ਜੈਤੋ, 30 ਮਾਰਚ (ਸਤਵਿੰਦਰਪਾਲ ਸਿੰਘ ਸੱਤੀ)- ‘ਕੋਈ ਨਿੱਜੀ ਸਕੂਲ ਸਾਲਾਨਾ ਫ਼ੀਸ ਜਾਂ ਰੀ-ਐਡਮਿਸ਼ਨ ਫ਼ੀਸ ਨਹੀਂ ਲੈ ਸਕਦਾ’- ਇਨ੍ਹਾਂ ਸ਼ਬਦਾਂ ਦਾ ਇੰਕਸ਼ਾਫ਼ ਮੈਡਮ ਬਲਜੀਤ ਕੌਰ ਡੀਈਓ ਫ਼ਰੀਦਕੋਟ ਨੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਮਾਪਿਆਂ ਨੇ ਕਿਸੇ ਵੀ ਨਿਜੀ ਸਕੂਲ ਵਿਚ ਸਾਲਾਨਾ ਫ਼ੀਸ ਜਾਂ ਰੀ-ਐਡਮਿਸ਼ਨ ਫ਼ੀਸ ਭਰ ਦਿੱਤੀ ਹੈ, ਉਹ ਮਾਪੇ ਇੱਕ ਲਿਖਤੀ ਚਿੱਠੀ ਡੀਈਓ ਦਫ਼ਤਰ ਜਾਂ ਰੈਗੁਲੇਟਰੀ ਕਮਿਸ਼ਨ ਫ਼ਰੀਦਕੋਟ ਨੂੰ ਦੇ ਸਕਦਾ ਹੈ। ਮੈਡਮ ਬਲਜੀਤ ਕੌਰ ਡੀਈਓ ਫ਼ਰੀਦਕੋਟ ਨੇ ਕਿਹਾ ਕਿ ਲਾਜਮੀ ਤੌਰ ਤੇ ਸਕੂਲਾਂ ਨੂੰ ਇਹ ਫ਼ੀਸਾਂ ਵਾਪਸ ਮੋੜਨੀਆ ਪੈਣਗੀਆਂ। ਹੁਣ ਬੱਚਿਆਂ ਦੇ ਮਾਂ-ਬਾਪ ਨੂੰ ਸੁਚੇਤ ਹੋਣ ਦੀ ਲੋੜ ਹੈ ਜੇਕਰ ਕੋਈ ਸਕੂਲ ਉਨ੍ਹਾਂ ਤੋਂ ਸਾਲਾਨਾ ਫ਼ੀਸ ਜਾਂ ਰੀ-ਐਡਮਿਸ਼ਨ ਫ਼ੀਸ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਡੀਈਓ ਦਫ਼ਤਰ ਜਾਂ ਰੈਗੁਲੇਟਰੀ ਕਮਿਸ਼ਨ ਫ਼ਰੀਦਕੋਟ ਨੂੰ ਕੀਤੀ ਜਾ ਸਕਦੀ ਹੈ।