ਅਦਾਲਤ ਵੱਲੋਂ ਕਮਿਸ਼ਨ ਨੂੰ ਮਾਮਲੇ ਦੀ ਮੁੜ ਸੁਣਵਾਈ ਦੇ ਆਦੇਸ਼
ਨਵੀਂ ਦਿੱਲੀ, 23 ਮਾਰਚ- ਦਿੱਲੀ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿਲੀ ਹਾਈ ਕੋਰਟ ਤੋਂ ਵਡੀ ਰਾਹਤ ਮਿਲੀ ਹੈ।ਉਚ ਅਦਾਲਤ ਨੇ ਲਾਭ ਦੇ ਅਹੁਦੇ ਮਾਮਲੇ ‘ਚ ਅਯੋਗ ਠਹਿਰਾਏ ਗਏ ‘ਆਪ‘ ਦੇ 20 ਵਿਧਾਇਕਾਂ ਦੀ ਮੈਂਬਰੀ ਬਹਾਲ ਕਰ ਦਿਤੀ ਹੈ।ਚੋਣ ਕਮਿਸ਼ਨ ਦੀ ਸਿਫਾਰਿਸ਼ ਨੂੰ ਖਾਰਜ ਕਰਦੇ ਹੋਏ ਦਿਲੀ ਹਾਈ ਕੋਰਟ ਨੇ ਨਿਰਦੇਸ਼ ਦਿਤਾ ਕਿ ਵਿਧਾਇਕਾਂ ਦੀ ਪਟੀਸ਼ਨ ‘ਤੇ ਦੁਬਾਰਾ ਸੁਣਵਾਈ ਹੋਵੇ।
ਦਿਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਫੈਸਲੇ ਦਾ ਸਵਾਗਤ ਕਰਦੇ ਹੋਏ ਟਵੀਟ ਕੀਤਾ, ਸਚ ਦੀ ਜਿਤ ਹੋਈ।ਕੇਜਰੀਵਾਲ ਨੇ ਅਗੇ ਲਿਖਿਆ,‘‘ਦਿਲੀ ਦੇ ਲੋਕਾਂ ਵੱਲੋਂ ਚੁਣੇ ਗਏ ਪ੍ਰਤੀਨਿਧੀਆਂ ਨੂੰ ਗਲਤ ਤਰੀਕੇ ਨਾਲ ਬਰਖ਼ਾਸਤ ਕੀਤਾ ਗਿਆ ਸੀ। ਹਾਈ ਕੋਰਟ ਨੇ ਦਿਲੀ ਦੇ ਲੋਕਾਂ ਨੂੰ ਨਿਆਂ ਦਿਤਾ। ਦਿਲੀ ਦੇ ਲੋਕਾਂ ਦੀ ਵਡੀ ਜਿਤ। ਦਿਲੀ ਦੇ ਲੋਕਾਂ ਨੂੰ ਵਧਾਈ।’’ ਦੂਜੇ ਪਾਸੇ ‘ਆਪ‘ ਨੇਤਾ ਅਲਕਾ ਲਾਂਬਾ ਨੇ ਭਾਜਪਾ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕੋਰਟ ਦੇ ਫੈਸਲੇ ਤੋਂ ਬਾਅਦ ਸਾਰੇ 20 ਵਿਧਾਇਕ ਅਹੁਦੇ ’ਤੇ ਬਣੇ ਰਹਿਣਗੇ, ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ ਹੈ, ਜੋ ਸਰਕਾਰ ਸੁਟਣ ਦੀ ਕੋਸ਼ਿਸ਼ ਕਰ ਰਹੇ ਸਨ।ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰਤਾ ਰਦ ਹੋਣ ਦੇ ਮਾਮਲੇ ‘ਚ ਦਿਲੀ ਹਾਈ ਕੋਰਟ ਦੇ 2 ਜਜਾਂ ਦੀ ਬੈਂਚ ਨੇ ਇਹ ਵਡਾ ਫੈਸਲਾ ਸੁਣਾਇਆ ਹੈ।ਕੋਰਟ ’ਚ 15 ਤੋਂ ਵਧ ਸਾਬਕਾ ਵਿਧਾਇਕ ਵੀ ਮੌਜੂਦ ਸਨ। ਫੈਸਲਾ ਆਉਂਦੇ ਹੀ ‘ਆਪ’ ’ਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਜਸ਼ਨ ਮਨਾਇਆ ਜਾਣ ਲੱਗਾ।ਸੜਕ ’ਤੇ ਲੋਕਾਂ ਨੇ ਇਕ-ਦੂਜੇ ਨੂੰ ਵਧਾਈ ਦਿਤੀ ਅਤੇ ਮਠਿਆਈ ਵੰਡੀ ਗਈ। ਉਥੇ ਹੀ ਚੋਣ ਕਮਿਸ਼ਨ ਵਲੋਂ ਫਿਲਹਾਲ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।‘ਆਪ’ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਵਿਧਾਇਕਾਂ ਨੂੰ ਆਪਣੀ ਗਲ ਰਖਣ ਦਾ ਮੌਕਾ ਨਹੀਂ ਦਿੱਤਾ ਗਿਆ ਸੀ।