ਕਾਂਗਰਸ ਸਰਕਾਰ ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਚਲਾਉਣ ’ਚ ਨਾਕਾਮ ਰਹੀ : ਭਾਈ ਚਾਵਲਾ

ਨੂਰਪੁਰ ਬੇਦੀ, 4 ਅਪ੍ਰੈਲ (ਐਮ.ਪੀ.ਸ਼ਰਮਾਂ)- ਸੂਬੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਸਰਕਾਰ ਅੱਜ ਜਿੱਥੇ ਹਰ ਪੱਖ ਤੋਂ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਉੱਥੇ ਹੀ ਰੂਪਨਗਰ ਹਲਕੇ ਦੇ ਵਿਕਾਸ ਕਾਰਜਾਂ ਨੂੰ ਚਲਾਉਣ ‘ਚ ਵੀ ਨਾਕਾਮ ਰਹੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਨੂਰਪੁਰ ਬੇਦੀ ਵਿਖੇ ਪ੍ਰੈੱਸ ਨੂੰ ਸੰਬੋਧਨ ਕਰਨ ਸਮੇਂ ਕੀਤਾ।ਭਾਈ ਚਾਵਲਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਇਲਾਕੇ ਦੀਆਂ ਸੜਕਾਂ ਲਈ ਵਿਸ਼ੇਸ ਫੰਡ ਜਾਰੀ ਕਰਵਾ ਕੇ ਕੰਮ ਜੱਗੀ ਪੱਧਰ ‘ਤੇ ਸ਼ੁਰੂ ਕੀਤਾ ਸੀ ਪ੍ਰੰਤੂ ਸਰਕਾਰ ਬਦਲਣ ਕਾਰਨ ਸਾਰਾ ਕੰਮ ਠੱਪ ਹੋ ਗਿਆ ਜਿਸ ਕਾਰਨ ਲੋਕਾਂ ਨੂੰ ਇੱਕ ਸਾਲ ਤੋਂ ਬੇਹੱਦ ਪਰੇਸ਼ਾਨੀਆਂ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ ਅਤੇ ਸੜਕਾਂ ਦਾ ਕੰਮ ਮੁਕੰਮਲ ਕਰਵਾਉਣ ਲਈ ਲੋਕਾਂ ਨੂੰ ਸੰਘਰਸ਼ ਅਤੇ ਧਰਨੇ ਦੇਣੇ ਪੈ ਰਹੇ ਹਨ।ਉਹਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਦਕਿ ਅਕਾਲੀ-ਭਾਜਪਾ ਸਰਕਾਰ ਸਮੇਂ ਟਿੱਬਾ ਟੱਪਰੀਆਂ ਤੋਂ ਕਾਹਨਪੁਰ ਖੂਹੀ ਤੱਕ 18 ਕਰੋੜ 65 ਲੱਖ ਦੀ ਲਾਗਤ ਨਾਲ ਸੜਕ ਦਾ ਕੰਮ ਮੁਕੰਮਲ ਕਰਵਾਇਆ ਸੀ, 66 ਕਰੋੜ ਦੀ ਲਾਗਤ ਨਾਲ ਨੂਰਪੁਰ ਬੇਦੀ ਤੋਂ ਰੂਪਨਗਰ ਤੱਕ ਜੋ ਨਿਰਮਾਣ ਅਧੀਨ ਸੜਕ ਦਾ ਕੰਮ ਚੱਲ ਰਿਹਾ ਹੈ, ਸਿੰਘਪੁਰ ਦੀ ਆਈ.ਟੀ.ਆਈ, ਸਸਕੌਰ ਸ਼ੁੱਧ ਪਾਣੀ ਦਾ ਪ੍ਰੋਜੈਕਟ ਆਦਿ ਹੋਰ ਅਨੇਕਾਂ ਵੱਡੇ ਪ੍ਰੋਜੈਕਟ ਡਾ. ਦਲਜੀਤ ਸਿੰਘ ਚੀਮਾ ਦੀ ਦੇਣ ਹਨ। ਇਸ ਮੌਕੇ ਸਤਨਾਮ ਸਿੰਘ ਝੱਜ, ਦਰਬਾਰਾ ਸਿੰਘ ਬਾਲਾ, ਦਿਲਬਰ ਸਿੰਘ ਭੱਟੋਂ, ਜਸਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਰੂੜੇਵਾਲ, ਸਰਪੰਚ ਭਾਰਤ ਭੂਸ਼ਣ ਹੈਪੀ, ਰਣਜੀਤ ਸਿੰਘ ਰਾਣਾ, ਤਜਿੰਦਰ ਸਿੰਘ ਆਦਿ ਹਾਜ਼ਰ ਸਨ।

Send this to a friend