Skip to content
Independent perspectives. Global stories.
BREAKING

ਪਿੰਡ ਬੁੱਘੀਪੁਰਾ ਵਿਖੇ ਕਬੱਡੀ ਟੂਰਨਾਮੈਂਟ ਅੱਜ ਤੋਂ, ਪੋਸਟਰ ਰੀਲੀਜ਼

Share this story

image ਮੋਗਾ, 11 ਫਰਵਰੀ (ਮਨਮੀਤ ਸੰਧੂ)-ਇੱਥੋਂ ਨੇੜਲੇ ਪਿੰਡ ਬੁੱਘੀਪੁਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟੂਰਨਾਮੈਂਟ ਕਮੇਟੀ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ  ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਲਾਨਾ 15ਵਾਂ ਮਹਾਂ ਕਬੱਡੀ ਕੁੰਭ ਅੱਜ ਤੋਂ ਪਿੰਡ ਬੁੱਘੀਪੁਰਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦਾ ਅੱਜ ਰਸਮੀ ਉਦਘਾਟਨ ਟੂਰਨਾਮੈਂਟ ਕਮੇਟੀ ਮੈਂਬਰ ਅਤੇ ਸਮੂਹ ਗ੍ਰਾਮ ਪੰਚਾਇਤ ਨਗਰ ਬੁੱਘੀਪੁਰਾ ਸਾਂਝੇ ਤੌਰ ’ਤੇ ਕਰਨਗੇ। ਅੱਜ ਟੂਰਨਾਮੈਂਟ ਦਾ ਪੋਸਟਰ ਰੀਲੀਜ਼ ਕਰਦੇ ਹੋਏ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਟੂਰਨਾਮੈਂਟ 12, 13, 14 ਫਰਵਰੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਬੱਡੀ ਓਪਨ ਦੇ ਵਿਚ ਪਹਿਲਾ ਇਨਾਮ 45 ਹਜਾਰ ਰੁਪਏ, ਦੂਜਾ ਇਨਾਮ 21 ਹਜਾਰ ਰੁਪਏ, ਕਬੱਡੀ 75 ਕਿਲੋ

ਵਿਚ ਪਹਿਲਾ ਇਨਾਮ 18 ਹਜਾਰ ਰੁਪਏ, ਦੂਸਰਾ ਇਨਾਮ 12 ਹਜਾਰ ਰੁਪਏ, ਕਬੱਡੀ 35 ਕਿਲੋ ਵਿਚ ਪਹਿਲਾ ਇਨਾਮ 3 ਹਜਾਰ ਰੁਪਏ, ਦੂਜਾ ਇਨਾਮ 2 ਹਜਾਰ ਰੁਪਏ ਦਿੱਤਾ ਜਾਵੇਗਾ। ਇਸ ਮੌਕੇ ਪੰਚ ਸੁਖਮੰਦਰ ਸਿੰਘ, ਪੰਚ ਬਿਕਰਮਜੀਤ ਸਿੰਘ, ਡਾ. ਨਵਰਤਨ ਸ਼ਰਮਾ, ਗੁਰਦੇਵ ਸਿੰਘ, ਰਾਜਵਿੰਦਰ ਸਿੰਘ, ਜਸਵੀਰ ਸਿੰਘ, ਸੁਖਜੀਤ ਸਿੰਘ, ਗੁਰਮੀਤ ਸਿੰਘ, ਬੇਅੰਤ ਸਿੰਘ, ਦੁੱਲਾ ਸਿੰਘ, ਗੁਰਮੇਲ ਸਿੰਘ ਰਾਏ, ਸਾਧੂ ਸਿੰਘ ਪ੍ਰਧਾਨ ਟ੍ਰੈਕਟਰ ਯੂਨੀਅਨ, ਅਮਰਜੀਤ ਸਿੰਘ ਖਾਲਸਾ, ਅਵਤਾਰ ਸਿੰਘ, ਚੰਦਨ ਸਿੰਘ, ਸਰਪੰਚ ਸੁਖਮੰਦਰ ਸਿੰਘ, ਸਰਪੰਚ ਨਿਰਮਲ ਸਿੰਘ, ਮਨਜਿੰਦਰ ਸਿੰਘ ਮਨੀ, ਸੁਖਮਿੰਦਰ ਸਿੰਘ ਬਿੱਲੂ, ਪਲਜਿੰਦਰ ਸਿੰਘ, ਰਾਜੂ ਸੈਕਟਰੀ, ਸੋਹਣ ਸਿੰਘ ਖ਼ਜ਼ਾਨਚੀ, ਕੈਪਟਨ ਹਰਨੇਕ ਸਿੰਘ ਆਦਿ ਹਾਜਰ ਸਨ।

WRITTEN BY