ਡੀ.ਏ.ਵੀ. ਪਬਲਿਕ ਸਕੂਲ ਸਮਾਣਾ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ

ਸਮਾਣਾ, 24 ਮਾਰਚ (ਪ੍ਰੇਮ ਵਧਵਾ)-ਡੀ.ਏ.ਵੀ.ਪਬਲਿਕ ਸਕੂਲ ਸਮਾਣਾ ਵਿਖੇ ਸੈਸ਼ਨ 2017-18 ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਬੜੇ ਉਤਸ਼ਾਹ ਨਾਲ ਘੋਸ਼ਿਤ ਕੀਤਾ ਗਿਆ।ਇਸ ਮੌਕੇ ਤੇ ਡਾ. ਅਰਵਿੰਦ ਮੋਹਨ ਸ਼ਰਮਾ (ਪ੍ਰਿੰਸੀਪਲ – ਪਬਲਿਕ ਕਾਲਜ, ਸਮਾਣਾ ਤੇ ਮੈਂਬਰ ਸਿੰਡੀਕੇਟ- ਪੰਜਾਬੀ ਯੂਨੀਵਰਸਿਟੀ) ਮੁਖ ਮਹਿਮਾਨ ਵਜੋਂ ਪਧਾਰੇ ਤੇ ਪ੍ਰੋਫੈਸਰ ਜਤਿੰਦਰ ਸਿੰਘ, (ਐਚ. ਓ. ਡੀ. ਸਰੀਰਕ ਸਿਖਿਆ), ਪ੍ਰੋ. ਹਰਬੰਸ ਸਿੰਘ ਨਾਗੀ (ਐਚ. ਓ. ਡੀ. ਕਾਮਰਸ ਵਿਭਾਗ) ਪਬਲਿਕ ਕਾਲਜ ਸਮਾਣਾ, ਸਤਿਕਾਰਯੋਗ ਮਹਿਮਾਨ ਦੇ ਰੂਪ ਵਿਚ ਹਾਜਰ ਹੋਏ ਜਮਾਤ ਐਲ.ਕੇ.ਜੀ. ਤੋਂ ਨੌਵੀਂ ਤਕ ਦੀ ਪ੍ਰੀਖਿਆ ਦਾ ਨਤੀਜਾ 100% ਰਿਹਾ ਜਿਸ ਵਿਚ ਸਭ ਬਚਿਆਂ ਨੇ ਆਪਣੀ ਚੰਗੀ ਕਾਰਗੁਜਾਰੀ ਦੇ ਕੇ ਅਧਿਆਪਕਾਂ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਸਕੂਲ ਵਿਚ ਸਾਰੇ ਬਚੇ ਆਪਣਾ ਨਤੀਜਾ ਸੁਣਨ ਲਈ ਬੜੇ ਉਤਸ਼ਾਹਿਤ ਦਿਖਾਈ ਦੇ ਰਹੇ ਸਨ ਨਤੀਜਾ ਸਮੂਹਿਕ ਰੂਪ ਵਿਚ ਘੋਸ਼ਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਡਾ. ਮੋਹਨ ਲਾਲ ਸ਼ਰਮਾ ਜੀ ਦੁਆਰਾ ਹੋਣਹਾਰ ਬਚਿਆਂ ਦੀ ਹੌਸਲਾ ਅਫ਼ਜਾਈ ਲਈ ਸਿਖਿਅਕ ਅਤੇ ਸਹਿ ਸਿਖਿਅਕ ਖੇਤਰ ਵਿਚ ਅਵਲ ਆਉਣ ਲਈ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ 100%ਹਾਜ਼ਰੀ, ਅੰਗਰੇਜੀ ਬੋਲਣ ਵਿਚ ਚੰਗੀ ਮੁਹਾਰਤ ਲਈ ,ਸਟੂਡੈਂਟਸ ਕਾਊਂਸਲ ਅਤੇ ਵਖ-ਵਖ ਵਿਸ਼ਿਆਂ ਨਾਲ ਸੰਬੰਧਿਤ ਓਲੰਪੀਅਡ ਦੇ ਜੇਤੂ ਬਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਜੀ ਨੇ ਸਭ ਬਚਿਆਂ ਨੂੰ ਚੰਗੀ ਕਾਰਗੁਜਾਰੀ ਲਈ ਸ਼ਾਬਾਸ਼ੀ ਦਿਤੀ ਤੇ ਕਿਹਾ ਕਿ ਡੀ.ਏ.ਵੀ. ਸਕੂਲ ਸਮਾਣਾ ਦੇ ਵਿਦਿਆਰਥੀ ਆਪਣੀ ਉਤਮ ਕਾਰਗੁਜਾਰੀ ਸਦਕਾ ਇਲਾਕੇ ਭਰ ਵਿਚ ਵਖਰੀ ਪਹਿਚਾਣ ਰਖਦੇ ਹਨ ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਅਧਿਆਪਕਾਂ ਅਤੇ ਮਾਪਿਆਂ ਨੂੰ ਬਚਿਆਂ ਦੀ ਸਫ਼ਲਤਾ ਪ੍ਰਾਪਤੀ ਲਈ ਵਧਾਈ ਦਿਤੀ