ਰੈਡ ਕਰਾਸ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦੇਵੇਗਾ

ਰੂਪਨਗਰ, 26 ਮਾਰਚ (ਲਾਡੀ ਖਾਂਬੜਾ)- ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਰੂਪਨਗਰ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬਾਡੀ ਦੀ ਇੱਕ ਮੀਟਿੰਗ ਅੱਜ ਇੱਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਰੂਪਨਗਰ ਸ੍ਰੀਮਤੀ ਗੁਰਨੀਤ ਤੇਜ ਦੀ ਪ੍ਰਧਾਨਗੀ ਵਿੱਚ ਕੀਤੀ ਗਈ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਰੈਂਡ ਕਰਾਸ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈਂਡ ਕਰਾਸ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ 10 ਰੁਪਏ ਵਿੱਚ ਰੋਟੀ ਉਪਲੱਬਧ ਕਰਵਾਈ ਜਾ ਰਹੀ ਹੈ ਅਤੇ ਇਸ ਰਸੋਈ ਤੋਂ 21 ਮਾਰਚ ਤੱਕ 94286 ਲੋੜਵੰਦ ਖਾਣਾ ਖਾ ਚੁੱਕੇ ਹਨ। ਉਨਾਂ ਇਸ ਕਾਰਜ ਲਈ ਜ਼ਿਲ੍ਹਾ ਵਾਸੀਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਸਕੂਲ ਜਾਂਦੀਆਂ ਲੋੜਵੰਦ ਲੜਕੀਆਂ ਲਈ ਸਬਸਿਡੀ ਤੇ ਪੈਡ ਮੁਹੱਈਆ ਕਰਾਉਣ ਲਈ ਪੈਡਬੈਂਕ ਦੀ ਸਥਾਪਨਾ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡਾਂ ਵਿਚ ਪੈਡ ਸੈਂਟਰੀ ਨੈਪਕਿੰਨ ਦੀ ਵਰਤੋਂ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਉਨਾਂ ਕਿਹਾ ਕਿ ਜ਼ਿਲ੍ਰਾ ਪ੍ਰਸ਼ਾਸਨ ਵਲੋਂ ਲੜਕੀਆਂ ਨੂੰ ਸਬਸਿਡੀ ਤੇ ਪੈਡ ਮੁਹਈਆ ਕਰਵਾਏ ਜਾਣਗੇ। ਮੀਟਿੰਗ ਦੌਰਾਨ ਸ਼੍ਰੀਮਤੀ ਕਰਮਜੀਤ ਕੌਰ ਨੇ ਲੋੜਵੰਦ ਔਰਤਾਂ ਲਈ ਦੋ ਸਿਲਾਈ ਮਸ਼ੀਨਾਂ ਦੇਣ ਲਈ ਵੀ ਸਹਿਮਤੀ ਜਤਾਈ। ਮੀਟਿੰਗ ਦੌਰਾਨ ਜ਼ਿਲ੍ਹਾ ਰੈਡ ਕਰਾਸ ਦੇ 55 ਲੱਖ 49 ਹਜਾਰ 5 ਸੌ ਰੁਪਏ ਦੇ ਅਨਮਾਨਿਤ ਬਜਟ ਨੂੰ ਪ੍ਰਵਾਨਗੀ ਵੀ ਦਿਤੀ ਗਈ। ਉਨ੍ਹਾਂ ਜ਼ਿਲ੍ਹਾ ਰੈਡ ਕਰਾਸ ਦੀ ਆਮਦਨ ਵਿੱਚ ਵਾਧਾ ਕਰਨ ਲਈ ਮੈਬਰਾਂ ਪਾਸੋਂ ਸੁਝਾਅ ਮੰਗੇ । ਉਨ੍ਹਾਂ ਇਹ ਵੀ ਦੱਸਿਆ ਕਿ ਪੁਰਾਣੀ ਅਨਾਜ ਮੰਡੀ ਵਿਚਲੀ ਜੇਲ ਦੀ ਪੁਰਾਣੀ ਇਮਾਰਤ ਵਾਲਾ ਸਥਾਨ ਜੋ ਕਿ ਜ਼ਿਲ੍ਹਾ ਰੈਂਡ ਕਰਾਸ ਦਾ ਹੈ ਵਿੱਚ ਵਪਾਰਕ ਦੁਕਾਨਾਂ ਦੀ ਉਸਾਰੀ ਕਰ ਕੇ ਕਿਰਾਏ ਤੇ ਦਿੱਤੀਆਂ ਜਾਣਗੀਆਂ ਜਿਸ ਨਾਲ ਜ਼ਿਲ੍ਹਾ ਰੈਂਡ ਕਰਾਸ ਨੂੰ ਬਝਵੀਂ ਆਮਦਨ ਸ਼ੁਰੂ ਹੋ ਜਾਵੇਗੀ। ਇਸ ਮੀਟਿੰਗ ਦੌਰਾਨ ਸ਼੍ਰੀ ਸੰਜੀਵ ਬੁਧੀਰਾਜਾ ਸਕਤਰ ਜ਼ਿਲ੍ਹਾ ਰੈਡ ਕਰਾਸ ਨੇ ਜਿਲਾ ਰੈਡ ਕਰਾਸ ਵਲੋਂ ਚਲਾਈਆ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਸ਼੍ਰੀ ਲਖਮੀਰ ਸਿਘ ਡਿਪਟੀ ਕਮਿਸ਼ਨਰ (ਜ), ਸ਼੍ਰੀ ਪਰਮਜੀਤ ਸਿੰਘ ਸਹਾਇਕ ਕਮਿਸ਼ਨਰ(ਸ਼ਿਕਾਇਤਾਂ), ਸ਼੍ਰੀ ਸੰਜੀਵ ਬੁਧੀਰਾਜਾ ਸਕਤਰ ਜ਼ਿਲ੍ਹਾ ਰੈਡ ਕਰਾਸ , ਡਾ: ਰੀਤਾ ਸਹਾਇਕ ਸਿਵਲ ਸਰਜਨ, ਐਡਵੋਕੇਟ ਡੀ.ਐਸ.ਦਿੳਲ ,ਸ਼੍ਰੀਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਸ਼੍ਰੀ ਸੁਰਿੰਦਰ ਪਾਲ ਸਿੰਘ ਤਹਿਸੀਲਦਾਰ ਸ਼੍ਰੀ ਆਨੰਦਪੁਰ ਸਾਹਿਬ,ਸ਼੍ਰੀਮਤੀ ਕਰਮਜੀਤ ਕੌਰ,ਸ਼੍ਰ੍ਰੀਮਤੀ ਸਕੀਨਾ ਐਰੀ, ਸ਼੍ਰੀਮਤੀ ਸੁਰਿੰਦਰ ਕੌਰ ਸੌਹਲ, ਸ਼੍ਰੀ ਗਗਨ ਸੈਣੀ, ਸ਼੍ਰੀਮਤੀ ਸੁਰਿੰਦਰ ਦਰਦੀ, ਸ਼੍ਰੀਮਤੀ ਰਾਜ ਕੌਰ, ਐਡਵੋਕੇਟ ਅਮਰਰਾਜ ਸੈਣੀ, ਸ਼੍ਰੀਮਤੀ ਜਤਿੰਦਰ ਕੌਰ, ਵੀ ਹਾਜਰ ਸਨ।

Send this to a friend