ਖਹਿਰਾ ਨੇ ਮਨਪ੍ਰੀਤ ਬਾਦਲ ਦੇ ਬਜਟ ਨੂੰ ਕਾਗ਼ਜ਼ੀ ਕਰਾਰ ਦਿਤਾ

ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਸ. ਸੁਖਪਾਲ ਸਿੰਘ ਖਹਿਰਾ ਨੇ ਵਿਤ ਮੰਤਰੀ ਮਨਪ੍ਰੀਤ ਬਾਦਲ ਵਲੋਂ ਪੇਸ਼ ਕੀਤੇ ਬਜਟ ਨੂੰ ਕਾਗਜ਼ੀ ਕਰਾਰ ਦਿਤਾ ਹੈ। ਸ. ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ 4,200 ਕਰੋੜ ਮੁਆਫ਼ ਕਰਨ ਦਾ ਐਲਾਨ ਕਰ ਦਿਤਾ ਹੈ, ਪਰ ਇਹ ਸਿਰਫ਼ ਐਲਾਨ ਹੀ ਰਹਿ ਜਾਵੇਗਾ। ਖਹਿਰਾ ਨੇ ਪਿਛਲੇ ਬਜਟ ‘ਚ ਸਰਕਾਰ ਨੇ ਕਿਸਾਨਾਂ ਦੀ ਆਤਮ ਹਤਿਆ ਰੋਕਣ ਲਈ 1,500 ਕਰੋੜ ਦਾ ਬਜਟ ਰਖਿਆ ਸੀ, ਪਰ ਉਸ ਵਿਚੋਂ ਸਿਰਫ 300 ਕਰੋੜ ਖ਼ਰਚਿਆ ਗਿਆ ਹੈ।

Send this to a friend