ਮੌੜ ਮੰਡੀ, 30 ਮਾਰਚ (ਰੇਸ਼ਮ ਸਿੰਘ ਕੁੱਬੇ)- ਸਥਾਨਕ ਮੰਡੀ ਦੀ ਗਊਸ਼ਾਲਾ ਭਵਨ ਵਿਚ ਅੱਜ ਦੀ ਮਾਲਵਾ ਪਸ਼ੂ ਵਪਾਰੀ ਵੈਲਫੇਅਰ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੂਰਨ ਗੁਰ ਮਰਯਾਦਾ ਅਨੁਸਾਰ ਭੋਗ ਪਾਏ ਗਏ। ਇਸ ਮੌਕੇ ਕੀਰਤਨੀਏ ਜਥੇ ਵੱਲੋਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਨਾਲ ਜੋੜਦੇ ਹੋਏ ਗੁਰੂ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ , ਭੋਗ ਦੌਰਾਨ ਵੱਖ ਵੱਖ ਰਾਜਾਂ ਪੰਜਾਬ , ਹਰਿਆਣਾ ਅਤੇ ਯੂ. ਪੀ. ਦੇ ਪਸ਼ੂ ਵਪਾਰੀਆਂ ਨੇ ਵੱਡੀ ਗਿਣਤੀ ’ ਚ ਪੁਹੰਚ ਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਗੁਰੂ ਦਾ ਅਤੁੱਟ ¦ਗਰ ਵਰਤਿਆ। ਇਸ ਮੌਕੇ ਵੱਖ ਵੱਖ ਧਾਰਮਿਕ ਅਤੇ ਸੰਘਰਸ਼ਸੀਲ ਜਥੇਬੰਦੀਆਂ ਦੇ ਆਗੂਆਂ ਬਾਬਾ ਹਰਦੀਪ ਸਿੰਘ, ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਸੰਦੋਹਾ, ਨਿਰਮਲ ਸਿੰਘ ਝੰਡੂਕੇ, ਮਾਲਵਾ ਪ੍ਰਧਾਨ ਪਰਮਜੀਤ ਸਿੰਘ ਮਾਟਾ ਤੋਂ ਇਲਾਵਾ ਮੀਤ ਪ੍ਰਧਾਨ ਸੁਦਾਗਰ ਸਿੰਘ ਆਦਿ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਸ਼ੂ ਮੇਲਿਆਂ’ ਚ ਪਸ਼ੂ ਵੇਚਣ ਅਤੇ ਖਰੀਦਣ ਸਮੇਂ ਸਰਕਾਰ ਦੀ ਸ਼ਹਿ ’ ਤੇ ਅੰਨੀ ਲੁੱਟ ਕੀਤੀ ਜਾ ਰਹੀ ਹੈ ਉਨ੍ਹਾਂ ਪਸ਼ੂ ਪਾਲਕਾਂ ਅਤੇ ਵਪਾਰੀ ਵਰਗ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਸਰਕਾਰੀ ਅਤੇ ਗੈਰਸਰਕਾਰੀ ਤੰਤਰਾਂ ਦੀ ਲੁੱਟ ਤੋ ਬਚਣ ਲਈ ਸਾਨੂੰ ਇੱਕ ਜੁੱਟ ਹੋ ਕੇ ਸੰਘਰਸ਼ ਲੜਨ ਦੀ ਲੋੜ ਹੈ। ਤਾਂ ਜੋ ਪਸ਼ੂ ਮੇਲਿਆਂ ਅਤੇ ਬੈਰੀਅਰਾਂ ਉਪਰ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸੰਤ ਰਮੇਸ਼ ਮੁਨੀ ਜੀ, ਨਗਰ ਕੌਂਸਲ ਦੇ ਪ੍ਰਧਾਨ ਗਿਆਨ ਸਿੰਘ, ਸਤਨਾਮ ਸਿੰਘ ਸੋਥਾ, ਵੀਰਾ ਰਾਜੀਆ, ਮੰਟੀ ਲੌਗੋਵਾਲ, ਗੋਰਾ ਜਵਾਹਰਕੇ, ਗੁਰਪ੍ਰੀਤ ਮਾਨਸਾ, ਕਾਲਾ ਦਲੇਲਵਾਲਾ, ਆਤਮਾ ਫੱਗੂ, ਗੱਜਾ ਕਾਲਿਆਂਵਾਲੀ, ਬਾਵਾ ਪਟਿਆਲਾ, ਤਰਨਜੀਤ ਪਟਿਆਲਾ, ਨਰੇਸ਼ ਖੰਨਾ, ਬਾਹਲਾ ਲੁਧਿਆਣਾ, ਲੀਲਾ ਲੁਧਿਆਣਾ, ਮਾਸਟਰ ਬਨਾਰਸੀ ਕੋਟਕਪੂਰਾ, ਮਾਸਟਰ ਮਨੌਹਰ, ਪੰਮੀ ਰਾਮਪੁਰਾ, ਦਰਸ਼ਨ ਰਾਮਪੁਰਾ ਤੋ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ।