ਕੈਪਟਨ ਅਮਰਿੰਦਰ ਨਾਲ ਚੰਡੀਗੜ੍ਹ ’ਚ ਕੀਤੀ ਮੁਲਾਕਾਤ
ਫਗਵਾੜਾ, 23 ਮਾਰਚ (ਅਸ਼ੋਕ ਸ਼ਰਮਾ, ਪਰਵਿੰਦਰ ਜੀਤ ਸਿੰਘ)- ‘ਗਾਉਂਦਾ ਪੰਜਾਬ ਰੇਡੀਓ’ ਅਤੇ ‘ਬੀ.ਬੀ.ਸੀ. ਟੋਰੰਟੋ ਟੈਲੀਵਿਜ਼ਨ’ ਦੇ ਮੈਨੇਜਿੰਗ ਡਾਇਰੈਕਟਰ ਜੋਗਿੰਦਰ ਬਾਸੀ ਨੇ ਚੰਡੀਗੜ੍ਹ ਵਿਖੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਅੱਜ ਇੱਥੇ ਗਲਬਾਤ ਦੌਰਾਨ ਸ੍ਰੀ ਜੋਗਿੰਦਰ ਬਾਸੀ ਨੇ ਦਸਿਆ ਕਿ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦੀ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ। ਇਸ ਦੌਰਾਨ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਸ੍ਰੀ ਦੁਰਗਿਆਨਾ ਮੰਦਰ ਸਮੇਤ ਵਖ ਵਖ ਧਰਮਾਂ ਨਾਲ ਸਬੰਧਤ ਹੋਰਨਾਂ ਪ੍ਰਮੁਖ ਧਾਰਮਿਕ ਅਸਥਾਨਾ ਵਿਖੇ ਚਲ ਰਹੇ ਲੰਗਰਾਂ ਦੀ ਰਸਦ ਤੇ ਆਪਣੇ ਹਿਸੇ ਦਾ ਜੀ.ਐਸ.ਟੀ. ਮਾਫ ਕਰਨ ਦੇ ਮੁਖਮੰਤਰੀ ਅਤੇ ਉਹਨਾਂ ਦੀ ਕੈਬਿਨੇਟ ਵਲੋਂ ਲ ੇ ਗ ੇ ਫੈਸਲੇ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਅਤੇ ਅਪੀਲ ਕੀਤੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਕੈਨੇਡਾ ਭੇਜਣ ਦੇ ਨਾਮ ਤੇ ਠਗੀ ਕਰ ਰਹੇ ਫਰਜੀ ਟਰੈਵਲ ਏੇਜੰਟਾਂ ਨੂੰ ਨਥ ਪਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ। ਸ੍ਰੀ ਬਾਸੀ ਨੇ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿਤਾ ਹੈ ਕਿ ਉਹ ਇਸ ਦਿਸ਼ਾ ਵਿਚ ਜਲਦੀ ਹੀ ਜਰੂਰੀ ਕਦਮ ਚੁਕਣਗੇ। ਇਸ ਮੌਕੇ ਜੋਗਿੰਦਰ ਸਿੰਘ ਬਾਸੀ ਨੇ ਸਮੂਹ ਪੰਜਾਬੀ ਨੌੋਜਵਾਨਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਏਜੰਟ ਦੇ ਝਾਂਸੇ ਵਿਚ ਆ ਕੇ ਆਪਣੇ ਬਚਿਆਂ ਦਾ ਭਵਿਖ ਅਤੇ ਪੈਸੇ ਬਰਬਾਇਨਾ ਕਰਨ। ਜੇਕਰ ਕੈਨੇਡਾ ਵਿਚ ਵਸਣ ਜਾਂ ਪੜ੍ਹਨ ਲਈ ਜਾਣਾ ਹੈ ਤਾਂ ਅੰਬੇਸੀ ਦੀ ਵੈਬਸਾਈਟ ਤੋਂ ਸਹੀ ਜਾਣਕਾਰੀ ਪ੍ਰਾਪਤ ਕਰਕੇ ਕਾਨੂੰਨੀ ਤਰੀਕੇ ਨਾਲ ਹੀ ਅਪਲਾਈ ਕਰਨ।