਮਾ ਨਾਲ ਇ¤ਕ ਮਿ¤ਕ ਹੋਣ ਸਦਕਾ ਹੀ ਪ੍ਰਕਟ ਹੋਏ ਸਨ। ਗੁਰੂ ਸਾਹਿਬਾਨ ਨੇ ਆਪਣੀਆਂ ਸ਼ਕਤੀਆਂ ਲੋਕ ਹਿਤ ਲਈ ਵਰਤਿਆਂ। ਉਨ੍ਹਾਂ ਮਨੁੱਖਤਾ ਨੂੰ ਗੁਣਾਂ ਨਾਲ ਭਰਪੂਰ ਕੀਤਾ, ਪਰਮਾਤਮਾ ਨਾਲ ਜੋੜਿਆ, ਮਨੁ¤ਖਤਾ ਦਾ ਬਿਰਦ ਰ¤ਖਿਆ ਤੇ ਜੀਵਨ ਮਾਰਗ ਵਿਖਾਇਆ। ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤ¤ਕ ਸਾਰੇ ਗੁਰੂ ਸਾਹਿਬਾਨ ਦਾ ਮਿਸ਼ਨ ਇ¤ਕੋ ਸੀ ਪਰ ਸਮੇਂ ਅਨੁਸਾਰ ਢੰਗ ਵ¤ਖ ਵ¤ਖ ਵਰਤੇ ਗਏ। ਪਰਿਪੂਰਨ ਬਲ ਦੀ ਇਹ ਸਭ ਤੋਂ ਵ¤ਡੀ ਨਿਸ਼ਾਨੀ ਹੁੰਦੀ ਹੈ। ਜਦੋਂ ਵੀ ਮਨੁ¤ਖ ਉਸ ਪੂਰਣ ਸ਼ਕਤੀ ਦੇ ਦਰਸ਼ਨ ਕਰਦਾ ਹੈ ਕੋਈ ਨਵਾਂ ਹੀ ਮਨੋਹਰ ਰੰਗ, ਰੂਪ ਰੀਝਾਉਣ ਲਈ ਤਿਆਰ ਹੁੰਦਾ ਹੈ ਬਹੁ ਬਿਧਿ ਰੂਪ ਰੰਗ ਆਪਾਰਾ। ਮਨੁ¤ਖ ਉਸ ਦੀ ਵਡਿਆਈ ਸਮਝਣ ਜੋਗ ਨਹੀਂ ਕਹਨੁ ਨ ਜਾਈ ਖੇਲੁ ਤੁਹਾਰਾ।
ਗੁਰੂ ਸਾਹਿਬਾਨ ਨੇ ਮਨੁ¤ਖੀ ਕਲਿਆਣ ਲਈ ਨਵੀਆਂ– ਨਵੀਆਂ ਰਾਹਾਂ ਖੋਲੀਆਂ ਜੋ ਅ¤ਜ ਵੀ ਵਿਸਮਾਦ ਪੈਦਾ ਕਰਦਿਆਂ ਹਨ। ਚੋਥੀ ਪਾਤਸ਼ਾਹੀ ਤ¤ਕ ਪ੍ਰੇਮ, ਸਿਮਰਨ, ਸੇਵਾ ਤੇ ਸਮਰਪਣ ਦੇ ਕਿੰਨੇ ਹੀ ਰੰਗ ਸੰਸਾਰ ਨੇ ਵੇਖੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਗੁਰਤਾ ਕਾਲ ਸਮੇਂ ਦੇ ਉਸ ਮੋੜ ਦੇ ਲਿਆ ਖੜਾ ਕਰਦਾ ਹੈ ਜਿ¤ਥੇ ਹੰਕਾਰ, ਜ਼ੁਲਮ ਤੇਜੀ ਨਾਲ ਬਦਸ਼ਕਲ ਹੋਣ ਲ¤ਗ ਪਿਆ ਸੀ। ਇਸ ਨੂੰ ਪਛਾੜਨ ਲਈ ਗੁਰੂ ਅਰਜਨ ਸਾਹਿਬ ਨੇ ਲੋਕਾਂ ਅੰਦਰ ਭਰੋਸਾ ਦ੍ਰਿੜ੍ਹ ਕੀਤਾ। ਲੋੜ ਸੀ ਕਿ ਜੁਲਮ ਤੇ ਅਨਿਆਂ ਦਾ ਡਰ ਨਾ ਪੈਦਾ ਹੋ ਜਾਏ ਤੇ ਸਦੀਆਂ ਤੋਂ ਨਿਰਾਸ਼ ਮਨਾਂ ਅੰਦਰ ਜੋ ਆਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਜਗਾਈ ਸੀ ਉਸ ਦੀ ਜੋਤ ਕਿਤੇ ਨੀਵੀਂ ਨਾ ਹੋਣ ਲ¤ਗ ਪਏ। ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਰਚਿਆ ਤੇ ਆਪਣੇ ਮਨੋਰਥ ਨੂੰ ਅੰਜਾਮ ਤ¤ਕ ਪੁਜਾਉਣ ਲਈ ਲਾਹੌਰ ਵਿ¤ਚ ਆਪਣੀ ਸ਼ਹੀਦੀ ਵੀ ਦਿ¤ਤੀ। ਪੂਰਣ ਪਰਮਾਤਮਾ ਤੇ ਪੂਰਣ ਵਾਹਿਗੁਰੂ ’ਚ ਕੋਈ ਭੇਦ ਨਹੀਂ ਹੁੰਦਾ। ਪਰਮਾਤਮਾ ਜਿਵੇਂ ਸੰਸਾਰ ਦੀ ਪ੍ਰਤਿਪਾਲਨਾ ਆਦਿ ਕਾਲ ਤੋਂ ਹੀ ਕਰਦਾ ਆ ਰਿਹਾ ਹੈ ਗੁਰੂ ਸਾਹਿਬਾਨ ਨੇ ਵੀ ਮਨੁ¤ਖਤਾ ਦੀ ਰਖਿਆ ਲਈ ਪੂਰਣ ਨਿਦਾਨ ਦਾ ਸੰਕਲਪ ਵਿਉਹਾਰਕ ਤਲ ਤੇ ਸਿ¤ਧ ਕੀਤਾ। ਸਚ ਦੀ ਰਾਹ ਪਰਮਾਤਮਾ ਦੇ ਪ੍ਰੇਮ ਮਈ ਸਿਮਰਨ ਤੇ ਭਰੋਸੇ ਦੇ ਨਾਲ ਹੀ ਤਿਆਗ ਤੇ ਬਲੀਦਾਨ ਵੀ ਰਾਹ ਹੈ। ਮਨੁ¤ਖੀ ਜੀਵਨ ਜਨਮ ਤੋਂ ਆਰੰਭ ਹੁੰਦਾ ਹੈ ਤੇ ਮਰਣ ਤੇ ਪੂਰਣ ਹੁੰਦਾ ਹੈ। ਗੁਰੂ ਸਾਹਿਬਾਨ ਦਾ ਸੰਸਾਰਕ ਜੀਵਨ ਤੇ ਅੰਤਮ ਪਲ ਤ¤ਕ ਸਚ ਲਈ ਦ੍ਰਿੜ੍ਹ ਰਹਿਣਾ ਸਚ ਦੀ ਵਿਆਪਕਤਾ ਦੇ ਦਰਸ਼ਨ ਕਰਾਉਣ ਵਾਲਾ ਸੀ। ਗੁਰੂ ਅਰਜਨ ਸਾਹਿਬ ਨੇ ਇਹ ਦ੍ਰਿੜ੍ਹਤਾ ਆਪਣੀ ਸ਼ਹੀਦੀ ਰਾਹੀਂ ਪ੍ਰਕਟ ਕਰ ਸੰਸਾਰ ਨੂੰ ਪ੍ਰੇਰਿਆ।
ਸਚੁ ਤੇਰੀ ਸਾਮਗਰੀ ਸਚੁ ਤੇਰਾ ਦਰਬਾਰਾ॥
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ॥ ( ਪੰਨਾ 746 )
ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਗੁਰੂ ਨਾਨਕ ਜੋਤ ਦੀ ਪਰਿਪੂਰਣਤਾ ਪ੍ਰਕਟ ਕਰਨ ਲਈ ਵਖਰੇ ਵਖਰੇ ਰੰਗ ਵਰਤੇ। ਆਪ ਨੇ ਗੁਰਗ¤ਦੀ ਤੇ ਵਿਰਾਜਮਾਨ ਹੋਣ ਤੋਂ ਪਹਿਲਾਂ ਜਿ¤ਥੇ ਜੰਗ ਦੇ ਮੈਦਾਨ ਅੰਦਰ ਤੇਗ ਦੀ ਤਾਕਤ ਵਿਖਾਈ ਤੇ ਉ¤ਥੇ ਇ¤ਕੀਹ ਵਰ੍ਹੇ ਬਕਾਲੇ ਵਿ¤ਚ ਇਕਾਂਤ ਸਾਧਨਾ ਤੇ ਸਿਮਰਨ ਕਰ ਸਹਿਜ ਭਗਤੀ ਦੀ ਮਿਸਾਲ ਕਾਇਮ ਕੀਤੀ ਜੋ ਅਧਿਆਤਮ ਜਗਤ ਅੰਦਰ ਸਦੀਵੀ ਮਿਸਾਲ ਬਣ ਗਈ। ਸੰਸਾਰ ਅੰਦਰ ਕਿੰਨੇ ਹੀ ਜਤੀ, ਤਪੀ, ਅਭਿਆਸੀ ਹੋਏ ਹਨ ਜਿਨ੍ਹਾਂ ਕਠਿਨ ਸਾਧਨਾ ਕੀਤੀ। ਉਹਨਾਂ ਦੀ ਸਾਧਨਾ ਦਾ ਫਲ ਵਰਦਾਨ , ਸ਼ਕਤੀਆਂ ਆਦਿਕ ਦੇ ਰੂਪ ’ਚ ਸਾਹਮਣੇ ਆਇਆ। ਅਜਿਹੇ ਸਾਧਕਾਂ ਦੀ ਮਾਣ ਮਰਿਆਦਾ ਉਹਨਾਂ ਦੀਆਂ ਆਤਮਕ ਤਾਕਤਾਂ ਕਾਰਣ ਕਾਇਮ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦੀ ਭਗਤੀ ਨਿਜੀ ਪ੍ਰਾਪਤੀਆਂ ਲਈ ਨਹੀਂ ਸੀ। ਗੁਰੂ ਸਾਹਿਬ ਨੇ ਗੁਰਤਾ ਗ¤ਦੀ ਤੇ ਆਸੀਨ ਹੋਣ ਤੋਂ ਬਾਅਦ ਆਪਣੀ ਆਤਮਕ ਸਮਰਥਾ ਦੀ ਵਰਤੋਂ ਲੋਕਾਂ ਦੇ ਮਨਾਂ ਨੂੰ ਪਰਮਾਤਮਾ ਨਾਲ ਜੋੜਨ ਲਈ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦੀਆਂ ਧਰਮ ਯਾਤਰਾਵਾਂ, ਉਹਨਾਂ ਦੀ ਬਾਣੀ ਤੇ ਦਿ¤ਲੀ ਅੰਦਰ ਸ਼ਹੀਦੀ ਦਾ ਮਨੋਰਥ ਵੀ ਗੁਰੂ ਅਰਜਨ ਸਾਹਿਬ ਵਾਂਗੂੰ ਹੀ ਸਚ ਦੀ ਅਪਾਰ ਸ਼ਕਤੀ ਦੇ ਦਰਸ਼ਨ ਕਰਾਉਣਾ ਸੀ ਤੇ ਭਰੋਸਾ ਦਿਵਾਉਣਾ ਸੀ ਕਿ ਹਰਿ ਕੋ ਨਾਮੁ ਸਦਾ ਸੁਖਦਾਈ। ਜਦੋਂ ਮਨ ਪਰਮਾਤਮਾ ਦੇ ਭਰੋਸੇ ਤੇ ਟਿਕ ਜਾਏ ਅਚਿੰਤ ਅਵਸਥਾ ਬਣ ਆਉਂਦੀ ਹੈ। ਪਰਮਾਤਮਾ ਦੀ ਮਿਹਰ ਨਾਲ ਸਦਾ ਚੜ੍ਹਦੀਕਲਾ ’ਚ ਰਹਿਣ ਦਾ ਵਿਸ਼ਵਾਸ ਪਰਿਪ¤ਕ ਹੋ ਜਾਂਦਾ ਹੈ। ਮਨ ਅੰਦਰ ਬੀਜੇ ਗਏ ਵਿਸ਼ਵਾਸ ਦੇ ਇਸ ਭਾਵ ਨੂੰ ਹੀ ਸਵਾ ਲਾਖ ਵੈਰੀ ਨਾਲ ਇਕ¤ਲੀਆਂ ਹੀ ਜੂਝਣ ਦੀ ਹਿੰਮਤ ਦੇ ਫਲ ਲ¤ਗਦੇ ਹਨ। ਗੁਰੂ ਸਾਹਿਬਾਨ ਦੀ ਪਰਿਪੂਰਨ ਸ਼ਕਤੀ ਤੇ ਸਮਰਥਾ ਨੇ ਇਹ ਕਰ ਵਿਖਾਇਆ।
ਗੁਰਮਤਿ ਨੇ ਜਿਸ ਪੂਰਣ ਸ਼ਕਤੀ ਦੀ ਸੋਚ ਨੂੰ ਅ¤ਗੇ ਕੀਤਾ ਉਹ ਸਰਬ ਫਲਦਾਇਕ ਸੀ “ ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ। ਗੁਰੂ ਸਾਹਿਬਾਨ ਨੇ ਮਨੁ¤ਖੀ ਕਲਿਆਣ ਦੇ ਹਰ ਪ¤ਖ ਤੇ ਦਇਆ ਦੀ ਦ੍ਰਿਸ਼ਟੀ ਪਾਈ ਤੇ ਆਪਣੀ ਕਲਾ ਵਰਤਾਈ ਸੀ। ਲੋਕਾਂ ਨੂੰ ਵਿਕਾਰਾਂ ਤੇ ਮਾਇਆ – ਮੋਹ ਤੋਂ ਦੂਰ ਕਰ ਆਤਮਕ ਗਿਆਨ ਨਾਲ ਮਾਲਾਮਾਲ ਕਰਨਾ , ਉਨ੍ਹਾਂ ਦੇ ਸਮਾਜਕ ਸਨਮਾਨ ਤੇ ਸਵੈਮਾਨ ਨੂੰ ਕਾਇਮ ਕਰਨਾ , ਰਾਜਸੀ ਜੁਲਮ ਤੇ ਜਬਰ ਤੋਂ ਨਿਰਭੈ ਕਰਨਾ ਤੇ ਆਪਣੇ ਸਿਦਕ ਨੂੰ ਬਨਾਏ ਰ¤ਖਨ ‘ਚ ਸਮਰਥ ਬਨਾਉਣਾ ਉਸ ਪੂਰਣ ਸਤਿਗੁਰੂ ਦਾ ਅਦੁ¤ਤੀ ਕਰਿਸ਼ਮਾ ਸੀ “ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ। ਗੁਰੂ ਸਾਹਿਬਾਨ ਸੰਸਾਰ ਅੰਦਰ ਉ¤ਸੇ ਪਰਿਪੂਰਨ ਸ਼ਕਤੀ ਦੇ ਪ੍ਰਮਾਣ ਸਨ।
ਸ੍ਰੀ ਗੁਰੂ ਅਰਜਨ ਸਾਹਿਬ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਤੇ ਬਲੀਦਾਨ ਦੋਵੇ ਹੀ ਅਨਮੋਲ ਹਨ। ਗੁਰੂ ਸਾਹਿਬਾਨ ਦੀ ਬਾਣੀ ਮਨ, ਤਨ ਨੂੰ ਨਿਰਮਲ ਬਣਾਉਣ ਵਾਲੀ ਹੈ ਗ੍ਰਿਹੁ ਧਨੁ ਸਭੁ ਪਵਿਤ੍ਰ ਹੋਇ ਹਰਿ ਕੇ ਗੁਣ ਗਾਵਉ। ਇਹ ਨਿਰਮਲਤਾ ਗੁਰੂ ਸਾਹਿਬਾਨ ਦੇ ਸੰਸਾਰਕ ਜੀਵਨ ਦਾ ਅਭਿੰਨ ਅੰਗ ਸੀ। ਸ੍ਰੀ ਗੁਰੂ ਨਾਨਕ ਸਾਹਿਬ ਜੀ , ਸ੍ਰੀ ਗੁਰੂ ਅੰਗਦ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਨੇ ਲ¤ਖਾਂ ਲੋਕਾਂ ਦੇ ਜੀਵਨ ਬਦਲੇ ਤੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਬਾਣੀ ਦਾ ਸਤਿਕਾਰ ਤੇ ਮਰਿਆਦਾ ਕਾਇਮ ਕਰ ਵ¤ਡਾ ਉਪਕਾਰ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਿਆਈ ਦਾ ਸਮਾਂ ਤਿਰਾਸੀ ਸਾਲ ਬਾਅਦ ਆਰੰਭ ਹੋਇਆ। ਸਮੇਂ ਦੇ ਇਸ ਅੰਤਰਾਲ ’ਚ ਮਾਇਆ ਮੋਹ ਦਾ ਪਸਾਰਾ ਵ¤ਧ ਚੁ¤ਕਿਆ ਸੀ। ਉਸ ਮੋਹ ਨੂੰ ਤੋੜਨ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਖਾਸ ਚਿਤਾਵਨੀ ਦਿ¤ਤੀ “ ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ। ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਉਸ ਸੰਪੂਰਨ ਸ਼ਕਤੀ ਦੇ ਪ੍ਰਤੀਕ ਹਨ ਜੋ ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ “ ਦਾ ਸੰਕਲਪ ਧਾਰਣ ਕਰ ਸੰਸਾਰ ਅੰਦਰ ਵਰਤੀ। ਇਹ ਸ਼ਕਤੀ ਅ¤ਜ ਵੀ ਗੁਰ ਸ਼ਬਦ ਰੂਪ ’ਚ ਪ੍ਰਤ¤ਖ ਹੈ।