ਨੂਰਪੁਰ ਬੇਦੀ, 31 ਮਾਰਚ (ਬਲਜਿੰਦਰ ਸਿੱਧੂ)- ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਮੋਠਾ ਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਨੂੰ ਸਮਰਪਿਤ ਦੂਜਾ ਗੁਰਮਿਤ ਸਮਾਗਮ (ਤਿੰਨ ਰੋਜ਼ਾ) ਬਹੁਤ ਸ਼ਰਧਾ ਨਾਲ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੀ ਅਗਵਾਈ ਹੇਠ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਦੋਰਾਨ ਚੌਪਈ ਸਾਹਿਬ ਜੀ ਦੀ ਕਥਾ ਤਖ਼ਤ ਸ੍ਰੀ ਕੇਸ਼ਗੜ ਸਾਹਿਬ ਦੇ ਕਥਾ ਵਾਚਕ ਭਾਈ ਚਰਨਜੀਤ ਸਿੰਘ ਦੁਆਰਾ ਕੀਤੀ ਗਈ । ਉਹਨਾ ਸੰਗਤ ਨੂੰ ਗੁਰੂ ਚਰਨਾ ਨਾਲ ਜੋੜਨ ਲਈ ਗੁਰੂ ਦੀ ਬਾਣੀ ਨੂੰ ਵਿਸਥਾਰ ਨਾਲ ਸੰਗਤਾ ਦੇ ਰੂਬਰੂ ਕੀਤਾ । ਇਸ ਧਾਰਮਿਕ ਸਮਾਗਮ ਦੇ ਅਤਿੰਮ ਦਿਨ ਤਖ਼ਤ ਸ੍ਰੀ ਕੇਸ਼ਗੜ ਸਾਇਬ ਦੇ ਹੈਡ ਗ੍ਰੰਥੀ ਭਾਈ ਫੂਲਾ ਸਿੰਘ ਨੇ ਸੰਗਤਾ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਹੀ ਸੰਗਤ ਦੀ ਸੁਰਖਿਆ ਲਈ ਆਪਣੀਆ ਜਾਨਾ ਵਾਰੀਆਂ। ਇਸ ਦੌਰਾਨ ਸਮੂਹ ਸੰਗਤ ਨੂੰ ਮਿਲਕਸ਼ੇਕ ਦਾ ਅਟੁੱਟ ਲੰਗਰ ਵਤਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਭਜਨ ਸਿੰਘ, ਬਲਦੇਵ ਸਿੰਘ, ਵਰਿਆਮ ਸਿੰਘ, ਮਾ ਦਿਵਾਨ ਸਿੰਘ, ਅਜੀਤ ਸਿੰਘ, ਭਾਈ ਤਰਨਜੀਤ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਬਾਬਾ ਸ਼ਿੰਗਾਰਾ ਸਿੰਘ ਬਿੱਲਪੁਰ ਅਤੇ ਪਿੰਡ ਦੀ ਸੰਗਤ ਹਾਜ਼ਰ ਸੀ।