ਹੈਵਾਨੀਅਤ ਦੀ ‘ਗੋਲੀ’ ਨੇ ਇੱਕ ਮਾਸੂਮ ਨੰਨ੍ਹੀ ਛਾਂ ਦੇ ਬਾਪ ਨੂੰ ਪਹੁੰਚਾਇਆ ਮੌਤ ਦੇ ਘਾਟ, 7 ਜ਼ਖਮੀ

image ਜੰਡਿਆਲਾ ਗੁਰੂ, 13 ਫਰਵਰੀ (ਵਰਿੰਦਰ ਸਿੰਘ, ਵਰੁਣ ਸੋਨੀ)- ਛੋਟੀ ਮੋਟੀ ਤਕਰਾਰ ਭਖਦੀ-ਭਖਦੀ ਹੈਵਾਨੀਅਤ ਦਾ ਰੂਪ ਧਾਰ ਗਈ ਅਤੇ ਇਸ ਹੈਵਾਨੀਅਤ ਵਿਚ ਚੱਲੀ ਗੋਲੀ ਨੇ ਇਕ ਮਾਸੂਮ 7 ਮਹੀਨੇ ਦੇ ਕਰੀਬ ਨੰਨ੍ਹੀ ਛਾਂ ਦੇ ਸਿਰ ਉਪਰੋਂ ਉਸਦੇ ਬਾਪ ਦਾ ਸਾਇਆ ਖਤਮ ਕਰ ਦਿੱਤਾ। ਸ਼ਮਸ਼ਾਨਘਾਟ ਵਿੱਚ ਵਿਰਲਾਪ ਕਰ ਰਹੀ ਮ੍ਰਿਤਕ ਦੀ ਨੌਜਵਾਨ ਪਤਨੀ ਅਤੇ ਬਜ਼ੁਰਗ ਮਾਂ ਦਾ ਹਾਲ ਬੇਹਾਲ ਹੋਇਆ ਦਾ ਸੀ ਜਿਨ੍ਹਾਂ ਨੂੰ ਦੇਖਕੇ ਸਭ ਦੀਆ ਅੱਖਾਂ ਨਮ ਹੋ ਰਹੀਆਂ ਸਨ। ਪੁਲਿਸ ਸਟੇਸ਼ਨ ਜੰਡਿਆਲਾ ਗੁਰੂ ਦਰਜ ਕਰਵਾਈ ਦਰਖਾਸਤ ਵਿੱਚ ਮ੍ਰਿਤਕ ਦੇ ਭਰਾ ਕੁਲਬੀਰ ਸਿੰਘ ਨੇ ਦੱਸਿਆ ਕਿ ਗੁਰਸ਼ਰਨਦੀਪ ਸਿੰਘ ਉਰਫ ਸੋਨੀ ਪੁੱਤਰ ਗੁਰਪਾਲ ਸਿੰਘ ਅਪਨੇ ਪਰਿਵਾਰ ਨਾਲ ਫਾਰਚੂਨਰ ਗੱਡੀ ਤੇ ਮੇਹਰਬਾਨਪੁਰਾ ਵੱਲ ਆਉਂਦੇ ਗੱਡੀ ਸਾਡੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ

, ਜਦੋਂ ਮੈਂ ਨਵਾਂ ਮੋਟਰਸਾਇਕਲ ਕਢਵਾ ਕੇ ਆਇਆ ਸੀ ਅਤੇ ਅੱਡਾ ਮੇਹਰਬਾਨਪੁਰਾ ਨੂੰ ਜਾ ਰਿਹਾ ਸੀ। ਸਾਨੂੰ ਗੱਡੀ ਮਾਰਨ ਦੀ ਸ਼ਿਕਾਇਤ ਲੈ ਕੇ ਜਦ ਅਸੀਂ ਆਪਣੇ ਪਰਿਵਾਰ ਦੇ ਕੁਝ ਮੋਹਤਬਰ ਬੰਦਿਆਂ ਨਾਲ ਗੁਰਸ਼ਰਨਦੀਪ ਦੇ ਘਰ ਗਏ ਤਾਂ ਗੁਰਸ਼ਰਨਦੀਪ ਦੇ ਬਾਪ ਗੁਰਪਾਲ ਸਿੰਘ ਨੇ ਅਪਨੀ 12 ਬੋਰ ਦੀ ਰਾਈਫਲ ਅਤੇ ਗੁਰਸ਼ਰਨਦੀਪ ਨੇ ਕ੍ਰਿਪਾਨ ਲੈ ਕੇ ਆਪਣੇ ਹਥਿਆਰਬੰਦ 4-5 ਸਾਥੀਆਂ ਸਮੇਤ ਸਾਡੇ ਉ¤ਪਰ ਹਮਲਾ ਕਰ ਦਿੱਤਾ। ਗੁਰਸ਼ਰਨਦੀਪ ਸਿੰਘ ਨੇ ਲਲਕਾਰੇ ਮਾਰਦੇ ਹੋਏ ਕਿਹਾ ਕਿ ਇਸ ਨੂੰ ਸ਼ਿਕਾਇਤ ਲਾਉਣ ਦਾ ਮਜ਼ਾ ਚਖਾ ਦਿੰਦੇ ਹਾਂ। ਤੈਸ਼ ਵਿੱਚ ਆਏ ਗੁਰਪਾਲ ਸਿੰਘ ਵੱਲੋਂ ਫਾਇਰ ਕੀਤੇ ਗਏ, ਜਿਸ ਨਾਲ ਦੀਵਾਨ ਸਿੰਘ, ਰਘਬੀਰ ਸਿੰਘ, ਪ੍ਰਦੀਪ ਸਿੰਘ, ਤਰਸੇਮ ਸਿੰਘ, ਹਰਚੰਦ ਸਿੰਘ, ਕਸ਼ਮੀਰ ਸਿੰਘ, ਮੁਖਤਾਰ ਸਿੰਘ ਜਖਮੀ ਹੋ ਗਏ। ਫਿਰ ਗੁਰਸ਼ਰਨਦੀਪ ਸਿੰਘ ਨੇ ਗੁੱਸੇ ਵਿੱਚ ਹੈਵਾਨੀਅਤ ਦੀ ਹੱਦ ਪਾਰ ਕਰਦੇ ਹੋਏ ਸਿੱਧਾ ਫਾਇਰ ਜਜਪ੍ਰੀਤ ਸਿੰਘ ਉ¤ਪਰ ਕਰ ਦਿੱਤਾ, ਜੋ ਉਸਦੀ ਛਾਤੀ ਵਿੱਚ ਲੱਗਾ। ਇਸ ਮੌਕੇ ਮਨਬੀਰ ਸਿੰਘ ਪੁੱਤਰ ਮੁਖਤਾਰ ਸਿੰਘ ਨੇ ਆਪਣੀ ਰਿਵਾਲਵਰ ਨਾਲ ਹਵਾਈ ਫਾਇਰ ਵੀ ਕੀਤੇ। ਕੁਲਬੀਰ ਸਿੰਘ ਅਨੁਸਾਰ ਜ਼ਖਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਲੈਕੇ ਗਏ, ਪਰ ਰਸਤੇ ਵਿੱਚ ਹੀ ਮੇਰਾ ਭਰਾ ਜਜਪ੍ਰੀਤ ਸਿੰਘ ਦਮ ਤੋੜ ਗਿਆ। ਅੱਜ ਮ੍ਰਿਤਕ ਦੇ ਸਸਕਾਰ ਮੌਕੇ ਭਾਰੀ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਮੁੱਖੀ ਰਵਿੰਦਰ ਸਿੰਘ ਨੇ ਕਿਹਾ ਦੋਸ਼ੀਆਂ ਵਿਰੁੱਧ ਧਾਰਾ 302, 307, 120ਬੀ, 148, 149 ਆਈ. ਪੀ. ਸੀ ਅਤੇ ਆਰਮਡ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਅਜੇ ਫਰਾਰ ਹਨ, ਪਰ ਜਲਦੀ ਹੀ ਗ੍ਰਿਫਤਾਰ ਕਰ ਲਏ ਜਾਣਗੇ।

Send this to a friend