ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂੁ ਤੇਗ਼ ਬਹਾਦਰ ਖ਼ਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ ਦਾ ਸਾਲਾਨਾ ਖੇਡ ਸਮਾਗਮ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਿਆ ਇਸ ਖੇਡ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਿਨ੍ਹਾ ਦਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਵਲੋ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ ਗਿਆ।ਭਾਈ ਲੌਂਗੋਵਾਲ ਨੇ ਵਿਦਿਆਰਥੀਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆਂ ਕਿ ਪੰਜਾਬ ਦੇ ਨਾਮਵਰ ਕਾਲਜਾਂ ਵਿਚ ਸ਼ੁਮਾਰ ਇਸ ਕਾਲਜ ਨੇ ਜੋ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਨਾਲ ਇਲਾਕੇ ਦਾ ਨਾਮ ਸਮੁਚੀ ਦੁਨੀਆਂ ਵਿਚ ਰੌਸ਼ਨ ਹੋਇਆ ਹੈ ਜਿਸ ਲਈ ਇਸ ਕਾਲਜ ਦਾ ਸਟਾਫ ਤੇ ਵਿਦਿਆਰਥੀ ਵਧਾਈ ਦੇ ਪਾਤਰ ਹਨ ਉਹਨਾਂ ਕਾਲਜ ਦੇ ਸਾਹਮਣੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਕ ਓਵਰ ਬ੍ਰਿਜ ਬਣਾਉਣ ਦਾ ਵੀ ਐਲਾਨ ਕੀਤਾ।ਸ਼੍ਰੌਮਣੀ ਕਮੇਟੀ ਦੇ ਡਾਇਰੈਕਟਰ ਸਿਖਿਆ ਡਾ ਜਤਿੰਦਰ ਸਿੰਘ ਸਿੱਧੁ ਵਲੋਂ ਡਾਇਰੈਕਟੋਰੇਟ ਵਲੋਂ ਸਿਖਿਆਂ ਵਿਚ ਲਿਆਦੇਂ ਜਾ ਰਹੇ ਸੁਧਾਰਾ ਬਾਰੇ ਜਾਣਕਾਰੀ ਦਿਤੀ ਗਈ ਤੇ ਅੰਤ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ।ਸ਼ਾਮ ਦੇ ਇਨਾਮ ਵੰਡ ਸਮਾਰੋਹ ਦੇ ਵਿਚ ਡਾਇਰੈਕਟਰ ਸਿਖਿਆ ਡਾ ਜਤਿੰਦਰ ਸਿੰਘ ਸਿੱਧੁ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਕਾਲਜ ਦੇ ਪੀ.ਆਰ.ਓ ਪ੍ਰੋ ਅਵਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੇਡ ਸਮਾਗਮ ਵਿਚ ਮੁੰਡਿਆਂ ਵਿਚੋਂ ਮਨਦੀਪ ਸਿੰਘ ਅਤੇ ਕੁੜੀਆਂ ਵਿਚੋਂ ਰੀਨਾਂ ਦੇਵੀ ਬੈਸਟ ਐਥਲੀਟ ਚੁਣੇ ਗਏ ਇਸ ਮੌਕੇ ਪ੍ਰਿੰਸੀਪਲ ਸ.ਸੁਰਿੰਦਰ ਸਿੰਘ,ਮੈਨੇਜਰ ਸ.ਰਣਜੀਤ ਸਿੰਘ,ਪਰਮਜੀਤ ਸਿੰਘ ਐਡੀਸ਼ਨਲ ਸਕੱਤਰ, ਹਰਦੇਵ ਸਿੰਘ ਸੂਚਨਾਂ ਅਫਸਰ, ਗਰਮਿੰਦਰ ਸਿੰਘ ਭੁੱਲਰ, ਸੁਰਿੰਦਰ ਸਿੰਘ ਮਟੌਰ,ਸੁੱਚਾ ਸਿੰਘ ਢੇਸੀ, ਹਰਵਿੰਦਰ ਸਿੰਘ ਭੱਠਲ ਹਾਜ਼ਰ ਸਨ।