ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ

ਤਲਵੰਡੀ ਸਾਬੋ, 23 ਮਾਰਚ (ਰਾਮ ਰੇਸ਼ਮ ਨਥੇਹਾ)- ਸ਼ਹੀਦ ਏ ਆਜਮ ਸ੍ਰ.ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਅਜ ਪੰਜਾਬ ਸਰਕਾਰ ਨੇ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ।ਜਿਥੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਟਕੜ ਕਲਾਂ ਵਿਚ ਸਰਕਾਰੀ ਅਧਿਕਾਰੀਆਂ ਨੂੰ ਨਸ਼ੇ ਵਿਰੁਧ ਲੜਨ ਦੀ ਸਹੁੰ ਚੁਕਾਈ ਉਥੇ ਸਬ ਡਵੀਜਨਲ ਪਧਰੀ ਸਮਾਗਮ ਸਥਾਨਕ ਕਮਿਊਨਿਟੀ ਸੈਂਟਰ ਵਿਚ ਐਸ.ਡੀ.ਐਮ ਤਲਵੰਡੀ ਸਾਬੋ ਬਰਿੰਦਰ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਉਕਤ ਸਮਾਗਮ ਵਿਚ ਡੀ.ਐਸ.ਪੀ ਤਲਵੰਡੀ ਸਾਬੋ ਸ੍ਰ.ਬਰਿੰਦਰ ਸਿੰਘ ਗਿਲ,ਤਹਿਸੀਲਦਾਰ ਓਮ ਪ੍ਰਕਾਸ਼,ਥਾਣਾ ਮੁਖੀ ਸੁਨੀਲ ਕੁਮਾਰ,ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ, ਐਸ.ਐਮ.ਓ ਅਸ਼ਵਨੀ ਕੁਮਾਰ ਤੋਂ ਇਲਾਵਾ ਵਖ ਵਖ ਮਹਿਕਮਿਆਂ ਦੇ ਮੁਲਾਜਮ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਵਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਪੁਜੇ ਦਿਖਾਈ ਦਿਤੇ।ਸਮਾਗਮ ਵਿਚ ਮੁਖ ਮੰਤਰੀ ਦੇ ਖਟਕੜ ਕਲਾਂ ਸਮਾਗਮ ਦੇ ਲਾਈਵ ਟੈਲੀਕਾਸਟ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਦੁਪਹਿਰ 12 ਵਜੇ ਜਿਉਂ ਹੀ ਮੁਖ ਮੰਤਰੀ ਨੇ ਨਸ਼ਿਆਂ ਵਿਰੁਧ ਸਹੁੰ ਚੁਕਾਉਣ ਦਾ ਆਰੰਭ ਕੀਤਾ ਤਾਂ ਕਮਿਊਨਿਟੀ ਸੈਂਟਰ ਵਿਚ ਮੌਜੂਦ ਮੁਲਾਜਮਾਂ,ਸਮਾਜ ਸੇਵੀਆਂ ਨੂੰ ਵੀ ਨਸ਼ਿਆਂ ਵਿਰੁਧ ਲੜਨ ਅਤੇ ਨਸ਼ੇ ਨਾ ਕਰਨ ਦੀ ਸਹੁੰ ਐਸ.ਡੀ.ਐਮ ਨੇ ਚੁਕਾਈ।ਇਸ ਮੌਕੇ ਪੁਲਿਸ ਸਾਂਝ ਕੇਂਦਰ ਰਾਮਾਂ ਮੰਡੀ ਵਲੋਂ ਲਾਏ ਕੈਂਪ ਵਿਚ ਨਸ਼ਿਆਂ ਵਿਰੁਧ ਵਾਲੰਟੀਅਰ ਦੇ ਤੌਰ ਤੇ ਲੜਨ ਦੇ ਚਾਹਵਾਨ ਵਿਅਕਤੀਆਂ ਦੇ ਫਾਰਮ ਵੀ ਭਰੇ ਗਏ।ਸਮਾਗਮ ਨੂੰ ਸੰਬੋਧਨ ਦੌਰਾਨ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਰੁਪਿੰਦਰ ਸਿੰਘ ਇੰਸਪੈਕਟਰ ਤੇ ਮਾਲਵਾ ਮਿਸ਼ਨ ਦੇ ਹਰਜਿੰਦਰ ਲੇਲੇਵਾਲਾ ਤੋਂ ਇਲਾਵਾ ਵਖ ਵਖ ਬੁਲਾਰਿਆਂ ਨੇ ਨਸ਼ਿਆਂ ਦੇ ਸਰੀਰ ਤੇ ਪੈਣ ਵਾਲੇ ਸਰੀਰਕ ਤੇ ਮਾਨਸਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ।ਇਸ ਮੌਕੇ ਮਹਿਕਮਿਆਂ ਦੇ ਅਧਿਕਾਰੀਆਂ ਤੋਂ ਇਲਾਵਾ ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ ਤਲਵੰਡੀ, ਬੇਅੰਤ ਸਿੰਘ ਬੰਗੀ ਪ੍ਰਧਾਨ ਰਾਮਾਂ, ਸਹਾਰਾ ਕਲਬ ਸਕਤਰ ਬਰਿੰਦਰਪਾਲ ਮਹੇਸ਼ਵਰੀ, ਗੁਰਤੇਜ ਕਣਕਵਾਲ ਪ੍ਰਧਾਨ ਟਰਕ ਯੂਨੀਅਨ ਰਾਮਾਂ, ਦਿਲਪ੍ਰੀਤ ਜਗਾ ਰਾਮ ਤੀਰਥ ਤੇ ਜਸਕਰਨ ਗੁਰੂਸਰ ਦੋਵੇਂ ਮੈਂਬਰ ਟਰਕ ਯੂਨੀਅਨ ਤਲਵੰਡੀ,ਰਾਜਿੰਦਰ ਸਿੰਘ ਕਾਕਾ ਬੰਗੀ, ਅਜੀਜ ਖਾਂ, ਹਰਬੰਸ ਸਿੰਘ, ਮੰਗੂ ਸਿੰਘ, ਬਲਕਰਨ ਸਿੰਘ ਸਾਰੇ ਕੌਂਸਲਰ, ਸਰਬਜੀਤ ਢਿਲੋਂ ਤੇ ਮੁਨੀਸ਼ ਮਿਤਲ ਦੋਵੇਂ ਕੌਂਸਲਰ ਰਾਮਾਂ,ਕਾਂਗਰਸੀ ਆਗੂ ਦਰਸ਼ਨ ਸੰਧੂ ਮਾਨਵਾਲਾ,ਰਾਜਵਿੰਦਰ ਤਿਉਣਾ,ਦਵਿੰਦਰ ਸੂਬਾ,ਤਰਸੇਮ ਸੇਮੀ,ਮਨਜੀਤ ਲਾਲੇਆਣਾ,ਕੁਲਵੰਤ ਕਲਾਲਵਾਲਾ,ਜੀਵਨ ਜੋਤ ਨਸ਼ਾ ਮੁਕਤੀ ਕੇਂਦਰ ਵਲੋਂ ਗੁਰਮੀਤ ਵੜੈਚ,ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਵਲੋਂ ਡਾ.ਗੁਰਮੇਲ ਸਿੰਘ ਘਈ ਆਦਿ ਹਾਜ਼ਰ ਸਨ।

Send this to a friend