ਭਾਰਤੀ ਲੋਕਤੰਤਰ ਹੋਇਆ ਸ਼ਰਮਸਾਰ
ਸੰਸਦ ਮੈਂਬਰ ਨੇ ਚਾਕੂ ਲਹਿਰਾਇਆ ਤੇ ਮਿਰਚੀ ਪਾਊਡਰ ਸੁੱਟਿਆ
17 ਸੰਸਦ ਮੈਂਬਰ ਮੁਅੱਤਲ
ਨਵੀਂ ਦਿੱਲੀ, 13 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਕਈ ਦਿਨਾਂ ਤੋਂ ਸੰਸਦ ਵਿਚ ਤੇ¦ਗਾਨਾ ਮੁੱਦੇ ਨੂੰ ਲੈ ਕੇ ਜਿਥੇ ਭਾਰੀ ਹੰਗਾਮਾ ਹੁੰਦਾ ਰਿਹਾ, ਉਥੇ ਸੰਸਦ ਵਿਚ ਅੱਜ ਵਾਪਰੀ ਘਟਨਾ ਨੂੰ ਭਾਰਤੀ ਲੋਕਤੰਤਰ ਵਿਚ ¦ਮੇ ਸਮੇਂ ਤੱਕ ਯਾਦ ਰੱਖਿਆ ਜਾਂਦਾ ਰਹੇਗਾ। ਭਾਰਤੀ ਸੰਸਦ ਵਿਚ ਸੰਸਦ ਮੈਂਬਰਾਂ ਨੇ ਅੱਜ ਨਾ ਕੇਵਲ ਚਾਕੂ ਲਹਿਰਾਇਆ, ਬਲਕਿ ਮਿਰਚੀ ਪਾਊਡਰ ਵੀ ਉਛਾਲਿਆ। ਉਸ ਸਮੇਂ ਤਾਂ ਹੱਦ ਹੀ ਹੋ ਗਈ, ਜਦੋਂ ਸੰਸਦ ਮੈਂਬਰ ਆਪਸ ਵਿੱਚ ਹੀ ਹੱਥੋਪਾਈ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਲੋਕਸਭਾ ਵਿੱਚ ਤੇ¦ਗਾਨਾ ਬਿੱਲ ਪੇਸ਼ ਕੀਤਾ। ਇਸ ਦੌਰਾਨ ਤੇ¦ਗਾਨਾ ਦਾ ਵਿਰੋਧ ਕਰ ਰਹੇ ਸੰਸਦ ਮੈਂਬਰ ਭੜਕ ਗਏ ਤੇ ਦੇਖਦਿਆਂ ਹੀ
ਦੇਖਦਿਆਂ ਕਾਫੀ ਹੰਗਾਮਾ ਸ਼ੁਰੂ ਹੋ ਗਿਆ ਤੇ ਕੁਝ ਸੰਸਦ ਮੈਂਬਰਾਂ ਨੇ ਉਨ੍ਹਾਂ ਤੋਂ ਬਿੱਲ ਦੀ ਕਾਪੀ ਖੋਹਣ ਤੇ ਸਪੀਕਰ ਮੀਰਾ ਕੁਮਾਰ ਤੋਂ ਵੀ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਟੀ.ਡੀ.ਪੀ ਦੇ ਸੰਸਦ ਮੈਂਬਰ ਵੇਣੂਗੋਪਾਲ ਨੇ ਚਾਕੂ ਕੱਢ ਲਿਆ।
ਇਸ ਦੌਰਾਨ ਕਾਂਗਰਸ ਤੋਂ ਬਰਖਾਸਤ ਸੰਸਦ ਮੈਂਬਰ ਐਲ. ਰਾਜਗੋਪਾਲ ਨੇ ਹੋਰ ਸੰਸਦ ਮੈਂਬਰਾਂ ਉਤੇ ਮਿਰਚੀ ਪਾਊਡਰ ਸੁਟ ਦਿੱਤਾ, ਜੋ ਕਈਆਂ ਦੇ ਅੱਖਾਂ ਵਿਚ ਪੈ ਗਿਆ। ਇਸ ਘਟਨਾ ਕਾਰਨ ਕਈ ਸੰਸਦ ਮੈਂਬਰਾਂ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੂਸਰੇ ਪਾਸੇ ਰਾਜ ਸਭਾ ਵਿਚ ਵੀ ਅੱਜ ਭਾਰੀ ਹੰਗਾਮਾ ਹੋਇਆ।
ਸੰਸਦ ਦੇ ਬਾਹਰ ਵੀ ਹੋਇਆ ਹੰਗਾਮਾ : ਇਸ ਦੌਰਾਨ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਵੀ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਤੇ¦ਗਾਨਾ ਸਮਰਥਕ ਅਤੇ ਵਿਰੋਧੀ ਸੰਸਦ ਮੈਂਬਰ ਸੰਸਦ ਦੇ ਬਾਹਰ ਆਪਸ ਵਿੱਚ ਭਿੜ ਗਏ ਤੇ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕੀਤਾ।
17 ਮੈਂਬਰ ਮੁਅੱਤਲ : ਤੇਲੰਗਾਨਾ ਬਿੱਲ ਪੇਸ਼ ਕੀਤੇ ਜਾਣ ਦੌਰਾਨ ਵਿਰੋਧ ਪ੍ਰਦਰਸ਼ਨ ਕਰਨ ਦੇ ਕਾਰਨ 17 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਇੱਕ ਸੰਸਦ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਸੰਸਦ ਵਿੱਚ ਆਂਧਰਾ ਪ੍ਰਦੇਸ਼ ਦੇ ਇੱਕ ਸੰਸਦ ਵੱਲੋਂ ਮਿਰਚੀ ਸਪਰੇਅ ਦਾ ਇਸਤੇਮਾਲ ਕਰਕੇ ਲੋਕ ਸਭਾ ਦੀ ਕਾਰਵਾਈ ’ਚ ਵਿਘਨ ਪਾਉਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਮੁਅੱਤਲ ਕੀਤੇ ਗਏ ਮੈਂਬਰ ਨਿਯਮ ਅਨੁਸਾਰ ਪੰਜ ਬੈਠਕਾਂ ਦੇ ਲਈ ਜਾਂ ਸੰਸਦ ਦੇ ਬਾਕੀ ਰਹਿੰਦੇ ਸੈਸ਼ਨ ਤੱਕ ਮੁਅੱਤਲ ਰਹਿਣਗੇ। ਮੌਜੂਦਾ ਸੈਸ਼ਨ ਦਾ ਬਾਕੀ ਹਿੱਸਾ ਪੰਜ ਬੈਠਕਾਂ ਤੋਂ ਹਾਲਾਂਕਿ ਘੱਟ ਹੈ।