ਢੋਲ ਵਜਾਉਣ ਦਾ ਸਫਲ ਹਸਤਾਖਰ -ਸਿਮਰਨਜੀਤ ਸਿੰਘ ਵੜੈਚ

ਮੁਕਾਬਲੇਬਾਜੀ ਅਤੇ ਚਕਾਚੌਂਧ ਵਾਲੇ ਦੌਰ ਚ ਸੰਗੀਤਕ ਖੇਤਰ ਵਿਚ ਜਿਆਦਾ ਦੇਰ ਤੱਕ ਟਿਕੇ ਰਹਿਣਾ ਆਸਾਨ ਨਹੀ।ਪਰ ਆਂਪਣੀ ਕਲਾ ਦੇ ਬਲਬੂਤੇ ਤੇ ਇਸ ਖੇਤਰ ਵਿਚ ਕਾਮਯਾਬੀ ਹਾਸਲ ਲਈ ਮਿਹਨਤ ਅਤੇ ਇਮਾਨਦਾਰੀ ਦੀ ਲੋੜ ਹੁੰਦੀ ਹੈ ਭਾਵੇ ਅਜੋਕੇ ਯੁੱਗ ਵਿਚ ਲੰਬੇ ਸਮੇ ਤੱਕ ਆਪਣੀੇ ਧਾਂਕ ਜਮਾਉਣੀ ਔਖੀ ਤਾਂ ਜਰੂਰ ਹੈ ਪਰ ਅਸੰਭਵ ਨਹੀ।
ਕਿਉਂਕਿ ਸਿਮਰਨਜੀਤ ਸਿੰਘ ਵੜੈਚ ਢੋਲ ਮਾਸਟਰ ਵਜੋਂ ਸਰੋਤਿਆਂ ਦੇ ਕੰਨਾ ਨੂੰ ਮਿਠਾਸ ਦਿੰਦਾ ਹੈ।ਢੋਲ ਮਾਸਟਰ ਸਿਮਰਨਜੀਤ ਸਿੰਘ ਵੜੈਚ ਸਟੇਜਾਂ, ਜਗਰਾਤਿਆਂ ਤੇ ਅਖਾੜਿਆ ਵਿੱਚ ਆਪਣੀ ਢੋਲ ਵਜਾਉਣ ਦੀ ਕਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਖੂਬ ਪ੍ਰਸਿੱਧੀ ਖੱਟੀ। ਢੋਲ ਮਾਸਟਰ ਸਿਮਰਨਜੀਤ ਸਿੰਘ ਦਾ ਜਨਮ 12 ਜੂਨ1992 ਨੂੰ ਪਿਤਾ ਧੰਨਾ ਸਿੰਘ ਦੇ ਘਰ ਮਾਤਾ ਚਰਨਜੀਤ ਕੌਰ ਦੀ ਕੁੱਖੋਂ ਪਿੰਡ ਚੂੰਘਾਂ (ਬਰਨਾਲਾ) ਵਿਖੇ ਹੋਇਆ। ਸਿਮਰਨਜੀਤ ਸਿੰਘ ਨੂੰ ਬਚਪਨ ਤੋ ਹੀ ਸੰਗੀਤਕ ਚੇਟਕ ਲੱਗਣ ਕਾਰਨ ਉਹ ਇਸ ਰਾਸਤੇ ਵੱਲ ਨੂੰ ਤੁਰ ਪਿਆ ਅਤੇ ਉਸਨੇ ਪਿੱਛੇ ਮੁੜਕੇ ਨਹੀ ਦੇਖਿਆ। ਸਿਮਰਨਜੀਤ ਸਿੰਘ ਨੇ ਆਪਣੀ ਮੁੱਢਲੀ ਪੜਾਈ ਸਰਕਾਰੀ ਸਕੂਲ ਤਪਾ ਤੋ ਹਾਸਲ ਕੀਤੀ। ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਰਾਜ ਮਸਤੀ, ਰੋਕੀ ਸਿੰਘ, ਗਾਇਕਾ ਰਮਨ ਗਿੱਲ, ਭਜਨ ਗਾਇਕ ਨਵਜੋਤ ਸਿਤਾਰਾ ਕਈ ਸੰਗੀਤਕ ਸਰਗਰਮੀਆ ਵਿੱਚ ਹਿੱਸਾ ਲੈ ਕੇ ਆਪਣੀ ਕਲਾਂ ਨਾਲ ਸਰੋਤਿਆ ਦਾ ਭਰਭੂਰ ਮੰਨੋਰੰਜਨ ਕਰ ਚੁੱਕਾ ਹੈ। ਆਪਣੇ ਇਸ ਸ਼ੌਕ ਨੂੰ ਬੁਲੰਦੀਆ ਤੇ ਲੈ ਕੇ ਜਾਣ ਦਾ ਆਸਵੰਦ ਹੈ ਅਤੇ ਅੱਜ ਕੱਲ ਸਮਰਨਜੀਤ ਸਿੰਘ ਵੜੈਚ ਗਾਇਕ ਜਤਿੰਦਰ ਗਿੱਲ ਮਿਊਜੀਕਲ ਗਰੁੱਪ ਨਾਲ ਸਟੇਜ ਸ਼ੋਅ ਕਰਕੇ ਦੇਸ਼ ਵਿੱਚ ਦਰਸ਼ਕਾ ਦਾ ਮਨੋਰੰਜਨ ਕਰ ਰਿਹਾ ਹੈ ।
-ਸੁਖਮੰਦਰ ਰਾਮਪੁਰਾ: ਮੋਬਾ ਨੰ. 99888-25705

Send this to a friend