ਜ਼ਿਲਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਨਾਲ ਕਾਂਗਰਸ ਕਮੇਟੀ ਦੇ ਸੱਕਤਰ ਬਲਕਰਨ ਸਿੰਘ ਕਿਲਾ ਨੌ ਵੱਲੋਂ ਵਿਸ਼ੇਸ਼ ਮੁਲਾਕਾਤ

ਗੋਲੇਵਾਲਾ, 30 ਮਾਰਚ (ਜਸਵਿੰਦਰ ਬਰਾੜ ਸਾਧਾਂਵਾਲਾ)- ਜ਼ਿਲ੍ਹਾ ਮੰਡੀ ਅਫਸਰ ਕੁਲਬੀਰ ਸਿੰਘ ਮੱਤਾ ਨਾਲ ਕਾਂਗਰਸ ਕਮੇਟੀ ਦੇ ਸੱਕਤਰ ਬਲਕਰਨ ਸਿੰਘ ਕਿਲਾ ਨੌ ਨੇ ਵਿਸ਼ੇਸ਼ ਮੁਲਕਾਤ ਕੀਤੀ।ਅੱਜ ਸਾਡੇ ਪੰਜਾਬ ਉਤੇ ਖਾਸ਼ ਕਰਕੇ ਫਰੀਦਕੋਟ ਹਲਕੇ ਦੇ ਹਰਮਨ ਪਿਆਰੇ ਲੀਡਰ ਸੰਦੀਪ ਸਿੰਘ (ਸਨੀ ਬਰਾੜ)ਓ.ਐਸ.ਡੀ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਬਲਕਰਨ ਕਿਲਾ ਨੌ ਨੇ ਜਿਲ੍ਹਾ ਮੰਡੀ ਬੋਰਡ ਅਫਸਰ ਕੁਲਬੀਰ ਸਿੰਘ ਮੱਤਾ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੋਕੇ ਪੰਜਾਬ ਟਾਇਮਜ਼ ਦੇ ਪੱਤਰਕਾਰ ਜਸਵਿੰਦਰ ਬਰਾੜ ਸਾਧਾਂਵਾਲਾ ਨੂੰ ਦੱਸਿਆ ਕਿ ਕੁਲਬੀਰ ਸਿੰਘ ਮੱਤਾ ਜੀ ਬਹੁਤ ਹੀ ਚੰਗੇ ਅਫਸਰ ਹਨ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀ ਆਉਣ ਦਿੱਦੇ।ਕੁਲਬੀਰ ਸਿੰਘ ਮੱਤਾ ਜੀ ਨੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਜਿਲ੍ਹਾ ਫਰੀਦਕੋਟ ਦੀਆਂ ਚਾਰ ਮੁੱਖ ਮੰਡੀਆਂ ਫਰੀਦਕੋਟ,ਕੋਟਕਪੂਰਾ,ਜੈਤੋ,ਸਾਦਿਕ ਹਨ ਅਤੇ 63 ਪੇਂਡੂ ਮੰਡੀਆਂ ਸਮੇਤ ਕੁਲ(67) ਖਰੀਦ ਕੇਦਰਾਂ ਵਿੱਚ ਰੋਸਨੀ,ਪਾਣੀ, ਸਫਾਈ, ਛਾਂ,ਫੜਾ ਦੀ ਸਫਾਈ ਦਾ ਕੰਮ ਫਸਲ ਆਉਣ ਤੋ ਪਹਿਲਾ ਕਰ ਲਏ ਜਾਣਗੇ। ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇ ਬਲਕਰਨ ਸਿੰਘ ਕਿਲਾ ਨੋ ਸੱਕਤਰ ਕਾਂਗਰਸ ਕਮੇਟੀ, ਲਾਜਵਿੰਦਰ ਸਿੰਘ (ਲਾਜੀ) ਗੁਰਤੇਜ ਸਿੰਘ ਗਿੱਲ, ਕਮਲਦੀਪ ਝੱਟਾ, ਰਾਜਵੀਰ ਬਰਾੜ, ਸੁਰਿੰਦਰ ਸਰਮਾ, ਰਾਜਪਾਲ ਬਰਾੜ, ਰੇਸਮ ਡੱਲੇਵਾਲਾ, ਸਾਹਬ, ਰਿਕਾ, ਵਕੀਲ, ਗਿੰਦਾ ਸਾਧਾਂ ਵਾਲਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 

Send this to a friend