ਦੂਨ ਸਕੂਲ ਦੇ ਐਮ.ਡੀ. ਦੀ ਗੱਡੀ ਨੂੰ ਹਾਦਸਾ ਦਰਪੇਸ਼-ਇੱਕ ਮੌਤ

ਕਿਸਾਨ ਯੂਨੀਅਨ ਤੇ ਬਾਲਿਆਂਵਾਲੀ ਵਾਸੀਆਂ ਨੇ ਲਗਾਇਆ ਸਕੂਲ ਅੱਗੇ ਧਰਨਾ, ਸਟਾਫ ਕੀਤਾ ਨਜ਼ਰਬੰਦ

ਰਾਮਪੁਰਾ ਫੂਲ, 26 ਮਾਰ (ਮਨਦੀਪ ਢੀਂਗਰਾ, ਲੱਖਾ ਹਰੀ, ਸੁਖਮੰਦਰ ਰਾਮਪੁਰਾ)- ਮਾਪਿਆਂ ਤੋ ਕਦੇ ਫੰਕਸ਼ਨ ਫੰਡ, ਸਕੂਲ ਦੀਆਂ ਫੀਸਾਂ ਚ ਵਾਧਾ ਅਤੇ ਕਦੇ ਕਿਤਾਬਾਂ ਚ ਮਾਪਿਆਂ ਦੀ ਲੁੱਟ ਕਰਨ ਕਾਰਨ ਅਖਬਾਰਾਂ ਦੀਆਂ ਸੁਰਖੀਆਂ ਦਾ ਸਿੰਗਾਰ ਬਣ ਰਹੇ ਦੂਨ ਪਬਲਿਕ ਸਕੂਲ ਕਰਾੜਵਾਲਾ ਦੀ ਐਮ.ਡੀ ਦੀ ਇਨੋਵਾ ਗੱਡੀ ਦੀ ਟੱਕਰ ਨਾਲ ਬੀਤੀ ਰਾਤ ਪਿੰਡ ਬਾਲਿਆਂਵਾਲੀ ਦੇ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਦੀ ਮੌਤ ਹੋ ਗਈ। ਜਿਸਨੂੰ ਲੈ ਕੇ ਅੱਜ ਨਗਰ ਪੰਚਾਇਤ ਬਾਲਿਆਵਾਲੀ ਦੇ ਪ੍ਰਧਾਨ ਸੁੱਖਪਾਲ ਸਿੰਘ ਹੈਪੀ, ਕੋਸ਼ਲਰ ਪਵਨ ਕੁਮਾਰ, ਬੀ ਜੇ ਪੀ ਆਗੂ ਰਮੇਸ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਪ੍ਰਧਾਨ ਪੰਮਾ ਸਿੰਘ ਸਮੇਤ ਵੱਡੀ ਗਿਣਤੀ ਚ ਪਿੰਡ ਵਾਸੀਆਂ ਨੇ ਦੂਨ ਸਕੂਲ ਦੀ ਐਮ.ਡੀ ਖਿਲਾਫ ਸਕੂਲ ਦੇ ਮੇਨ ਗੇਟ ਤੇ ਧਰਨਾ ਲਗਾਕੇ ਸਕੂਲ ਐਮ ਡੀ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ । ਧਰਨਾਕਾਰੀਆਂ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਪਿੰਡ ਗਿੱਲ ਕਲਾਂ ਨੇੜੇ ਦੂਨ ਸਕੂਲ ਦੀ ਐਮ.ਡੀ ਨੇ ਆਪਣੀ ਇਨੋਵਾ ਗੱਡੀਪੀ ਬੀ 03 ਡਬਲਿਯੂ 6333 ਨਾਲ ਪਿੰਡ ਬਾਲਿਆਂਵਾਲੀ ਦੇ ਗਰੀਬ ਮਿਸਤਰੀ ਦੇ ਮੋਟਰ ਸਾਈਕਲ ਪੀ ਬੀ 03 ਏਜੀ 4451 ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਮੋਟਰ ਸਾਈਕਲ ਸਵਾਰ ਮਿਸਤਰੀ ਭੋਲਾ ਸਿੰਘ ਦੀ ਮੋਕੇ ਤੇ ਮੌਤ ਹੋ ਗਈ ਤੇ ਸਕੂਲ ਐਮ.ਡੀ ਨੇ ਪੁਲਿਸ ਨਾਲ ਮਿਲੀਭੁਗਤਕਰਕੇ ਇੱਕ ਗਰੀਬ ਡਰਾਇਵਰ ਤੇ ਮਾਮਲਾ ਦਰਜ ਕਰਵਾ ਦਿੱਤਾ । ਸਥਿਤੀ ਉਸ ਸਮੇ ਗੁੰਝਲਦਾਰ ਬਣਗੀ ਜਦ ਸਕੂਲ ਐਮ.ਡੀ ਨੇ ਇਨਸਾਨੀਅਤ ਦੀ ਮੌਤ ਦਾ ਕੌਢੀ ਮੁੱਲ ਨਾ ਪਾਉਣ ਦਾ ਯਤਨ ਕੀਤਾ।ਜਿਸਦੇ ਚੱਲਦਿਆ ਰੋਹ ਵਿੱਚ ਆਏ ਪਿੰਡ ਵਾਸੀਆਂ ਨੇ ਸਕੂਲ ਐਮ.