ਨਵੀਂ ਦਿੱਲੀ, 31 ਮਾਰਚ (ਪੀ.ਟੀ.)- ਸੈਕੰਡਰੀ ਵਿਦਿਆ ਦਾ ਕੇਂਦਰੀ ਬੋਰਡ (ਸੀ.ਬੀ.ਐਸ.ਈ.) ਨੇ ਬਾਰ੍ਹਵੀਂ ਜਮਾਤ ਦੇ ਲੀਕ ਹੋਏ ਅਰਥ ਸ਼ਾਸਤਰ ਦਾ ਪੇਪਰ ਮੁੜ ਤੋਂ ਲਏ ਜਾਣ ਲਈ 25 ਅਪ੍ਰੈਲ ਦਾ ਦਿਨ ਤੈਅ। ਜਦਕਿ ਬੋਰਡ ਨੂੰ ਲਗਦਾ ਹੈ ਕਿ ਦਸਵੀਂ ਜਮਾਤ ਦਾ ਪਰਚਾ ਪੂਰੇ ਦੇਸ਼ ਵਿਚ ਮੁੜ ਤੋਂ ਲੈਣ ਦੀ ਜ਼ਰੂਰਤ ਨਹੀਂ।ਸਿਖਿਆ ਸਕਤਰ ਅਨਿਲ ਸਵਰੂਪ ਨੇ ਪਤਰਕਾਰ ਸੰਮੇਲਨ ਵਿਚ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਵੀਂ ਦਾ ਗਣਿਤ ਦਾ ਪਰਚਾ, ਲੋੜ ਪੈਣ ’ਤੇ ਦਿਲੀ ਤੇ ਹਰਿਆਣਾ ਵਿਚ ਹੀ ਮੁੜ ਲਿਆ ਜਾਵੇਗਾ।