ਨਵੀਂ ਦਿੱਲੀ, 23 ਮਾਰਚ (ਪੀ.ਟੀ.)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਡਾਟਾ ਚੋਰੀ ਦੇ ਮੁੱਦੇ ’ਤੇ ਭਾਜਪਾ ’ਤੇ ਸ਼ੁਕਰਵਾਰ ਨੂੰ ਫਿਰ ਹਮਲਾ ਬੋਲਦੇ ਹੋਏ ਕਿਹਾ ਕਿ ਸਤਾਧਾਰੀ ਦਲ ਕੈਬਨਿਟ ਮੰਤਰੀ ਰਾਹੀਂ ਝੂਠ ਬੁਲਵਾ ਰਹੀ ਹੈ ਅਤੇ ਇਹ ਫਰਜ਼ੀ ਖਬਰ ਚਲਵਾ ਰਹੀ ਹੈ ਕਿ ਕਾਂਗਰਸ ਨੇ ਕੈਂਬ੍ਰਿਜ ਐਨੇਲਿਟਿਕਾ ਨਾਲ ਕੰਮ ਕੀਤਾ ਸੀ। ਉਨ੍ਹਾਂ ਨੇ ਸ਼ੁਕਰਵਾਰ ਨੂੰ ਟਵੀਟ ਕਰ ਕੇ ਕਿਹਾ,‘‘ਭਾਜਪਾ ਦੇ ਝੂਠ ਦਾ ਕਾਰਖਾਨਾ ਜਾਰੀ ਹੈ। ਪਤਰਕਾਰਾਂ ਵਲੋਂ ਇਹ ਵਡੀ ਖਬਰ ਬਰੇਕ ਕੀਤਾ ਜਾਣਾ ਲਗਭਗ ਤੈਅ ਹੈ ਕਿ ਕਿਵੇਂ 2012 ‘ਚ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਲਈ ਭੁਗਤਾਨ ਕੀਤਾ ਗਿਆ।