ਲੁਟੇ ਮੋਬਾਈਲ ਦੀ ਪੈੜ ਦੱਬਦਿਆਂ ਪੁਲਿਸ ਵੱਲੋਂ 5 ਮਹੀਨੇ ਬਾਅਦ ਲੁਟੇਰੇ ਕਾਬੂ

ਕਾਹਨੂੰਵਾਨ, 26 ਮਾਰਚ (ਡਾ.ਜਸਪਾਲ ਸਿੰਘ ਭਿਟੇਵਡ)-ਬੀਤੇ ਵਰ੍ਹੇ ਇਕ ਆਰ ਐਮ ਪੀ ਡਾਕਟਰ ਤੇ ਜਾਨਲੇਵਾ ਹਮਲਾ ਕਰਕੇ ਲੁਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ 5 ਮਹੀਨੇ ਬਾਅਦ ਥਾਣਾ ਪੁਰਾਣਾ ਸਾਲ੍ਹਾ ਦੀ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੁਰਾਣਾ ਸ਼ਾਲ੍ਹਾ ਦੇ ਮੁਖੀ ਵਿਸਵਾ ਨਾਥ ਨੇ ਦਸਿਆ ਕਿ ਬੀਤੇ ਵਰ੍ਹੇ 25 ਨਵੰਬਰ ਨੂੰ ਅਡਾ ਰਸੂਲਪੁਰ ਬੇਟ ਵਿਖੇ ਸਿਹਤ ਸੇਵਾਵਾਂ ਲਈ ਕਲੀਨਿਕ ਚਲਾ ਰਹੇ ਪ੍ਰਗਟ ਸਿੰਘ ਪੁਤਰ ਬਲਕਾਰ ਸਿੰਘ ਜਦੋਂ ਦੇਰ ਸ਼ਾਮ ਆਪਣਾ ਕਲੀਨਿਕ ਬੰਦ ਕਰਕੇ ਵਾਪਸ ਆਪਣੇ ਘਰ ਪਰਤ ਰਿਹਾ ਸੀ ਤਾਂ ਉਸ ਸਮੇਂ ਰਸਤੇ ਵਿਚ ਉਸ ਨੂੰ ਦੋ ਅਣ ਪਛਾਤੇ ਨੌਜਵਾਨਾਂ ਨੇ ਘੇਰ ਕੇ ਪਹਿਲਾਂ ਰਵਾਇਤੀ ਹਥਿਆਰਾਂ ਨਾਲ ਪੂਰੀ ਬੇਰਹਿਮੀ ਨਾਲ ਮਾਰ ਕੁਟਾਈ ਕਰਦਿਆਂ ਗੰਭੀਰ ਰੂਪ ਵਿਚ ਫਟੜ ਕਰ ਦਿਤਾ ਸੀ ਅਤੇ ਬਾਦ ਵਿਚ ਪ੍ਰਗਟ ਸਿੰਘ ਕੋਲੋਂ 40 ਹਜ਼ਾਰ ਰੁਪਏ ਦੀ ਨਕਦੀ ਅਤੇ ਇਕ ਮੋਬਾਈਲ ਫ਼ੋਨ ਖੋਹ ਕੇ ਲੈ ਗਏ ਸਨ। ਇਸ ਵਾਰਦਾਤ ਸਬੰਧੀ ਪੁਲਿਸ ਵਲੋਂ 27 ਨਵੰਬਰ ਨੂੰ ਪਰਚਾ ਦਰਜ ਕਰਕੇ ਅਣ ਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ।
ਪੁਲਿਸ ਵਲੋਂ ਪੀੜਤ ਤੋਂ ਖੋਹੇ ਹੋਏ ਮੋਬਾਈਲ ਦੀ ਪੈੜ ਨਪਦਿਆਂ ਇਹਨਾਂ ਭਗੌੜੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰ ਕੀਤੇ ਲੁਟੇਰਿਆਂ ਦੀ ਪਹਿਚਾਣ ਰਵਦੀਪ ਕੁਮਾਰ ਵਾਸੀ ਚੰਦਰਭਾਨ ਅਤੇ ਸੰਦੀਪ ਮਸੀਹ ਪੁਤਰ ਗੁਲੂ ਵਾਸੀ ਡਲਾ ਬੇਟ ਵਜੋਂ ਹੋਈ ਹੈ। ਪੁਲਿਸ ਵਲੋਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਗੁਰਦਾਸਪੁਰ ਵਿਖੇ ਪੇਸ਼ ਕਰ ਦਿਤਾ ਹੈ।

Send this to a friend