ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਅਜ

ਮੂਣਕ, 24 ਮਾਰਚ (ਕੁਲਵੰਤ ਸਿੰਘ ਦੇਹਲਾ)-ਸ੍ਰੀ ਸਾਲਾਸਰ ਸੇਵਾ ਦਲ ਮੂਣਕ ਵਲੋਂ ਸ੍ਰੀ ਬਾਲਾ ਜੀ ਦਾ ਵਿਸ਼ਾਲ ਜਾਗਰਣ ਅਜ ਰਾਮਲੀਲਾ ਗਰਾਊਂਡ ਵਿਖੇ ਕਰਵਾਇਆ ਜਾਵੇਗਾ ਇਸ ਵਾਰੇ ਜਾਣਕਾਰੀ ਦਿੰਦਿਆਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਮ ਸੈਨ ਗਰਗ, ਅਕੁੰਰ ਸਿੰਗਲਾ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸਾਲਾਸਰ ਸੇਵਾ ਦਲ ਵਲੋਂ ਇਕ ਵਿਸ਼ਾਲ ਜਾਗਰਣ ਅਜ ਕਰਵਾਇਆ ਜਾ ਰਿਹਾ ਹੈ ਜਿਸ ਦੋਰਾਨ ਪ੍ਰਸਿਧ ਗਾਇਕ ਸੋਨੂ ਲਖਾ ਦਿਲੀ ਵਾਲੇ ਬੇਬੀ ਬਬੀਤਾ ਬੁਢਲਾਡੇ ਵਾਲੇ ਸ੍ਰੀ ਬਾਲਾ ਜੀ ਦੇ ਭਜਨਾਂ ਦਾ ਗੁਣਗਾਨ ਕਰਨਗੇ ਮੁਖ ਮਹਿਮਾਨ ਵਜੋਂ ਐਸ ਡੀ ਐਮ ਸ੍ਰ ਬਿਕਰਮਜੀਤ ਸਿੰਘ ਸ਼ੇਰਗਿਲ, ਡੀ ਐਸ ਪੀ ਐਜਪਾਲ ਸਿੰਘ ਅਤੇ ਐਸ ਐਚ ਓ ਰਮਨਦੀਪ ਸਿੰਘ ਸ਼ਿਰਕਤ ਕਰਨਗੇ ਜਾਗਰਣ ਵਿਚ ਸੁਰਿੰਦਰ ਸਿੰਘ ਮੇਹਰੀਆ ਮਹਤ ਡਾਂਗਰਾਂ ਧਾਮ, ਲਾਲਾ ਲਾਜਪਤ ਅਤੇ ਭੀਮ ਸੈਨ ਗਰਗ ਜੋਉਤੀ ਪੂਜਾ ਅਰਚਨਾ ਕਰਨਗੇ