ਭਾਈ ਰੂਪਾ, 24 ਮਾਰਚ (ਭੂਸ਼ਣ ਸਿਧਾਣਾ, ਜੱਜਵੀਰ ਜਲਾਲ)-ਨਸੇ ਤੇ ਮੱਕੜ ਜਾਲ ਵਿੱਚ ਫਸੇ ਪੰਜਾਬ ਦੇ ਨੋਜਵਾਨਾ ਨੂੰ ਨਸ਼ੇ ਤੋ ਨਿਜਾਤ ਦਿਵਾਉਣ ਦੇ ਮੰਤਵ ਲਈ ਸਹੀਦ ਸ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਕੈਪਟਨ ਸਰਕਾਰ ਵੱਲੋ ਸੂਬੇ ਨੂੰ ਨਸ਼ਾਂ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਸਬ ਡਵੀਜਨਲ ਪੱਧਰੀ ਸਮਾਗਮ ਪਿੰਡ ਜਲਾਲ (ਸਿੱਧੂ ਪੈਲਿਸ) ਵਿੱਖੇ ਨਸਾ ਰੋੰਕੂ ਸੰਹੁ ਚੁੱਕ ਸਮਾਗਮ ਸ੍ਰੀ ਸੁਭਾਸ ਚੰਦਰ ਖੱਟਕ ਐਸ,ਡੀ,ਐਮ ਫੂਲ ਦੀ ਅਗਵਾਈ ਹੇਠ ਅਯੋਜਿਤ ਕੀਤਾ ਗਿਆ ।ਜਦਕਿ ਜਸਵਿੰਦਰ ਸਿੰਘ ਚਾਹਲ ਡੀ,ਐਸ,ਪੀ ਫੂਲ, ਪ੍ਰਨੀਤ ਬਾਂਸਲ ਨਾਇਬ ਤਹਿਸੀਲਦਾਰ ਫੂਲ/ ਭਗਤਾ ,ਸੁਖਦੇਵ ਸਿੰਘ ਕਾਰਜ ਸਾਧਕ ਅਫਸਰ ਭਗਤਾ ,ਸੁਮੀਤਾਂ ਮਿੱਤਲ ਸੀ,ਡੀ,ਪੀ,ਂਓ, ਭਗਤਾ, ਗੁਰਪਿਆਰ ਸਿੰਘ ,ਐਸ,ਐਚ,ਓ ਭਗਤਾ ,ਡਾਕਟਰ ਅਮਰੀਕ ਸਿੰਘ ਸੀਨੀਅਰ ਮੈਡੀਕਲ ਅਫਸਂਰ ਰਾਮਪੁਰਾ ਫੂਲ ,ਵਿਸੇਸ ਤੋਰ ਤੇ ਹਾਜਰ ਸਨ ।ਇਸ ਸਮਾਗਮ ਦੋਰਾਨ ਸਹੀਦ-ਏ ਆਜਮ ਸ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਖੇ ਕਰਵਾਏ ਗਏ ਸਮਾਗਮ ਤੋ ਸਿੱਧੇ ਪ੍ਰਸਾਰਨ ਰਾਹੀ ਸਮਾਗਮ ਵਿੱਚ ਹਾਜਰ ਅਫਸਰਾਂ, ਮੁਲਾਜਮਾ, ਨਸ਼ਾਂ ਰੋਕੂ ਵਲੰਟੀਅਰਾਂ ਸਮੇਤ ਹਾਜਰ ਲੋਕਾਂ ਨੂੰ ਨਸ਼ੇ ਦੇ ਖਾਤਮੇ ਲਈ ਸੰਹੁ ਚੁਕਾਈ ਗਈ ।ਸੁਭਾਸ ਚੰਦਰ ਖੱਟਕ ਐਸ,ਡੀ,ਐਮ ਫੂਲ ਨੇ ਨੋਜਵਾਨਾ ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ।ਇਸ ਮੋੰਕੇ ਇੰਸਪੈਕਟਰ ਬਲਵੀਰ ਸਿੰਘ ਸੰਧੁ ਕਲਾਂ,ਸਬ ਇੰਸਪੈਕਟਰ ਗੁਰਮੇਲ ਸਿੰਘ, ਕਾਨੂੰਗੋ ਭੀਮ ਸੈਨ, ਮੈਗਲ ਸਿੰਘ ਗੁਰੂ ਰੀਡਰ ਨਾਇਬ ਤਹਿਸੀਲਦਾਰ ਭਗਤਾ,ਨਰੇਸ ਕੁਮਾਰ ਰੀਡਰ ਤਹਿਸੀਲਦਾਰ ਫੂਲ ,ਕਾਲਾ ਜਲਾਲ, ਰਣਜੀਤ ਸਰਮਾਂ, ਪਰਮਿੰਦਰ ਸਾਬਕਾ ਪੰਚ, ਸੁਖਮੰਦਰ ਸਿੰਘ ਸਾਬਕਾ ਪੰਚ, ਪਰਮਜੀਤ ਬਿਦਰ ਸਿੰਘ ਭਗਤਾ, ਬਲਾਕ ਪ੍ਰਧਾਨ ਰਾਜਵੰਤ ਸਿੰਘ ਭਗਤਾ, ਕੋੰਸਲਰ ਅਜੈਬ ਭਗਤਾ, ਹਰਿੰਦਰ ਬਰਾੜ ,ਤੀਰਥ ਸਿੱਧੂ ਭਾਈ. ਰੂਪਾ,ਗੁਰਚਰਨ ਧਾਲੀਵਾਲ, ਸੁਖਦੇਵ ਸਿੰਘ ਆਦਿ ਅਤੇ ,ਬਲਾਕ ਫੂਲ ,ਰਾਮਪੁਰਾ, ਭਗਤਾ ਦੀਆ ਪੰਚਾਇਤਾਂ ਤੇ ਸਮਾਜ ਸੇਵੀ ਸੰਸਥਾ ਹਾਜਰ ਸਨ।