ਸ਼ਹੀਦ-ਏ-ਆਜ਼ਮ ਨੂੰ ਸਮਰਪਿਤ ਸਾਲਾਨਾ ਸਮਾਗਮ ਅਮਿੱਟ ਪੈੜਾਂ ਛੱਡ ਗਿਆ

ਬਾਘਾਪੁਰਾਣਾ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ 33ਵਾਂ ਸਲਾਨਾ ਸਮਾਗਮ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਮਰਪਿਤ ਕਰਵਾਇਆ ਗਿਆ, ਜਿਸ ਵਿੱਚ ਸ. ਕੁਸ਼ਲਦੀਪ ਸਿੰਘ ਢਿੱਲੋਂ (ਹਲਕਾ ਵਿਧਾਇਕ ਫਰੀਦਕੋਟ), ਮੈਡਮ ਅਮਨਜੋਤ ਕੌਰ ਢਿੱਲੋਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੀਵ ਪਰਾਸ਼ਰ ਆਈ. ਏ. ਐੱਸ. (ਮਾਣਯੋਗ ਡਿਪਟੀ ਕਮਿਸ਼ਨਰ, ਫਰੀਦਕੋਟ) ਅਤੇ ਮੈਡਮ ਦੀਪਤੀ ਪਰਾਸ਼ਰ (ਚੇਅਰਪਰਸਨ, ਹਸਪਤਾਲ ਵੈੱਲਫੇਅਰ ਸੈਕਸ਼ਨ ਰੈੱਡ ਕਰਾਸ ਸੋਸਾਇਟੀ, ਫਰੀਦਕੋਟ) ਦੁਆਰਾ ਕੀਤੀ ਗਈ। ਇਸ ਤੋਂ ਇਲਾਵਾ ਮੈਡਮ ਬਲਜੀਤ ਕੌਰ (ਡੀ. ਈ. ਓ.,ਸੀ. ਈ.ਓ.) ਫਰੀਦਕੋਟ, ਸ. ਜਗਜੀਤ ਸਿੰਘ ਚਹਿਲ (ਸਹਾਇਕ ਡਾਇ. ਯੁਵਕ ਸੇਵਾਵਾਂ, ਫਰੀਦਕੋਟ), ਸ੍ਰੀ ਸੁਦਰਸ਼ਨ ਮੈਣੀ (ਐਕਟਰ/ ਡਾਇਕੈਟਰ), ਐਡਵੋਕੇਟ ਵੀਰੇਂਦਰਪਾਲ ਸਿੰਘ, ਪ੍ਰੋ. ਦਲਬੀਰ ਸਿੰਘ, ਐੱਸ. ਪੀ. ਜੈ. ਐੱਸ. ਰੰਧਾਵਾ (ਰਿਟਾ.), ਮੈਡਮ ਕਮਲਾ ਬਹਿਲ (ਰਿਟਾ. ਪੀ. ਈ. ਐੱਸ.-1) ਅਤੇਐਡਵੋਕੇਟ ਰਾਜ ਕੁਮਾਰ ਗੁਪਤਾ, ਸ੍ਰੀ ਜਸਬੀਰ ਜੱਸੀ (ਜਿਲ੍ਹਾਂ ਗਾਈਡੈਸ ਅਤੇ ਕੌਂਸਲਰ, ਫਰੀਦਕੋਟ) ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸੰਸਥਾ ਦੀ ਸਾਲਾਨਾ ਮੈਗਜ਼ੀਨ ਰਿਸ਼ਮਾਂ ਦੀ ਘੁੰਡ ਚੁਕਾਈ ਦੇ ਨਾਲ-ਨਾਲ ਸਲਾਨਾ ਰਿਪੋਰਟ ਕੋਆਰਡੀਨੇਟਰ ਮਿਨਾਕਸ਼ੀ ਸਿੰਗਲਾ ਦੁਆਰਾ ਪੇਸ਼ ਕੀਤੀ ਗਈ।ਵਿਦਿਆਰਥੀਆਂ ਨੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਦਿਆਂ ਲੋਕ ਗੀਤ, ਸਮੂਹ-ਗਾਣ, ਸਮੂਹ-ਨਾਚ, ਕੋਰਿਓਗਰਾਫੀ, ਸਪੋਰਟਸ ਸ਼ੋਅ, ਲੋਕ ਨਾਚ ਮਲਵਈ ਗਿੱਧਾ, ਭੰਗੜਾ ਅਤੇ ਲੁੱਡੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੂਬ ਰੰਗ ਬੰਨ੍ਹਿਆ। ਮੁੱਖ ਮਹਿਮਾਨ ਸ. ਕੁਸ਼ਲਦੀਪ ਸਿੰਘ ਢਿੱਲੋਂ ਨੇ ਇਸ ਮੌਕੇ ਡਾ. ਐੱਸ. ਐੱਸ. ਬਰਾੜ (ਪਿੰਸੀਪਲ/ ਡਾਇਰੈਟਰ) ਸਮੂਹ ਸਟਾਫ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਸ ਸ਼ੁੱਭ ਦਿਹਾੜੇ ਦੀ ਚੋਣ ਕਰਕੇ ਅਤੇ ਸਲਾਨਾ ਸਮਾਗਮ ਕੌਮ ਦੇ ਸ਼ਹੀਦਾਂ ਨੂੰ ਸਮਰਪਿਤ ਕਰਨਾ ਬੇਹੱਦ ਸ਼ਲਾਘਾਯੋਗ ਕਦਮ ਹੈ। ਸ੍ਰੀ ਰਾਜੀਵ ਪਰਾਸ਼ਰ (ਡਿਪਟੀ ਕਮਿਸ਼ਨਰ, ਫਰੀਦਕੋਟ) ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸੰਸਥਾ ਵੱਲੋਂ ਵਿਦਿਆਰਥੀਆਂ ਦੇ ਸ਼ਖਸੀਅਤ ਨਿਰਮਾਣ ਅਤੇ ਨਿਖਾਰ ਲਈ ਐੱਨ. ਸੀ. ਸੀ. ਵਰਗੇ ਸਾਧਨ ਰਾਹੀਂ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਦਿਆਰਥੀ ਵਰਗ ਨੂੰ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਮੁਹੱਈਆ ਕਰਾਉਣ ਦੇ ਇਵਜ਼ ਵਿੱਚ ਸੰਸਥਾ ਵਧਾਈ ਦੀ ਪਾਤਰ ਹੈ। ਪ੍ਰੈੱਸ ਤੋਂ ਜਸਵੰਤ ਸਿੰਘ ਪੁਰਬਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਗੁਰਮੀਤ ਸਿੰਘ, ਰੋਮੀ ਕਪੂਰ, ਚਰਨਜੀਤ ਸਿੰਘ ਗੋਦਾਰਾ, ਬਲਕਰਨ ਨੰਗਲ, ਭੁਪਿੰਦਰ ਸਿੰਘ ਵੀ ਉਚੇਚੇ ਤੌਰ ’ਤੇ ਪਹੁੰਚੇ। ਮੰਚ ਸੰਚਾਲਨ ਦੀ ਭੂਮਿਕਾ ਕੋਆ.ਵੀਰਪਾਲ ਕੌਰ ਸੇਖੋਂ, ਪੂਜਾ ਪਲਤਾ, ਕੁਮੁਦ ਗਰਗ, ਲੈਕਚਰਾਰ ਸਤਵੀਰ ਕੌਰ, ਰਮਨਦੀਪ ਕੌਰ , ਮੈਡਮ ਗੀਤਾ ਬਜਾਜ ਅਤੇ ਵਿਦਿਆਥੀਆਂ ਵਿੱਚੋਂ ਅਮਨਦੀਪ, ਪ੍ਰਨੀਤ ਵੜੈਚ, ਆਭਾ, ਮਨਜੋਤ ਸੰਘਾ ਅਤੇ ਕਰਮਵੀਰ ਕੌਰ ਵੱਲੋਂ ਬਾਖੂਬੀ ਨਿਭਾਈ ਗਈ।