ਸਰਦੂਲਗੜ੍ਹ, 31 ਮਾਰਚ (ਬਲਜੀਤ ਪਾਲ)- ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਪਿੰਡ ਵਾਸੀਆਂ ਅਤੇ ਕਸਬਾ ਝੁਨੀਰ ਦੀ ਸਮੂਹ ਸਿੱਖ ਸੰਗਤ ਵੱਲੋ ਇਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਕਮੇਟੀ ਪ੍ਰਧਾਨ ਸਾਗਰ ਸਿੰਘ ਨੇ ਦੱਸਿਆ ਕਿ ‘ਗੁਰੂ ਮਾਨਿਓ ਗ੍ਰੰਥ’ ਚੇਤਨਾ ਸਮਾਗਮ 2, 3 ਅਤੇ 4 ਅਪ੍ਰੈਲ ਨੂੰ ਅਨਾਜ ਮੰਡੀ ਝੁਨੀਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਚੇਤਨਾ ਸਮਾਗਮ ‘ਚ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂਵਾਲੇ ਸਿੱਖ ਸੰਗਤ ਨੂੰ ਬਾਣੀ ਨਾਲ ਜੋੜਣ ਅਤੇ ਸੰਗਤ ਨੂੰ ਜਾਗਰੂਕ ਕਰਨ ਲਈ ਪਹੁੰਚ ਰਹੇ ਹਨ। ਇਹ ਸਮਾਗਮ ਦੌਰਾਨ ਤਿੰਨੇ ਦਿਨ ਸਾਮ 7 ਵਜੇ ਤੋ ਰਾਤ 10 ਵਜੇ ਤੱਕ ਦਿਵਾਨ ਸਜਾਏ ਜਾਣਗੇ।ਚਾਰ ਅਪ੍ਰੈਲ ਨੂੰ ਸਾਮ ਪੰਜ ਵਜੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਝੁਨੀਰ ਵਿਖੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ।ਇੰਨਾਂ ਸਮਾਗਮਾ ਨੁੰ ਲੈਕੇ ਸਿੱਖ ਸੰਗਤ ‘ਚ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ। ਪਿੰਡ ਝੁਨੀਰ ਅਤੇ ਨੈੜਲੇ ਪਿੰਡਾਂ ਦੀ ਸਿੱਖ ਸੰਗਤ ਪਿਛਲੇ ਕਰੀਬ ਤਿੰਨ ਦਿਨਾਂ ਤੋ ਸਮਾਗਮ ਦੀਆਂ ਤਿਆਰੀਆਂ ਪੂਰੇ ਜੋਰਾ-ਸ਼ੋਰਾਂ ਨਾਲ ਕਰ ਰਹੀਆਂ ਹਨ।