ਵੇਅਰ ਹਾਊਸ ’ਚੋਂ ਚੌਲ ਚੋਰੀ ਕਰਨ 10 ਮੁਲਜ਼ਮਾਂ ਨੂੰ ਸ਼ਾਹਕੋਟ ਪੁਲਿਸ ਨੇ ਕੀਤਾ ਕਾਬੂ

ਸ਼ਾਹਕੋਟ, 20 ਮਾਰਚ (ਸੁਰਿੰਦਰ ਸਿੰਘ ਖਾਲਸਾ)- ਸ੍ਰੀ ਗੁਰਪ੍ਰੀਤ ਸਿੰਘ ਭੁਲਰ, ਆਈ.ਪੀ. ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ), ਸ੍ਰੀ.ਬਲਕਾਰ ਸਿੰਘ, ਪੀ.ਪੀ.ਐਸ, ਐਸ.ਪੀ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ ਸਹਾਇਕ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਮੁਖ ਅਫਸਰ ਥਾਣਾ ਸ਼ਾਹਕੋਟ ਦੀ ਯੋਗ ਅਗਵਾਈ ਹੇਠ ਅਸ਼ੀ ਮਨਜੀਤ ਸਿੰਘ ਥਾਣਾ ਸ਼ਾਹਕੋਟ ਵਲੋ ਵੇਅਰ ਹਾਊਸ ਕੋਟਲੀ ਗਾਜਰਾਂ ਤੋ ਨਾਮਲੂਮ ਵਿਅਕਤੀਆ ਵਲੋ ਚੋਰੀ ਕੀਤੇ 668 ਗਟੇ ਚੌਲ ਬ੍ਰਾਮਦ ਕੀਤੇ ਗਏ ਹਨ।ਜੋ ਮਿਤੀ 01-03-18 ਨੂੰ ਮਖਣ ਸਿੰਘ ਪੁਤਰ ਉਜਾਗਰ ਸਿੰਘ ਕੌਮ ਬਾਲਮੀਕ ਵਾਸੀ ਸੈਦਪੁਰ ਝਿੜੀ ਥਾਣਾ ਸ਼ਾਹਕੋਟ ਜਿਲਾ ਜਲੰਧਰ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਮੇਤ ਫਕੀਰ ਚੰਦ ਪੁਤਰ ਕਰਮ ਚੰਦ ਕੌਮ ਬਾਲਮੀਕ ਵਾਸੀ ਸਾਰੰਗਵਾਲ ਥਾਣਾ ਸ਼ਾਹਕੋਟ ਦੇ ਦੋਵੇ ਕਾਫੀ ਸਮੇਂ ਤੋ ਵੇਅਰ ਹਾਊਸ ਕੋਟਲੀ ਗਾਜਰਾਂ ਵਿਖੇ ਚੌਕੀਦਾਰਾ ਕਰਦੇ ਹਨ ਤੇ ਮਿਤੀ 28 ਫਰਵਰੀ ਦੀੰ ਰਾਤ ਕਰੀਬ 11-30 ਵਜੇ ਦੋਨੇ ਜਣੇ ਗਡਾਊਨਾ ਦਾ ਚਕਰ ਮਾਰ ਕੇ ਗੇਟ ਦੇ ਪਾਸ ਬਣੇ ਕਮਰੇ ਦੇ ਬਰਾਡੇ ਵਿਚ ਬੈਠੇ ਸੀ ਤਾਂ ਇਕਦਮ 5/6 ਵਿਅਕਤੀ ਜਿਹਨਾ ਦੇ ਮੂੰਹ ਬੰਨੇ ਹੋਏ ਸਨ ਤੇ ਹਥਾ ਵਿਚ ਕਿਰਪਾਨ, ਦਾਤਰ ਸੀ ਤੇ ਉਹਨਾਂ ਕੋਲੋ ਗਡਾਉਣ ਦੀਆ ਚਾਬੀਆ ਮੰਗਣ ਲਗ ਗਏ ਅਤੇ ਉਹਨਾਂ ਦੇ ਹਥ ਪੈਰ ਬੰਨ ਕੇ ਇਕ ਕਮਰੇ ਵਿਚ ਬੰਦ ਕਰ ਦਿਤਾ ਤੇ ਦੋ ਜਣੇ ਉਹਨਾਂ ਪਾਸ ਬੈਠੇ ਰਹੇ ਤੇ ਬਾਕੀ ਨਾਲ ਦੇ ਹੋਰ ਆਦਮੀ ਦੋ ਗਡੀਆ ਤੇ ਗਡਾਊਨ ਵਿਚੋ 668 ਕਟੇ ਪ੍ਰਤੀ ਕਟਾ 50 ਕਿਲੋਗ੍ਰਾਮ ਚਾਵਲ ਚੋਰੀ ਕਰਕੇ ਲੈ ਗਏ। ਜਿਸ ਤੇ ਨਾਮਲੂਮ ਵਿਅਕਤੀ ਖਿਲਾਫ ਮੁਕਦਮਾ ਨੰਬਰ 41 ਮਿਤੀ 01-03-18 ਅ/ਧ 457,380,342 ਭ:ਦ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਸੀ ਜੋ ਇਸ ਵਾਰਦਾਤ ਦੇ ਦੋਸ਼ੀਆਨ ਮੁਕਦਮਾ ਨੰਬਰ 32 ਮਿਤੀ 23-02-18 ਅ/ਧ 392,395,342,457,380 ਭ:ਦ ਥਾਣਾ ਬਾਘਾਪੁਰਾਣਾ ਜਿਲਾ ਮੋਗਾ ਵਿਚ 1. ਮਹਾਵੀਰ ਸਿੰਘ ਪੁਤਰ ਕਾਰਜ ਸਿੰਘ ਵਾਸੀ ਦਿਆਲਪੁਰਾ ਥਾਣਾ ਭਿਖੀਵਿੰਡ ਜਿਲਾ ਤਰਨਤਾਰਨ, 2. ਜਸਵਿੰਦਰ ਸਿੰਘ ਉਰਫ ਜਸਾ ਪੁਤਰ ਜਿਉਣ ਸਿੰਘ ਵਾਸੀ ਦਿਆਲਪੁਰਾ, 3 ਹਰਪ੍ਰੀਤ ਸਿੰਘ ਉਰਫ ਹੈਪੀ ਪੁਤਰ ਬਲਜੀਤ ਸਿੰਘ ਵਾਸੀ ਦਿਆਲਪੁਰਾ, 4. ਸੁੰਭਮਪ੍ਰੀਤ ਸਿੰਘ ਪੁਤਰ ਮਨਜੀਤ ਸਿੰਘ ਦਿਆਲਪੁਰਾ, 5. ਦਿਲਬਾਗ ਸਿੰਘ ਉਰਫ ਬਾਬੋ ਪੁਤਰ ਗੁਰਦਿਆਲ ਸਿੰਘ ਵਾਸੀ ਭਗਵਾਨਪੁਰਾ,  6. ਕੁਲਬੀਰ ਸਿੰਘ ਉਰਫ ਨਿਕਾ ਪੁਤਰ ਬਚਨ ਸਿੰਘ ਵਾਸੀ ਭਗਵਾਨਪੁਰਾ, 7. ਕੁਲਦੀਪ ਸਿੰਘ ਉਰਫ ਪਪੂ ਪੁਤਰ ਸਿੰਗਾਰਾ ਸਿੰਘ ਵਾਸੀ ਦੁਰਬਰਜੀ ਅਡਾ ਜਿਲਾ ਤਰਨਤਾਰਨ, 8 ਬਾਜ ਸਿੰਘ ਪੁਤਰ ਗੁਰਾ ਸਿੰਘ ਪੁਤਰ ਵੰਸਨ ਸਿੰਘ ਵਾਸੀ ਖੇਮਕਰਨ ਜਿਲ੍ਹਾ ਤਰਨਤਾਰਨ, 9. ਰਾਜਾ ਰਾਮ ਸਿੰਘ ਪੁਤਰ ਸੰਤੋਖ ਸਿੰਘ ਵਾਸੀ ਮਾਸਟਰ ਕਲੋਨੀ ਤਰਨਤਾਰਨ, 10. ਗੁਰਜੀਤ ਸਿੰਘ ਉਰਫ ਵਿਸ਼ਾਲ ਸਿੰਘ ਪੁਤਰ ਸ਼ੀਸ਼ਾ ਸਿੰਘ ਵਾਸੀ ਭਗਵਾਨਪੁਰਾ ਥਾਣਾ ਭਿਖਵਿੰਡ ਜਿਲਾ ਤਰਨਤਾਰਨ ਗ੍ਰਿਫਤਾਰ ਹੋ ਚੁਕੇ ਹਨ ਅਤੇ ਇਹਨਾਂ ਨੇ ਵੇਅਰ ਹਾਊਸ ਕੋਟਲੀ ਗਾਜਰਾ ਥਾਣਾ ਸ਼ਾਹਕੋਟ ਦੀ ਵਾਰਦਾਤ ਕਰਨ ਬਾਰੇ ਵੀ ਮੰਨਿਆ ਸੀ ਜਿਸ ਤੇ ਉਕਤ ਦੋਸ਼ੀਆਨ ਨੂੰ ਪ੍ਰੋਡੰਕਸ਼ਨ ਵਾਰੰਟ ਤੇ ਮਿਤੀ 19-03-18 ਨੂੰ ਕੇਦਰੀ ਜੇਲ ਫਰੀਦਕੋਟ ਤੋ ਲਿਆ ਕੇ ਪੇਸ਼ ਅਦਾਲਤ ਕਰਕੇ ਗ੍ਰਿਫਤਾਰ ਕੀਤਾ ਅਤੇ 2 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਜੋ ਉਕਤ ਦੋਸ਼ੀਆਨ ਨੇ ਅਜ ਮਿਤੀ 20-03-18 ਨੂੰ ਦੌਰਾਨੇ ਪੁਛਗਿਛ ਫਰਦ ਇੰਕਸ਼ਾਫ ਕਰਕੇ ਦਾਣਾ ਮੰਡੀ ਪੂਨੀਆ ਦੇ ਪਾਸ ਬੇਅਬਾਦ ਹਵੇਲੀ ਦੇ ਕਮਰੇ ਵਿਚੋ 668 ਗਟੇ ਚੌਲ ਬ੍ਰਾਮਦ ਕਰਵਾ ਦਿਤੇ ਹਨ ਅਤੇ ਪੁਛਗਿਛ ਦੌਰਾਨ ਇਹਨਾਂ ਨੇ ਮੰਨਿਆ ਹੈ ਕਿ ਇਹਨਾਂ ਦੇ ਨਾਲ ਚਾਨਣ ਸਿੰਘ ਪੁਤਰ ਸੁਬੇਗ ਸਿੰਘ ਕੌਮ ਮਜਬੀ ਸਿਖ ਵਾਸੀ ਭਗਵਾਨਪੁਰਾ, ਜਸਵੀਰ ਸਿੰਘ ਉਰਫ ਜਸੀ ਪੁਤਰ ਸ਼ੀਸਾ ਕੌਮ ਮਜਬੀ ਸਿਖ ਵਾਸੀ ਭਗਵਾਨਪੁਰਾ, ਮੇਜਰ ਸਿੰਘ ਵਾਸੀ ਬੋਪਾਰਾਏ ਮਾਡਲ ਵਾਲਾ ਟਰਕ ਡਰਾਈਵਰ, ਗੁਰਮੇਜ ਸਿੰਘ ਉਰਫ ਗੋਰਾ ਪੁਤਰ ਵੀਰ ਸਿੰਘ ਵਾਸੀ ਕੁਲਾ ਸਨ ਜਿਹਨਾਂ ਨੂੰ ਵੀ ਮੁਕਦਮਾ ਵਿਚ ਨਾਮਜਦ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।

Send this to a friend