Skip to content
Independent perspectives. Global stories.
BREAKING

ਤੀਜੇ ਮੋਰਚੇ ਦੇ ਗਠਨ ਲਈ ਖੱਬੀਆਂ ਪਾਰਟੀਆਂ ਤੇ ਦੇਵਗੌੜਾ ਨੂੰ ਮਿਲੇ ਨਿਤਿਸ਼ ਕੁਮਾਰ

Share this story

image ਨਵੀਂ ਦਿੱਲੀ, 10 ਫਰਵਰੀ (ਪੀ.ਟੀ.)- ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂ.) ਦੇ ਨੇਤਾ ਨਿਤਿਸ਼ ਕੁਮਾਰ ਨੇ ਤੀਸਰੇ ਮੋਰਚੇ ਦੇ ਗਠਨ ਲਈ ਅੱਜ ਜਨਤਾ ਦਲ (ਐਸ.) ਦੇ ਮੁਖੀ ਦੇਵਗੌੜਾ ਤੇ ਖੱਬੇ ਪੱਖੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਘਰ ਹੋਈ ਇਸ ਬੈਠਕ ‘ਚ ਫੈਸਲਾ ਕੀਤਾ ਗਿਆ ਕਿ 11 ਗ਼ੈਰ ਕਾਂਗਰਸ ਤੇ ਗ਼ੈਰ ਭਾਜਪਾ ਦਲਾਂ ਦੇ ਨੇਤਾ ਤੀਸਰੀ ਸ਼ਕਤੀ ਨੂੰ ਠੋਸ ਰੂਪ ਦੇਣ ਲਈ ਸੰਸਦ ਦੇ ਮੌਜੂਦਾ ਇਜਲਾਸ ਤੋਂ ਬਾਅਦ ਇਕ ਰਸਮੀ ਬੈਠਕ ਕਰਨਗੇ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਵਿੱਚ ਤੀਸਰੇ ਮੋਰਚੇ ਦਾ ਸੰਦੇਸ਼ ਦੇਣ ਲਈ ਇਕ ਜਾਂ ਦੋ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਬੈਠਕ ਵਿੱਚ ਮਾਕਪਾ ਦੇ ਮੁੱਖ ਸਕੱਤਰ ਪ੍ਰਕਾਸ਼ ਕਾਰਤ, ਭਾਕਪਾ ਦੇ ਸੀਨੀਅਰ ਨੇਤਾ ਏ. ਬੀ. ਵਰਧਨ ਤੇ ਫਾਰਵਰਡ ਬਲਾਕ ਦੇ ਮੁੱਖ ਸਕੱਤਰ ਦੇਵਵ੍ਰਤ ਵਿਸ਼ਵਾਸ ਸ਼ਾਮਿਲ ਸਨ। ਜਨਤਾ ਦਲ (ਐਸ.) ਦੇ ਮੁੱਖ ਸਕੱਤਰ ਦਾਨਿਸ਼ ਅਲੀ ਨੇ ਕਿਹਾ ਕਿ ਇਹ ਗ਼ੈਰ ਰਸਮੀ ਬੈਠਕ ਸੀ ਕਿਉਂਕਿ ਨਿਤਿਸ਼ ਕੁਮਾਰ ਦਿੱਲੀ ‘ਚ ਮੌਜੂਦ ਸਨ ਜਿਸ ਕਰਕੇ ਨੇਤਾਵਾਂ ਨੇ ਨਾਸ਼ਤੇ ‘ਤੇ ਮੁਲਾਕਾਤ ਕੀਤੀ।

WRITTEN BY