ਲਾਤੇਹਾਰ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਝਾਰਖੰਡ ਜ਼ਿਲੇ ‘ਚ ਬੁਧਵਾਰ ਨੂੰ ਸੁਰਖਿਆ ਫੋਰਸ ਅਤੇ ਨਕਸਲੀਆਂ ਵਿਚਕਾਰ ਮੁਕਾਬਲਾ ਹੋਇਆ। ਨਕਸਲੀਆਂ ਦੀ ਮੀਟਿੰਗ ਦੀ ਸੂਚਨਾ ‘ਤੇ ਹੇਰਹੰਜ ਥਾਣਾ ਇਲਾਕੇ ‘ਚ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਸਿਕੀਦ ਅਤੇ ਕੇਡੂ ਵਿਚਕਾਰ ਜੰਗਲ ‘ਚ ਜਵਾਨਾਂ ਦਾ ਸਾਹਮਣਾ ਨਕਸਲੀਆਂ ਦੀ ਟੁਕੜੀ ਨਾਲ ਹੋ ਗਿਆ। ਦੋਵਾਂ ਪਾਸਿਓ ਹੋਈ ਫਾਈਰਿੰਗ ‘ਚ 5 ਨਕਸਲੀ ਮਾਰੇ ਗਏ। ਮੌਕੇ ‘ਤੇ ਲਈ ਤਲਾਸ਼ੀ ‘ਚ ਉਨ੍ਹਾਂ ਕੋਲ ਦੋ ਐੈਸ.ਐੈਲ.ਆਰ., ਦੋ ਇੰਸਾਸ, ਇਕ 315 ਬੋਰ ਰਾਈਫਲ ਅਤੇ ਵਡੀ ਗਿਣਤੀ ‘ਚ ਗੋਲੀਆਂ ਮਿਲੀਆਂ ਹਨ।