ਡੀ ਖਿਲਾਫ ਧਰਨਾ ਲਗਾਕੇ ਸਕੂਲ ਸਟਾਫ ਨੂੰ ਸਕੂਲ ਅੰਦਰ ਨਜ਼ਰਬੰਦ ਕਰ ਦਿੱਤਾ । ਸਥਿਤੀ ਨੂੰ ਤਨਾਅ ਪੂਰਨ ਹੁੰਦਿਆਂ ਵੇਖਕੇ ਪੁਲਿਸ ਨੇ ਸਕੂਲ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਇਸ ਮੋਕੇ ਡੀ.ਐਸ.ਪੀ ਫੂਲ ਜਸਵਿੰਦਰ ਸਿੰਘ ਚਹਿਲ, ਐਸ.ਐਚ.ਓ ਸਦਰ ਰਾਮਪੁਰਾ ਭੁਪਿੰਦਰ ਸਿੰਘ, ਐਡੀਸ਼ਨਲ ਐਸ.ਐਚ.ਓ ਗੁਰਪ੍ਰੀਤ ਕੋਰ ਮਾਨ ਸਮੇਤ ਭਾਰੀ ਗਿਣਤੀ ਵਿੱਚ ਪੁਲਿਸ ਬਲ ਮੋਜੂਦ ਸੀ। ਧਰਨੇ ਵਿੱਚ ਸਾਮਲ ਮ੍ਰਿਤਕ ਭੋਲਾ ਸਿੰਘ ਦੀ ਪਤਨੀ ਸੰਦੀਪ ਕੋਰ ਨੇ ਦੱਸਿਆ ਕਿ ਉਸਦੇ ਦੋ ਛੋਟੇ ਛੋਟੇ ਬੱਚੇ ਹਨ ਤੇ ਉਹ ਇੱਕ ਕਮਰੇ ਵਿੱਚ ਰਹਿੰਦੇ ਹਨ । ਭੋਲਾ ਸਿੰਘ ਦੀ ਮੌਤ ਬਾਅਦ ਉਸਦੇ ਘਰ ਵਿੱਚ ਕਮਾਈ ਦਾ ਕੋਈ ਸਾਧਨ ਨਹੀ।ਹੁਣ ਉਹ ਆਪਣੇ ਬੱ੍ਯਚਿਆਂ ਦਾ ਪਾਲਣ ਪੋਸ਼ਣ ਕਿਵੇ ਕਰੇਗੀ । ਧਰਨੇ ਦੋਰਾਨ ਧਰਨਾਕਾਰੀਆਂ ਵੱਲੋ ਸਕੂਲ ਦੇ ਬੱਚਿਆਂ ਨੂੰ ਘਰ ਦੀ ਜਾਣ ਦਿੱਤਾ ਪਰ ਸਕੂਲ ਵੈਨਾਂ ਵਿਚੋ ਸਟਾਫ ਨੂੰ ਗੱਡੀਆਂ ਦੇ ਅੱਗੇ ਲਿੱਟਕੇ ਉਤਾਰਣ ਲਈ ਪੁਲਿਸ ਨੂੰ ਮਜਬੂਰ ਕੀਤਾ । ਇਸ ਮੋਕੇ ਬੁਖਲਾਹਟ ਵਿੱਚ ਆਕੇ ਸਕੂਲ ਪ੍ਰਿਸੀਪਲ ਵੱਲੋ ਪੱਤਰਕਾਰਾ ਨਾਲ ਦੂਰਵਿਵਹਾਰ ਕਰਦਿਆਂ ਉਹਨਾਂ ਨੂੰ ਸਕੂਲ ਅੰਦਰ ਆਉਣ ਤੇ ਕਿਸੇ ਤਰਾਂ ਦੀ ਗੱਲ ਕਰਨ ਤੋ ਇੰਨਕਾਰ ਕਰ ਦਿੱਤਾ । ਜਦ ਇਸ ਸਬੰਧੀ ਸਦਰ ਥਾਨਾ ਦੇ ਐਸ.ਐਚ.ਓ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਸਮਝੋਤੇ ਦੀ ਗੱਲ ਚੱਲ ਰਹੀ ਹੈ । ਜਦ ਉਹਨਾਂ ਨੂੰ ਪਿੰਡ ਵਾਸੀਆਂ ਵੱਲੋ ਐਮ.ਡੀ ਤੇ ਗੱਡੀ ਚਲਾਉਣ ਦਾ ਦੋਸ਼ ਲਗਾਉਦੇ ਸਬੰਧੀ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਮੋਕੇ ਮ੍ਰਿਤਕ ਦੇ ਭਰਾ, ਪਾਲਾ ਸਿੰਘ, ਬੂਟਾ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਬਲਾਕ ਰਾਮਪੁਰਾ ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਮਹਿੰਦਰ ਸਿੰਘ, ਨਗਰ ਪੰਚਾਇਤ ਬਾਲਿਆਂਵਾਲੀ ਪ੍ਰਧਾਨ ਸੁਖਪਾਲ ਸਿੰਘ ਹੈਪੀ, ਕੋਸ਼ਲਰ ਪਵਨ ਕੁਮਾਰ, ਭੋਲਾ ਸਿੰਘ, ਨਾਜਮ ਸਿੰਘ, ਬਾਰੂ ਸਿੰਘ ਆਦਿ ਭਾਰੀ ਗਿਣਤੀ ਵਿੱਚ ਮਰਦ ਤੇ ਔਰਤਾਂ ਸ਼ਾਮਿਲ ਸਨ।

Send this to a friend